*”ਮਜੀਠੀਆ ਦਾ ਵੱਡਾ ਬਿਆਨ” ‘ਠੋਕੋ ਤਾੜੀ’ ਫੜੇਗਾ ਝਾੜੂ ਦਾ ਪੱਲਾ’ ਮਜੀਠੀਆ ਬੋਲੇ ਸਿੱਧੂ ਨੇ ਹੁਣ ਕਾਂਗਰਸ ‘ਚ ਟਿਕਣਾ ਨਹੀਂ…*

0
41

ਚੰਡੀਗੜ੍ਹ 08,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼):: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਨਵਜੋਤ ਸਿੱਧੂ ‘ਤੇ ਤੰਜ ਕੱਸਿਆ  ਹੈ ਕਿ ਸਿੱਧੂ ਆਈਐਸਆਈ ਚੀਫ ਬਾਜਵਾ ਨਾਲ ਗੱਲ ਕਰ ਲਵੇ। ਸਿੱਧੂ ਦੀ ਬਾਜਵਾ ਨਾਲ ਇੱਕ ਗੱਲ ਹੈ ਤੇ ਚੰਨੀ ਭਾਰਤ ਸਰਕਾਰ ਨਾਲ ਗੱਲ ਕਰੇ ਪਰ ਕਰਤਾਰਪੁਰ ਲਾਂਘਾ ਖੁੱਲ੍ਹਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਚਿਹਰਾ ਲੱਭ ਗਿਆ ਹੈ ਤੇ ਠੋਕੋ ਤਾੜੀ ਝਾੜੂ ਦਾ ਪੱਲਾ ਫੜੇਗਾ। ਮਜੀਠੀਆ ਨੇ ਕਿਹਾ ਕਿ ਮੌਜੂਦਾ ਹਾਲਾਤ ਦੇਖ ਕੇ ਮੈਂ ਕਹਿ ਰਿਹਾਂ, ਸਿੱਧੂ ਨੇ ਹੁਣ ਕਾਂਗਰਸ ‘ਚ ਟਿਕਣਾ ਨਹੀਂ।

ਇਸ ਮੌਕੇ ਮਜੀਠੀਆ ਨੇ ਕਿਹਾ ਕਿ ਵਿਧਾਨ ਸਭਾ ਦਾ ਸੈਸ਼ਨ ਸਿਰਫ ਇੱਕ ਦਿਨ ਤੱਕ ਸੀਮਤ ਕਰ ਦਿੱਤਾ ਹੈ। ਹੁਣ ਸੈਸ਼ਨ ਸ਼ਰਧਾਂਜਲੀਆਂ ਤਕ ਸੀਮਤ ਹੋ ਗਿਆ ਹੈ। ਇਸ ਲਈ ਵਿਸ਼ੇਸ਼ ਸੈਸ਼ਨ ਤੋਂ ਪੰਜਾਬ ਦੇ ਲੋਕ ਕੋਈ ਆਸ ਨਾ ਰੱਖਣ। ਸੈਸ਼ਨ ‘ਚ ਰੱਖੇ ਮੁੱਦਿਆਂ ਨਾਲ ਪੰਜਾਬ ਦੇ ਲੋਕਾਂ ਦਾ ਕੋਈ ਭਲਾ ਨਹੀਂ ਹੋਣਾ। ਕਾਂਗਰਸ ਦਾ ਇੱਕ ਜੁਮਲਾ ਹੈ।

ਉਨ੍ਹਾਂ ਕਿਹਾ ਕਿ ਗੰਨੇ ਦੇ ਬਕਾਏ ਖੜ੍ਹੇ ਹਨ। ਕਿਸਾਨ ਖੁਦਕੁਸ਼ੀ ਕਰ ਰਹੇ ਹਨ। ਮੁਲਾਜ਼ਮਾਂ ‘ਤੇ ਲਾਠੀਚਾਰਜ ਹੋ ਰਹੇ ਹਨ ਪਰ ਵਿਧਾਨ ਸਭਾ ਵਿੱਚ ਇਹ ਮੁੱਦੇ ਨਹੀਂ ਉਠਾਏ ਜਾ ਰਹੇ। ਬੀਐਸਐਫ ਦੇ ਮੁੱਦੇ ਤੇ ਮਜੀਠੀਆ ਨੇ ਕਿਹਾ ਪੰਜ ਅਕਤੂਬਰ ਨੂੰ ਮੁੱਖ ਮੰਤਰੀ ਚੰਨੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਤੇ ਅੰਦਰਖਾਤੇ ਪੰਜਾਬ ਦੇ ਹਿੱਤਾਂ ਨੂੰ ਸਰੰਡਰ ਕਰ ਦਿੱਤਾ। ਬਾਹਰ ਆ ਕੇ ਕੁਝ ਹੋਰ ਕਿਹਾ। ਫਿਰ 11 ਅਕਤੂਬਰ ਨੂੰ ਬੀਐਸਐਫ ਨੂੰ ਹੁਕਮ ਆ ਗਏ।

ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ ਅੱਗੇ ਜੇਲ੍ਹਾਂ ਸਰੰਡਰ ਕੀਤੀਆਂ। ਮਜੀਠੀਆ ਨੇ ਕਿਹਾ ਜੋ ਮਨੀਸ਼ ਤਿਵਾੜੀ ਨੇ ਕਿਹਾ, ਉਸ ‘ਤੇ ਗੱਲ ਨਹੀਂ ਕੀਤੀ। ਕੇਂਦਰ ਅੱਗੇ ਇਹ ਮੁੱਦਾ ਨਹੀਂ ਉਠਾਇਆ। ਖੇਤੀ ਕਾਨੂੰਨਾਂ ‘ਤੇ ਜੋ ਮਤਾ ਪਾ ਕੇ ਭੇਜਿਆ ਪਰ ਉਹ ਗਵਰਨਰ ਕੋਲ ਪਹਿਲਾਂ ਹੀ ਪਿਆ ਤੇ ਹੁਣ ਸੈਸ਼ਨ ਵਿੱਚ ਇਹ ਮੁੱਦੇ ‘ਤੇ ਡਰਾਮਾ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਕੈਬਨਿਟ ‘ਚ ਫੈਸਲਾ ਕਰਨ ਕਿ ਬੀਐਸਐਫ ਨੂੰ ਕੋਈ ਸਹਿਯੋਗ ਨਹੀਂ ਦੇਣਗੇ ਜਾਂ ਪੀਪੀਏ ਰੱਦ ਕਰਨ ਦਾ ਐਗਜੈਕਟਿਵ ਹੁਕਮ ਜਾਰੀ ਕਰਨ। ਲੋਕਾਂ ਨੂੰ ਮੂਰਖ ਬਣਾਉਣ ਲਈ ਕੈਬਨਿਟ ਮੀਟਿੰਗ ਸੱਦੀ ਹੈ। ਇਸ਼ਤਿਹਾਰਾਂ ‘ਤੇ ਧੜਾਧੜ ਕਰੋੜਾਂ ਰੁਪਏ ਖਰਚ ਰਹੇ ਹਨ।

ਉਨ੍ਹਾਂ ਕਿਹਾ ਕਿ ਸੈਸ਼ਨ ਬੁਲਾ ਕੇ ਬਹੁਤ ਵੱਡਾ ਧੋਖਾ ਕਰ ਰਹੇ ਹਨ। ਵਿਧਾਇਕ ਅੰਤਰ-ਆਤਮਾ ਦੀ ਆਵਾਜ਼ ਨਾਲ ਦੱਸਣ ਜਿਹੜੇ ਮੁੱਦੇ ਲਿਆਂਦੇ, ਉਸ ਨਾਲ ਲੋਕਾਂ ਦਾ ਕੋਈ ਭਲਾ ਹੋਇਆ। ਉਨ੍ਹਾਂ ਕਿਹਾ ਕਿ ਓਨੇ ਦਿਨ ਸਰਕਾਰ ਨੂੰ ਨਹੀਂ ਹੋਏ ਜਿੰਨੀਆਂ ਕੈਬਨਿਟ ਮੀਟਿੰਗਾਂ ਹੋ ਰਹੀਆਂ ਹਨ। ਬਿਜਲੀ ਦੇ ਬਿੱਲ ਮਾਫ ਤਾਂ ਕਰ ਦਿੱਤੇ ਪਰ ਇਹ ਦੇਣੇ ਅਗਲੀ ਸਰਕਾਰ ਨੂੰ ਪੈਣੇ ਹਨ।

ਅੱਜ ਬਲਵਿੰਦਰ ਸਿੰਘ ਵੇਈਪੁਈ ਮੈਂਬਰ ਐਸਜੀਪੀਸੀ, ਹਰਦੇਵ ਸਿੰਘ ਨਾਗੌਕੇ ਤੇ ਮਾਰਕੀਟ ਕਮੇਟੀ ਖਡੂਰ ਸਾਹਿਬ ਦੇ ਸਾਬਕਾ ਚੇਅਰਮੈਨ ਹਰਭਜਨ ਸਿੰਘ ਜਵੰਦਪੁਰ ਸਮੇਤ ਵੱਡੀ ਗਿਣਤੀ ਸਰਪੰਚ ਤੇ ਪੰਚ ਸਰਕਲ ਪ੍ਰਧਾਨ ਰਣਜੀਤ ਸਿੰਘ ਬ੍ਰਹਮ੍ਰਪੁਰਾ ਦੀ ਅਗਵਾਈ ਵਾਲੇ ਸੰਯੁਕਤ ਅਕਾਲੀ ਦਲ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਏ ਹਨ।

LEAVE A REPLY

Please enter your comment!
Please enter your name here