*ਮਨੁੱਖੀ ਕੀਮਤੀ ਜਾਨਾਂ ਨੂੰ ਬਚਾਉਣ ਲਈ ਵੱਖ ਵੱਖ ਥਾਵਾਂ ਤੇ 6 ਹਾਈਵੇ ਗੱਡੀਆ ਤਾਇਨਾਤ ਕਰਕੇ ਮਾਨਸਾ ਪੁਲਿਸ ਨੇ ਕੀਤੀ ਪਹਿਲਕਦਮੀ*

0
25

ਮਾਨਸਾ, 07—04—2021 (ਸਾਰਾ ਯਹਾਂ/ ਮੁੱਖ ਸੰਪਾਦਕ ) . ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ
ਹੋੲ ੇ ਦੱਸਿਆ ਗਿਆ ਕਿ ਲਾਪ੍ਰਵਾਹੀ ਅਤ ੇ ਬੇਧਿਆਨੀ ਨਾਲ ਵਹੀਕਲ ਚਲਾਉਣ, ਨਸ਼ੇ ਦਾ ਸੇਵਨ ਕਰਕੇ ਡਰਾਇਵਿੰਗ ਕਰਨ,
ਵੱਡੀਆਂ ਅਤ ੇ ਵਾਧੂ ਲਾਈਟਾਂ ਲਗਾ ਕੇ ਰਾਤ ਸਮੇਂ ਵਹੀਕਲ ਚਲਾਉਣ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਦੀ
ਵਜ੍ਹਾ ਨਾਲ ਸੜਕੀਂ ਦੁਰਘਟਨਾਵਾਂ ਵਾਪਰ ਰਹੀਆ ਹਨ। ਹਾਈਵੇ ਤੇ ਇਹਨਾਂ ਅਜਾਈ ਜਾ ਰਹੀਆ ਜਾਨਾਂ ਨੂੰ ਬਚਾਉਣ ਲਈ
ਮਾਨਸਾ ਪੁਲਿਸ ਵੱਲੋਂ ਪਹਿਲਕਦਮੀ ਕਰਦੇ ਹੋੲ ੇ ਜਿਲਾ ਅੰਦਰ ਹਾਈਵੇ ਪੁਆਇੰਟਾਂ ਤੇ 6 ਗੱਡੀਆ ਤਾਇਨਾਤ ਕੀਤੀਆ
ਗਈਆ ਹਨ। ਜਿਥੇ 24 ਘੰਟੇ ਪੁਲਿਸ ਕਰਮਚਾਰੀ ਤਿਆਰ ਬਰ ਤਿਆਰ ਡਿਊਟੀ ਪਰ ਹਾਜ਼ਰ ਰਹਿਣਗੇ। ਇਹਨਾਂ ਗੱਡੀਆਂ
ਵਿੱਚ ਫਸਟ ਏਡ ਬੌਕਸ ਉਪਲਬੱਧ ਕਰਵਾਏ ਗਏ ਹਨ ਅਤੇ ਇਹਨਾਂ ਦਾ ਸਪੰਰਕ ਜਿਲਾ ਪੁਲਿਸ ਕ ੰਟਰੋਲ ਰੂਮ ਮਾਨਸਾ ਨਾਲ
ਹੋਵੇਗਾ। ਐਕਸੀਡੈਂਟ ਸਬੰਧੀ ਸੂਚਨਾਂ ਹਾਸਲ ਹੋਣ ਤੇ ਸਬੰਧਤ ਗੱਡੀ ਤੁਰੰਤ ਮੌਕਾ ਪਰ ਪਹੁੰਚ ਕੇ ਜਖਮੀ ਵਿਆਕਤੀਆਂ ਨੂੰ
ਪਹਿਲਾਂ ਫਸਟ ਏਡ ਦੇਵੇਗੀ ਅਤ ੇ ਫਿਰ ਹੈਲਪਲਾਈਨ ਨੰਬਰ 108 ਤੇ ਕਾਲ ਕਰਕੇ ਐਬੂਲੈਂਸ ਰਾਹੀ ਜਖਮੀਆਂ ਨੂੰ ਇਲਾਜ
ਲਈ ਨੇੜੇ ਦੇ ਹਸਪਤਾਲ ਭੇਜਣ ਵਿੱਚ ਮੱਦਦ ਕਰਨਗੇ।

ਮਾਨਸਾ ਪੁਲਿਸ ਵੱਲੋਂ ਸੜਕੀਂ ਦੁਰਘਟਨਾਵਾਂ ਦਾ ਕਾਰਨ ਬਣਦੇ ਵੱਡੀਆ ਹਾਈਬੀਮ ਤੇ ਅਣ—ਅਧਿਕਾਰਤ
ਵਾਧੂ ਲਾਈਟਾਂ ਵਾਲੇ ਵਹੀਕਲਾਂ ਦੀ ਚੈਕਿੰਗ ਲਈ ਪਹਿਲਾਂ ਹੀ ਮਿਤੀ 08—03—2022 ਤੋਂ ਮੇਨ ਰੋਡ ਪਰ ਰਾਤ ਸਮੇਂ ਸਪੈਸ਼ਲ
ਨਾਕਾਬੰਦੀ ਆਰੰਭ ਕੀਤੀ ਹੋਈ ਹੈ। ਨਾਕਾਬ ੰਦੀ ਦੋੌਰਾਨ ਵਹੀਕਲਾਂ ਨੂੰ ਰੋਕ ਕੇ ਉਲੰਘਣਾਂ ਪਾਏ ਜਾਣ ਤੇ ਹੈਵੀ ਵਹੀਕਲਾਂ ਦੇ
ਟਰੈਫਿਕ ਚਲਾਣ ਕੀਤੇ ਜਾ ਰਹੇ ਹਨ ਅਤ ੇ ਵਾਧੂ/ਵੱਡੀਆਂ ਲਾਈਟਾਂ ਨ ੂੰ ਮੌਕਾ ਤੇ ਹੀ ਲੁਹਾਇਆ ਜਾ ਰਿਹਾ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਸਮੂਹ ਵਾਹਨ ਚਾਲਕਾਂ ਨੂੰ ਜਾਗਰੂਕ ਕਰਦਿਆਂ ਅਪੀਲ ਕੀਤੀ
ਗਈ ਕਿ ਉਹ ਆਪਣੇ ਵਹੀਕਲਾਂ ਤੇ ਅਣ—ਅਧਿਕਾਰਤ ਵੱਡੀਆ/ਹੋਰ ਵਾਧੂ ਲਾਈਟਾਂ ਨਾ ਲਗਾਉਣ, ਦੋ—ਪਹੀਆ ਵਾਹਨ
ਚਲਾਉਦੇ ਸਮੇਂ ਸਿਰ *ਤੇ ਹੈਲਮਟ ਜਰੂਰ ਪਹਿਨਣ, ਨਸ਼ੇ ਦਾ ਸੇਵਨ ਕਰਕੇ ਵਹੀਕਲ ਨਾ ਚਲਾਉਣ, ਦੋ—ਪਹੀਆਂ ਵਾਹਨ *ਤੇ
ਤਿੰਨ ਸਵਾਰੀਆਂ ਨਾ ਬਿਠਾਉਣ, ਵਹੀਕਲ ਚਲਾਉਦੇ ਸਮੇਂ ਮੋਬਾਇਲ ਫੋਨ ਦੀ ਵਰਤ ੋਂ ਨਾ ਕਰਨ, ਸੀਟ—ਬੈਲਟ ਲਗਾ ਕੇ ਹੀ
ਚਾਰ—ਪਹੀਆਂ ਵਾਹਨ ਦੀ ਵਰਤ ੋਂ ਕਰਨ ਅਤ ੇ ਟਰੈਫਿਕ ਨਿਯਮਾਂ ਦੀ ਮੁਕ ੰਮਲ ਪਾਲਣਾ ਨੂੰ ਯਕੀਨੀ ਬਨਾਉਣ ਤਾਂ ਜੋ ਸੜਕੀਂ
ਦੁਰਘਟਨਾਵਾਂ ਵਿੱਚ ਅਜਾਈ ਜਾ ਰਹੀਆ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।

NO COMMENTS