*ਮਨਰੇਗਾ ਸਕੀਮ ਵਿੱਚ ਭ੍ਰਿਸਟਚਾਰ ਕਰਨ ਵਾਲੇ ਅਧਿਕਾਰੀਆ ਨੂੰ ਬਖਸਿਆ ਨਹੀ ਜਾਵੇਗਾ:ਐਡਵੋਕੇਟ ਉੱਡਤ*

0
10

ਸਰਦੂਲਗੜ੍ਹ / ਝੁਨੀਰ, 27 ਜਨਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ/ ਮੋਹਨ ਸ਼ਰਮਾ) ਰਿਵਾਇਤੀ ਪਾਰਟੀਆਂ ਦੀਆ ਸਰਕਾਰਾ ਵਾਗ ਬਦਲਾਅ ਦੇ ਨਾਮ ਤੇ ਆਈ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਨੇ ਵੀ ਮਨਰੇਗਾ ਸਕੀਮ ਦਾ ਘਾਣ ਕਰਨ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ ਤੇ ਮਨਰੇਗਾ ਸਕੀਮ ਦਾ ਪੈਸਾ ਜੁਆਲੀ ਬਿੱਲਾ, ਮਸਟਰੋਲਾ ਰਾਹੀ ਪੰਚਾਇਤੀ ਅਫਸਰਾ ਜਰੀਏ ਆਪ ਦੀ ਲੀਡਰਸਿਪ ਕੋਲ ਪਹੁੰਚ ਰਿਹਾ ਹੈ ਤੇ ਮਜਦੂਰ ਆਰਥਿਕ ਮੰਦਹਾਲੀ ਵਿੱਚ ਜੀਵਨ ਜਿਉਣ ਲਈ ਮਜਬੂਰ ਹਨ , ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਇਥੋ ਥੋੜੀ ਦੂਰ ਸਥਿਤ ਪਿੰਡ ਬਾਜੇਵਾਲਾ ਵਿੱਖੇ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆ ਸੀਪੀਆਈ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮਨਰੇਗਾ ਸਕੀਮ ਵਿੱਚ ਧਾਦਲੀਆ ਕਰਨ ਵਾਲੇ ਅਧਿਕਾਰੀਆ ਨੂੰ ਬਖਸਿਆ ਨਹੀ ਜਾਵੇਗਾ ਤੇ ਇਨ੍ਹਾਂ ਨੂੰ ਕੀਤੇ ਹੋਏ ਪਾਪਾ ਦੀ ਸਜਾ ਮਿਲੇਗੀ । 

ਐਡਵੋਕੇਟ ਉੱਡਤ ਨੇ ਕਿਹਾ ਕਿ ਮਨਰੇਗਾ ਮਜਦੂਰਾ ਦੀ ਜੱਥੇਬੰਦਕ  ਤਾਕਤ ਬਲਬੂਤੇ  ਸਕੀਮ ਨੂੰ ਸਾਰਥਿਕ ਰੂਪ ਵਿੱਚ ਲਾਗੂ ਕਰਵਾਇਆ ਜਾਵੇਗਾ ਤੇ ਮਨਰੇਗਾ ਸਕੀਮ ਦਾ ਦਾਇਰਾ ਵਿਸਾਲ ਕਰਕੇ ਇਸ ਦੀਆਂ ਉਜਰਤਾ ਵਿੱਚ ਵਾਧਾ ਕਰਵਾਇਆ ਜਾਵੇਗਾ । 

ਐਡਵੋਕੇਟ ਉੱਡਤ ਨੇ ਕਿਹਾ ਕਿ ਅਜਾਦੀ ਤੋ ਬਾਅਦ ਮਜਦੂਰ  ਜਮਾਤ ਲਈ ਸੱਭ ਤੋ ਲਾਹੇਵੰਦ  ਮਨਰੇਗਾ ਕਾਨੂੰਨ ਹੈ ਜੋ 2005 ਲਾਲ ਝੰਡੇ ਦੀ ਬਦੋਲਤ ਬਣਿਆ ਤੇ ਸਮੇ ਦੇ ਹਾਕਮਾ ਪੂੰਜੀਪਤੀਆਂ ਦੇ ਇਸ਼ਾਰੇ ਤੇ ਮਨਰੇਗਾ ਸਕੀਮ ਨੂੰ ਕਮਜੋਰ ਕਰਕੇ ਖਤਮ ਕਰਨ ਤੇ ਤੁਲੇ ਹੋਏ ਹਨ ।

ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਕਾਮਰੇਡ ਬੂਟਾ ਸਿੰਘ ਬਾਜੇਵਾਲਾ , ਗਿੰਦਰ ਸਿੰਘ ਬਾਜੇ ਵਾਲਾ , ਸੁਖਵਿੰਦਰ ਸਿੰਘ ਬਾਜੇਵਾਲਾ , ਬਿੰਦਰ ਸਿੰਘ ਬਾਜੇਵਾਲਾ , ਦਰਸ਼ਨ ਸਿੰਘ , ਗੁਰਮੇਲ ਸਿੰਘ ਹੀਰਾ , ਦਿਲਪ੍ਰੀਤ ਸਿੰਘ ਬਾਜੇਵਾਲਾ , ਲਾਭ ਸਿੰਘ , ਜਸਵੀਰ ਕੌਰ , ਬਿੰਦਰ ਕੌਰ ,ਮਨਜੀਤ ਕੌਰ , ਛਿੰਦਰਪਾਲ ਕੋਰ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।

LEAVE A REPLY

Please enter your comment!
Please enter your name here