ਅੱਜ ਮਿਤੀ:- 28/08/2024 (ਸਾਰਾ ਯਹਾਂ/ਮੁੱਖ ਸੰਪਾਦਕ)ਪ੍ਰਧਾਨ ਸੁਖਪਾਲ ਸਿੰਘ ਚੌਹਾਨ ਉੱਭਾ, ਐਸ.ਸੀ. ਸੈੱਲ ਵਿੰਗ ਮਾਲਵਾ ਜੋਨ ਬਠਿੰਡਾ- ਮਾਨਸਾ ਮਜਦੂਰ ਉਸਾਰੀ ਕਿਰਤੀ ਮਿਸਤਰੀ ਯੂਨੀਅਨ, ਮਾਨਸਾ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਮਾਨਸਾ ਅਤੇ ਸ੍ਰੀ ਰਤਨੀਸ਼ ਜੈਨ, ਪ੍ਰਧਾਨ ਭਾਜਪਾ ਬੁਢਲਾਡਾ ਨਾਲ ਡੀ.ਸੀ. ਦਫਤਰ ਵਿਖੇ ਮੀਟਿੰਗ ਕੀਤੀ ਜਿਸ ਵਿੱਚ ਮਜਦੂਰਾਂ ਅਤੇ ਕਿਰਤੀਆਂ, ਲਾਭਪਾਤਰੀਆਂ ਨੂੰ ਮਿਲਣ ਵਾਲੇ ਕਿਸਾਨ ਯੋਜਨਾਂ ਦੇ 2000 ਰੁਪਏ ਅਤੇ ਈਸ਼ਰਮ ਕਾਰਡ ਵਾਲੇ ਲਾਭ ਵੱਡੇ ਘਰਾਂ ਨੂੰ ਮਿਲਣ ਅਤੇ ਗਰੀਬਾਂ ਨੂੰ ਨਾਂ ਮਿਲਣ ਸਬੰਧੀ ਮੰਗ ਪੱਤਰ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਸਬੰਧੀ ਡਿਪਟੀ ਕਮਿਸ਼ਨਰ ਸਾਹਿਬ ਨੇ ਸਾਡੀਆਂ ਮੰਗਾਂ ਸ੍ਰੀ ਨਰਿਦਰ ਮੋਦੀ ਜੀ ਤੱਕ ਪਹੁਚਾਉਣ ਦਾ ਭਰੋਸਾ ਦਿੱਤਾ ਅਤੇ ਲੇਬਰ ਕਮਿਸ਼ਨਰ ਬਠਿੰਡਾ ਤੇ ਲੇਬਰ ਇੰਸਪੈਕਟਰ ਮਾਨਸਾ ਨੂੰ ਖਿੱਚ ਦਾ ਕੇਂਦਰ ਬਣਾਇਆ। ਜਿਸ ਕਰਕੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਈ.ਓ. ਹਦਾਇਤਾਂ ਕੀਤੀਆਂ ਗਈਆਂ। ਇਸ ਮੌਕੇ ਤੇ ਪ੍ਰਧਾਨ ਸੁਖਪਾਲ ਸਿੰਘ ਚੌਹਾਨ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਦਾ ਫੁੱਲਾਂ ਦਾ ਗੁਲਦਸਤਾ ਦੇ ਕੇ ਮਾਨ-ਸਨਮਾਣ ਕੀਤਾ ਗਿਆ ਅਤੇ ਡੀ.ਸੀ. ਸਾਹਿਬ ਵੱਲੋ ਫੁੱਲਾਂ ਵਾਲੀ ਮਾਲਾ ਪਾ ਕੇ ਪ੍ਰਧਾਨ ਸੁਖਪਾਲ ਸਿੰਘ ਚੌਹਾਨ ਦਾ ਸਨਮਾਨ ਵੀ ਕੀਤਾ ਗਿਆ। ਰਤਨੀਸ਼ ਜੈਨ ਪ੍ਰਧਾਨ ਭਾਜਪਾ ਬੁਢਲਾਡਾ ਗੈਰ-ਹਾਜਰ ਸਨ।
ਇਸ ਮੌਕੇ ਤੇ ਗੱਲਾ ਯੂਨੀਅਨ ਦੇ ਪ੍ਰਧਾਨ ਬਚਿੱਤਰ ਸਿੰਘ, ਜੰਟਾਂ ਸਿੰਘ ਮੌਜੀਆਂ ਜਰਨਲ ਸੈਕਟਰੀ, ਨਾਜਰ ਸਿੰਘ, ਬੀ.ਐੱਸ.ਪੀ., ਨੰਗਲ ਕਲਾਂ, ਬਿੱਟੂ ਸਿੰਘ ਮਾਨਸਾ, ਰਾਕੇਸ਼ ਕੁਮਾਰ ਪ੍ਰਧਾਨ ਮਾਨਸਾ, ਬਿੱਕਰ ਸਿੰਘ ਮਿਸਤਰੀ ਮਾਨਸਾ ਅਤੇ ਦਰਸ਼ਨ ਸਿੰਘ ਛੋਟੀ ਮਾਨਸਾ ਆਦਿ ਹਾਜਰ ਸਨ।