*ਮਥੂਟ ਫਾਇਨਾਂਸ ‘ਚ ਵੱਡੀ ਵਾਰਦਾਤ, ਲੁੱਟ ਨੂੰ ਅੰਜਾਮ ਦੇਣ ਆਏ ਇੱਕ ਲੁਟੇਰੇ ਦੀ ਮੌਤ*

0
134

ਲੁਧਿਆਣਾ 30,ਅਕਤੂਬਰ (ਸਾਰਾ ਯਹਾਂ/ਬਿਊਰੋ ਨਿਊਜ਼)  ਪੰਜਾਬ ਦੇ ਲੁਧਿਆਣਾ (Ludhiana) ਸੁੰਦਰ ਨਗਰ ਇਲਾਕੇ ਵਿਚ ਸਥਿਤ ਮਥੂਟ ਫਾਇਨਾਂਸ (Muthoot Finance) ਵਿੱਚ ਸਵੇਰੇ ਚਾਰ ਲੁਟੇਰੇ (Robbers) ਇੱਕ ਕਾਰ ‘ਚ ਸਵਾਰ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ। ਪਰ ਸਕਿਓਰਿਟੀ ਗਾਰਡ ਦੀ ਬਹਾਦਰੀ ਕਾਰਨ ਉਹ ਆਪਣੀ ਪਲਾਨਿੰਗ ‘ਚ ਕਾਮਯਾਬ ਨਹੀਂ ਹੋ ਸਕੇ।

ਇਸ ਦੌਰਾਨ ਗੋਲੀਬਾਰੀ ਵਿੱਚ ਇੱਕ ਲੁਟੇਰੇ ਦੇ ਗੋਲੀ ਲੱਗਣ ਕਾਰਨ ਮੌਤ ਹੋ ਗਈ। ਜਦਕਿ ਮੈਨੇਜਰ ਵੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਮੈਨੇਜਰ ਨੂੰ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪੁਲਿਸ ਹਾਲੇ ਤਕ ਕੁਝ ਵੀ ਅਧਿਕਾਰਿਤ ਤੌਰ ‘ਤੇ ਨਹੀਂ ਕਹਿ ਰਹੀ।

ਉਧਰ ਲੋਕਾਂ ਦਾ ਕਹਿਣਾ ਹੈ ਕਿ ਇਹ ਵਾਰਦਾਤ ਸਵੇਰੇ ਕਰੀਬ ਸਵਾ 10 ਵਜੇ ਹੋਈ। ਗੋਲੀ ਦੀ ਆਵਾਜ਼ ਸੁਣਦਿਆਂ ਹੀ ਲੋਕ ਬਾਹਰ ਇਕੱਠੇ ਹੋ ਗਏ। ਲੋਕਾਂ ਨੇ ਦੱਸਿਆ ਕਿ ਚਾਰ ਲੁਟੇਰੇ ਸੀ, ਜਿਨ੍ਹਾਂ ਚੋਂ ਇੱਕ ਦੇ ਗੋਲੀ ਲੱਗੀ ਹੈ ਅਤੇ ਇੱਕ ਨੂੰ ਕਾਬੂ ਕਰ ਲਿਆ ਗਿਆ। ਜਦਕਿ ਦੋ ਫਰਾਰ ਹੋਣ ‘ਚ ਸਫਲ ਰਹੇ।

LEAVE A REPLY

Please enter your comment!
Please enter your name here