
ਝੁਨੀਰ 17 ਫਰਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਤੇ ਪੰਜਾਬ ਖੇਤ ਮਜਦੂਰ ਸਭਾ ਦੇ ਸੱਦੇ ਤੇ ਸੈਕੜਿਆ ਦੀ ਗਿਣਤੀ ਵਿੱਚ ਮਨਰੇਗਾ ਮਜਦੂਰਾ ਨੇ ਇਕੱਠੇ ਹੋ ਸਥਾਨਿਕ ਬੀਡੀਪੀਓ ਦੇ ਦਫਤਰ ਦਾ ਘਿਰਾਓ ਕੀਤਾ ਤੇ ਨਾਅਰੇਬਾਜ਼ੀ ਕਰਦਿਆ ਮੰਗ ਕੀਤੀ ਕਿ ਮਨਰੇਗਾ ਕਾਨੂੰਨ ਨੂੰ ਸਾਰਥਿਕ ਰੂਪ ਵਿੱਚ ਲਾਗੂ ਕੀਤਾ ਜਾਵੇ , ਮਿਣਤੀ ਸਿਸਟਮ ਦੇ ਨਾਮ ਤੇ ਘੱਟ ਦਿਹਾੜੀ ਪਾਉਣੀ ਬੰਦ ਕੀਤੀ ਜਾਵੇ , ਮਨਰੇਗਾ ਸਕੀਮ ਵਿੱਚ ਧਾਦਲੀਆ ਕਰਨ ਵਾਲੇ ਅਧਿਕਾਰੀਆ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਮਨਰੇਗਾ ਮਜ਼ਦੂਰਾ ਦੇ ਰਹਿੰਦੇ ਪੈਸੇ ਤੁਰੰਤ ਪਾਏ ਜਾਣ ।
ਇਸ ਮੌਕੇ ਤੇ ਸੰਬੋਧਨ ਕਰਦਿਆ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾਈ ਆਗੂ ਕ੍ਰਿਸਨ ਚੋਹਾਨ ਨੇ ਕਿਹਾ ਕਿ ਮਨਰੇਗਾ ਕਾਨੂੰਨ 2005 ਵਿੱਚ ਲਾਲ ਝੰਡੇ ਦੀ ਸਕਤੀ ਦੇ ਬਲਬੂਤੇ ਨਾਲ ਹੌਦ ਵਿੱਚ ਆਇਆ ਤੇ ਸਮੇ ਦੇ ਹਾਕਮ ਮਜਦੂਰਾ ਦੇ ਲਈ ਬਣੇ ਲਾਭਦਾਇਕ ਕਾਨੂੰਨ ਨੂੰ ਵੱਡੇ ਪੂੰਜੀਪਤੀਆ ਦੇ ਹਿੱਤ ਪੂਰਨ ਲਈ ਖਤਮ ਕਰਨ ਤੇ ਉਤਾਰੂ ਹਨ , ਜਿਸ ਦੀ ਰਾਖੀ ਕਰਨ ਲਈ ਲਾਲ ਝੰਡੇ ਦੀ ਅਗਵਾਈ ਹੇਠ ਕੰਮ ਕਰਦੀਆ ਮਜਦੂਰ ਜੱਥੇਬੰਦੀਆ ਕਰ ਰਹੀਆ ਹਨ ।
ਇਸ ਮੌਕੇ ਤੇ ਮਜਦੂਰਾ ਨੇ ਬੀਡੀਪੀਓ ਰਾਹੀ ਇੱਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ । ਜ਼ਿਕਰਯੋਗ ਹੈ ਕਿ ਬੀਡੀਪੀਓ ਝੁਨੀਰ ਦੇ ਗੈਰਹਾਜਰੀ ਵਿੱਚ ਮੰਗ ਪੱਤਰ ਸੁਪਰਡੈਂਟ ਵੱਲੋ ਪ੍ਰਾਪਤ ਕੀਤਾ ਗਿਆ ।
ਇਸ ਮੌਕੇ ਹੋਰਨਾ ਤੋ ਇਲਾਵਾ ਸਾਥੀ ਸਾਧੂ ਸਿੰਘ ਰਾਮਾਨੰਦੀ , ਰਤਨ ਭੋਲਾ, ਸਾਥੀ ਗੁਰਪਿਆਰ ਸਿੰਘ ਫੱਤਾ , ਹਾਕਮ ਸਿੰਘ ਢੈਪਈ , ਲਾਭ ਸਿੰਘ ਭੰਮੇ , ਪਤਲਾ ਸਿੰਘ ਦਲੇਲਵਾਲਾ , ਸੰਕਰ ਜਟਾਣਾਂ, ਕਾਲਾ ਖਾਂ ਭੰਮੇ, ਰਾਜ ਸਿੰਘ ਧਿੰਗੜ , ਬੂਟਾ ਸਿੰਘ ਬਾਜੇਵਾਲਾ , ਸੁਖਦੇਵ ਸਿੰਘ ਪੰਧੇਰ,ਜੱਗਾ ਸਿੰਘ ਰਾਏਪੁਰ, ਕੁਲਦੀਪ ਸਿੰਘ ਘੱਦੂਵਾਲਾ, ਭੋਲਾ ਸਿੰਘ ਮਾਖਾ, ਜੰਟਾ ਖਾ ਕੋਟ ਧਰਮੂ , ਦੇਸਰਾਜ ਸਿੰਘ ਕੋਟਧਰਮੂ , ਗੁਰਪਿਆਰ ਸਿੰਘ ਕੋਟ ਧਰਮੂ , ਸੁਖਦੇਵ ਸਿੰਘ ਦਲੇਲਵਾਲਾ , ਰਾਜਿੰਦਰ ਸਿੰਘ ਝੁਨੀਰ, ਬਿੱਕਰ ਸਿੰਘ ਚਾਹਿਲਾਵਾਲੀ ਖਿਆਲੀ , ਗੁਰਤੇਜ ਸਿੰਘ ਚਾਹਿਲਾਵਾਲਾ, ਗਿੰਦਰ ਸਿੰਘ ਬਾਜੇਵਾਲਾ, ਬਲਦੇਵ ਸਿੰਘ ਉੱਡਤ ਤੇ ਮੱਘਰ ਸਿੰਘ ਮੀਰਪੁਰ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ।
