*ਮਨਪ੍ਰੀਤ ਬਾਦਲ ਨੂੰ ਕਰਨਾ ਪਿਆ ਵਿਰੋਧ ਦਾ ਸਾਹਮਣਾ, ਰੱਖੇ ਗਏ ਸਮਾਗਮ ਵਿੱਚ ਨਹੀਂ ਪਹੁੰਚੇ*

0
89

ਬਠਿੰਡਾ 18,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਬਠਿੰਡਾ ਦੀ ਆਲਮ ਬਸਤੀ ਵਿਖੇ ਅੱਜ ਮਨਪ੍ਰੀਤ ਬਾਦਲ ਨੇ ਨਵੇਂ ਬਣੇ ਡਿਸਪੋਜ਼ਲ ਪਲਾਟ ਦਾ ਉਦਘਾਟਨ ਕਰਨ ਆਉਣਾ ਸੀ। ਠੇਕਾ ਮੁਲਾਜ਼ਮਾਂ ਨੂੰ ਜਦ ਇਸ ਬਾਰੇ ਪਤਾ ਲੱਗਿਆ ਤਾਂ ਵੱਡੀ ਗਿਣਤੀ ਵਿੱਚ ਕਾਲੀਆਂ ਝੰਡੀਆਂ ਲੈਕੇ ਵਿਰੋਧ ਕਰਨ ਪਹੁੰਚੇ। ਜਾਣਕਾਰੀ ਦਿੰਦੇ ਗੁਰਵਿੰਦਰ ਸਿੰਘ ਪੰਨੂ ਨੇ ਕਿਹਾ ਚੋਣਾਂ ਵਿੱਚ ਘਰ ਘਰ ਰੋਜ਼ਗਾਰ ਦੇਣ ਦੀ ਗੱਲ ਕਹੀ ਸੀ, ਪਰ ਅੱਜ ਤੱਕ ਸਾਡੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ।


ਉਨ੍ਹਾਂ ਕਿਹਾ ਸਾਡੀਆਂ ਤਨਖਾਹਾਂ ਵਿੱਚ ਵੀ 200 ਰੁਪਏ ਕਟੇ ਜਾਂਦੇ ਹਨ ਜਿਸ ਨੂੰ ਲੈਕੇ ਅੱਜ ਇਨ੍ਹਾਂ ਤੋਂ ਅਸੀਂ ਪੁੱਛਣ ਆਏ ਹਾਂ ਕਿ ਜੋ ਤੁਸੀਂ ਚੋਣਾਂ ਵਿੱਚ ਵਾਅਦਾ ਕੀਤਾ ਸੀ ਉਹ ਪੂਰਾ ਕਿਉਂ ਨਹੀਂ ਕੀਤਾ। ਅੱਜ ਬੇਸ਼ੱਕ ਉਹ ਆਏ ਨਹੀਂ ਪਰ ਸਾਡਾ ਪ੍ਰਦਰਸ਼ਨ ਸ਼ਾਂਤੀਪੂਰਨ ਤਰੀਕੇ ਨਾਲ ਸੀ।

ਉਨ੍ਹਾਂ ਕਿਹਾ ਅੱਗੇ ਵੀ ਉਹ ਜਿੱਥੇ ਜਾਣਗੇ ਉੱਥੇ ਅਸੀਂ ਪਹੁੰਚਾਂਗੇ। ਦੂਜੇ ਪਾਸੇ ਸਮਾਗਮ ਵਿੱਚ ਕਾਂਗਰਸ ਦੇ ਸ਼ਹਿਰੀ ਲੀਡਰ ਪਵਨ ਮਾਨੀ ਨੇ ਕਿਹਾ ਅੱਜ ਗੱਡੀ ਖਰਾਬ ਹੋ ਗਈ ਜਿਸਦੇ ਚੱਲਦੇ ਮਨਪ੍ਰੀਤ ਬਾਦਲ ਨਹੀਂ ਪਹੁੰਚੇ। 

LEAVE A REPLY

Please enter your comment!
Please enter your name here