*ਮਨੀ ਲਾਂਡਰਿੰਗ ਕੇਸ ‘ਚ ਫਸੇ ਸੁਖਪਾਲ ਖਹਿਰਾ ਨੂੰ ਰਾਹਤ, ਪਰਚਾ ਭਰਨ ਦੀ ਮਿਲੀ ਮਨਜੂਰੀ*

0
43

ਚੰਡੀਗੜ੍ਹ 27,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼) ਮਨੀ ਲਾਂਡਰਿੰਗ ਕੇਸ ਵਿੱਚ ਫਸੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੂੰ ਮੋਹਾਲੀ ਅਦਾਲਤ (Mohali Court) ਨੇ ਵੱਡੀ ਰਾਹਤ ਦਿੱਤੀ ਹੈ। ਉਹ 31 ਜਨਵਰੀ ਨੂੰ ਪੰਜਾਬ ਚੋਣ ਕਮਿਸ਼ਨ ਅਧਿਕਾਰੀ ਕੋਲ ਚੋਣ ਪਰਚਾ ਭਰ ਸਕਣਗੇ।

ਮੋਹਾਲੀ ਦੀ ਸਪੈਸ਼ਲ ਅਦਾਲਤ ਨੇ ਸੁਖਪਾਲ ਸਿੰਘ ਖਹਿਰਾ ਦੀ ਚੋਣ ਪਰਚਾ ਭਰਨ ਦੀ ਅਪੀਲ ‘ਤੇ ਵਿਚਾਰ ਕਰਦਿਆਂ ਖਹਿਰਾ ਨੂੰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 31 ਜਨਵਰੀ ਨੂੰ ਪਰਚਾ ਦਾਖਲ ਕਰਨ ਦੀ ਮਨਜੂਰੀਜ਼ਿਕਰਯੋਗ ਹੈ ਕਿ ਮਨੀ ਲਾਂਡਰਿੰਗ ਕੇਸ ਵਿੱਚ ਫਸੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਕਾਂਗਰਸ ਪਾਰਟੀ ਨੇ ਭੁਲੱਥ ਹਲਕੇ ਤੋਂ ਉਮੀਦਵਾਰ ਐਲਾਲਿਆ ਹੈ। ਖਹਿਰਾ ਅਜੇ ਪਟਿਆਲਾ ਜੇਲ੍ਹ ਵਿੱਚ ਬੰਦ ਹਨ।
ਅਦਾਲਤ ਨੇ ਕਿਹਾ ਕਿ ਖਹਿਰਾ ਨੂੰ ਚੋਣ ਪਰਚਾ ਦਾਖਲ ਕਰਨ ਦੀ ਮਨਜੂਰੀ ਦਿੰਦਿਆਂ ਜੇਲ ਅਥਾਰਿਟੀ ਨੂੰ ਹੁਕਮ ਦਿੱਤੇ ਹਨ ਕਿ ਉਹ ਸੁਖਪਾਲ ਖਹਿਰਾ ਨੂੰ 31 ਜਨਵਰੀ ਨੂੰ ਚੋਣ ਅਧਿਕਾਰੀ ਅੱਗੇ ਪੇਸ਼ ਕਰਨ ਤਾਂ ਕਿ ਉਹ ਆਪਣਾ ਨਾਂਮਾਕਣ ਦਾਖਲ ਕਰ ਸਕਣ। ਨਾਲ ਹੀ ਜੇਲ੍ਹ ਅਥਾਰਿਟੀ ਨੂੰ ਅਦਾਲਤ ਨੇ ਕਿਹਾ ਹੈ ਕਿ ਜੇਕਰ ਕਿਸੇ ਕਾਰਨ ਖਹਿਰਾ 31 ਜਨਵਰੀ ਨੂੰ ਪਰਚਾ ਦਾਖਲ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ 1 ਫਰਵਰੀ ਨੂੰ ਨਾਮਜ਼ਦਗੀ ਭਰਨ ਲਈ ਲਿਜਾਇਆ ਜਾਵੇ।

LEAVE A REPLY

Please enter your comment!
Please enter your name here