*ਮਾਨਸਾ ਲਈ ਮਾਣ ਬਣਿਆ ਸੰਦੀਪ ਕੁਮਾਰ ਲੱਕੀਨੂੰ ਸੈਂਟਰਲ ਮਨਿਸਟਰ ਨਿਤਿਨ ਗਡਕਰੀ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਕੀਤਾ ਸਨਮਾਨਿਤ*

0
135

ਮਾਨਸਾ, 17 ਸਤੰਬਰ:-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਨਸਾ ਲਈ ਮਾਣ ਬਣਿਆ ਸੰਦੀਪ ਕੁਮਾਰ ਲੱਕੀ ਜੰਨਤ ਇਨਕਲੈਵ ਦੇ ਮਾਲਕ ਅਤੇ ਸਮਾਰਟ ਮੂਵ ਦੇ ਚੇਅਰਪਰਸਨ ਨੂੰ ਦਿੱਲੀ ਵਿਖੇ ਸੈਂਟਰਲ ਮਨਿਸਟਰ ਨਿਤਿਨ ਗਡਕਰੀ ਨੇ ਵਧੀਆ ਕੰਮ ਕਰਨ ਦੇ ਲਈ ਸਨਮਾਨਿਤ ਕੀਤਾ ਸੀ ਅਤੇ ਹੁਣ ਪੰਜਾਬ ਸਰਕਾਰ ਦੁਆਰਾ “ਟਰਾਈਸਿਟੀ ਵਿੱਚ ਸਭ ਤੋਂ ਭਰੋਸੇਮੰਦ ਰੀਅਲ ਅਸਟੇਟ ਡਿਵੈਲਪਰ” ਦੇ ਖਿਤਾਬ ਨਾਲ ਸਨਮਾਨਿਤ ਹੋਣ ਲਈ ਸਨਮਾਨਿਤ ਕੀਤਾ ਗਿਆ ਹੈ।


ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਦੁਆਰਾ ਪ੍ਰਦਾਨ ਕੀਤੀ ਗਈ ਇਹ ਵੱਕਾਰੀ ਮਾਨਤਾ ਗੁਣਵੱਤਾ, ਪਾਰਦਰਸ਼ਤਾ ਅਤੇ ਉੱਤਮਤਾ ਪ੍ਰਤੀ ਸਾਡੀ ਅਟੁੱਟ ਵਚਨਬੱਧਤਾ ਦਾ ਪ੍ਰਤੀਬਿੰਬ ਹੈ। ਇਹ ਸਾਡੀ ਯਾਤਰਾ ਵਿੱਚ ਇੱਕ ਹੋਰ ਮੀਲ ਪੱਥਰ ਦੀ ਨਿਸ਼ਾਨਦੇਹੀ ਕਰਦਾ ਹੈ, ਜੋ ਸਮਰਪਣ, ਨਵੀਨਤਾ ਅਤੇ ਸਾਡੇ ਕੀਮਤੀ ਗਾਹਕਾਂ ਦੇ ਵਿਸ਼ਵਾਸ ਦੁਆਰਾ ਸੰਚਾਲਿਤ ਹੈ। ਸਮੁੱਚੀ ਟੀਮ ਲਈ ਇੱਕ ਮਾਣ ਵਾਲਾ ਪਲ ਹੈ।
ਇਸ ਮੌਕੇ ਤੇ ਸੰਦੀਪ ਕੁਮਾਰ ਲੱਕੀ ਅਤੇ ਸਮਾਰਟ ਮੂਵ ਗਰੁੱਪ ਦੇ ਸਮੂਹ ਮੈਬਰਾਂ ਨੂੰ ਤਹਿ ਦਿਲੋਂ ਵਧਾਈਆਂ ਦਿੰਦੇ ਹੋਏ ਮਾਨਸਾ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਦੀਪ ਕੁਮਾਰ ਲੱਕੀ ਉਹ ਸ਼ਖ਼ਸ ਹੈ ਜਿਸਨੇ ਮਾਨਸਾ ਦੇ ਇੱਕ ਛੋਟੇ ਜਿਹੇ ਕਸਬੇ ਤੋਂ ਕਲੋਨੀਆਂ ਸ਼ੁਰੂ ਕਰ ਕੇ ਚੰਡੀਗੜ੍ਹ ਜਿਹੇ ਮਹਿੰਗੇ ਸ਼ਹਿਰ ਵਿੱਚ ਆਪਣੀਆਂ ਕਲੋਨੀਆਂ ਬਣਾਈਆਂ ਹਨ। ਸੋ ਮਾਨਸਾ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਤੇ ਮਨੀਸ਼ ਕੁਮਾਰ ਮਨੀ, ਧੀਰਜ ਗੋਇਲ, ਭੋਲਾ ਸਿੰਘ ਕੈਂਚੀਆਂ, ਭੀਮ ਖਿਆਲਾ, ਰਾਜਪਾਲ ਸਿੰਘ, ਅਸ਼ੋਕ ਬਬਲਾ, ਹਨੀ ਮਿੱਤਲ, ਵਿਜੈ ਕੁਮਾਰ, ਮਹਾਂਵੀਰ ਪਾਲੀ ਅਤੇ ਸੋਹਣ ਲਾਲ ਮਿੱਤਲ ਆਦਿ ਹਾਜ਼ਰ ਸਨ

LEAVE A REPLY

Please enter your comment!
Please enter your name here