ਚੰਡੀਗੜ੍ਹ 24,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੂੰ ਵੱਡਾ ਝਟਕਾ ਲੱਗਾ ਹੈ। ਡੱਰਗ ਰੈਕੇਟ ਕੇਸ ਵਿੱਚ ਉਸ ਦੀ ਅਗਾਊਂ ਜ਼ਮਾਨਤ ਰੱਦ ਹੋ ਗਈ ਹੈ। ਉਸ ਨੂੰ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਦਿੱਤੀ ਗਈ ਸੀ। ਅਦਾਲਤ ਨੇ ਬਿਕਰਮ ਮਜੀਠੀਆ ਨੂੰ ਜਾਂਚ ਵਿੱਚ ਸਹਿਯੋਗ ਦੇਣ ਲਈ ਕਿਹਾ ਸੀ।
ਇਸ ‘ਤੇ ਪ੍ਰਤੀਕਿਰਆ ਦਿੰਦੇ ਹੋਏ ਅਲਕਾ ਲਾਂਬਾ ਨੇ ਕਿਹਾ, “ਅੱਜ ਪੰਜਾਬ ਦੇ ਲਈ ਖੁਸ਼ੀ ਦੀ ਗੱਲ ਹੈ, ਜਿਸ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਨੇ ਕੰਮ ਸ਼ੁਰੂ ਕੀਤਾ ਸੀ ਉਸ ਕਾਰਨ ਹੀ ਅੱਜ ਮਜੀਠੀਆ ਦੀ ਜ਼ਮਾਨਤ ਅਰਜ਼ੀ ਰੱਦ ਹੋਈ ਹੈ।ਹਾਲੇ ਤਾਂ ਜ਼ਮਾਨਤ ਹੀ ਰੱਦ ਹੋਈ ਹੈ, ਜੇਲ੍ਹ ਹੋਣੀ ਬਾਕੀ ਹੈ।”
ਲਾਂਬਾ ਨੇ ਕਿਹਾ, ਮਜੀਠੀਆ ਤੇ ਜਦੋਂ ਕੇਸ ਦਰਜ ਹੋਇਆ ਤਾਂ ਉਹ ਕਿਵੇਂ ਪੰਜਾਬ ਛੱਡਕੇ ਭੱਜ ਗਿਆ ਸੀ, ਕੱਲ ਮਜੀਠੀਆ ਪ੍ਰੈਸ ਕਾਨਫਰੰਸ ਕਰ ਸਾਡੇ ਮੁੱਖ ਮੰਤਰੀ ‘ਤੇ ਇਲਜ਼ਾਮ ਲਾ ਰਿਹਾ ਸੀ ਅਤੇ ਫੋਟੋ ਦਿਖਾ ਰਿਹਾ ਸੀ। ਅੱਜ ਅਸੀਂ ਬਿਕਰਮ ਮਜੀਠੀਆ ਦੀ ਫੋਟੋ ਦਿਖਾ ਰਹੇ ਹਾਂ।
ਕੇਂਦਰ ਸਰਕਾਰ ਨੂੰ ਘੇਰਦੇ ਹੋਏ ਅਲਕਾ ਲਾਂਬਾ ਨੇ ਕਿਹਾ ਕਿ “ਮਜੀਠੀਆ ਨੂੰ ਜ਼ਮਾਨਤ ਕੇਂਦਰ ਦੀ ਮਦਦ ਨਾਲ ਹੀ ਮਿਲੀ ਸੀ। ਕੇਂਦਰ ਸਰਕਾਰ ਮਜੀਠੀਆ ਦੀ ਮਦਦ ਕਰ ਰਹੀ ਹੈ।”