
ਫਗਵਾੜਾ/ ਰਾਏਕੋਟ 15 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਕੌੜਾ ਪਰਿਵਾਰ ਦਾ ਸਾਲਾਨਾ ਮੇਲਾ ਐਤਵਾਰ 23 ਫਰਵਰੀ 2025,ਨੂੰ ਤਲਵੰਡੀ ਰਾਏ ਰਾਏਕੋਟ ਵਿਖੇ ਮਨਾਇਆ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਕਮੇਟੀ ਪ੍ਰਧਾਨ ਰਾਕੇਸ਼ ਕੌੜਾ ਨੇ ਦੱਸਿਆ ਕਿ ਪ੍ਰੋਗਰਾਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪ੍ਰੋਗਰਾਮ ਦੌਰਾਨ ਕਿਸੇ ਕਿਸਮ ਦੀ ਦਿੱਕਤ ਨਾ ਆਉਣ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਵਿੱਚ ਜ਼ਿੰਮੇਵਾਰੀਆਂ ਵੰਡੀਆਂ ਗਈਆਂ ਹਨ। ਪ੍ਰੋਗਰਾਮ ਵਿੱਚ ਹਵਨ ਉਪਰੰਤ ਧਾਰਮਿਕ ਝੰਡਾ ਲਹਿਰਾਇਆ ਜਾਵੇਗਾ ਅਤੇ ਮੰਦਰਾਂ ਵਿੱਚ ਪੂਜਾ ਅਰਚਨਾ ਕੀਤੀ ਜਾਵੇਗੀ। ਮਾਤਾ ਸਤੀ ਸਤਾਵਰਿਤੀ ਦੀ ਪੂਜਾ ਉਪਰੰਤ ਕੌੜਾ ਪਰਿਵਾਰ ਦੇ ਮੈਂਬਰ ਇਸ ਮੌਕੇ ਤੇ ਦਰਬਾਰ ‘ਚ ਭਜਨ ਗਾ ਕੇ ਸੰਗਤਾਂ ਦਾ ਮਨੋਰੰਜਨ ਕਰਨਗੇ ਇਸ ਦਿਨ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਸਤੀ ਮਾਤਾ ਦੇ ਦਰਬਾਰ ਵਿੱਚ ਮੱਥਾ ਟੇਕਦੇ ਹਨ। ਪ੍ਰਸ਼ਾਦ ਵਜੋਂ ਅਟੁੱਟ ਲੰਗਰ ਭੰਡਾਰਾ ਵਰਤਾਇਆ ਜਾਵੇਗਾ। ਇਸ ਮੌਕੇ ਕੌੜਾ ਭਾਈਚਾਰੇ ਦੀ ਡਾਇਰੈਕਟਰੀ ਵੀ ਜਾਰੀ ਕੀਤੀ ਜਾਵੇਗੀ, ਜਿਸ ਵਿਚ ਦੇਸ਼-ਵਿਦੇਸ਼ ਵਿਚ ਮੌਜੂਦ ਕੌੜਾ ਪਰਿਵਾਰਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਇਸ ਮੌਕੇ ਰਾਕੇਸ਼ ਕੌੜਾ,ਸੁਸ਼ੀਲ ਕੌੜਾ,ਰਮੇਸ਼ ਕੌੜਾ,ਸ਼੍ਰੀਮਤੀ ਤਾਰਾ ਦੇਵੀ ਕੌੜਾ,ਸ਼ਿਵ ਕੌੜਾ ਪੱਤਰਕਾਰ, ਰਿਸ਼ੀ ਕੌੜਾ,ਰੋਹਿਤ ਕੌੜਾ,ਵਿਵੇਕ ਕੌੜਾ, ਵਿਕਰਾਂਤ ਕੌੜਾ,ਰਜਨੀਸ਼ ਕੌੜਾ,ਕਮਲਦੀਪ ਕੌੜਾ,ਪ੍ਰਦੀਪ ਕੌੜਾ,ਗੁਲਸ਼ਨ ਕੌੜਾ,ਸਾਕਸ਼ੀ ਕੌੜਾ,ਸਾਹਿਲ ਕੌੜਾ,ਡਾ: ਸ਼ਿਪਰਾ ਕੌੜਾ, ਕ੍ਰਿਸ਼ਿਵ ਕੌੜਾ,ਕਮਲ ਕੌੜਾ,ਰਮਣੀਕ ਕੌੜਾ,ਆਦਿ ਹਾਜ਼ਰ ਸਨ
