*ਮਗਨਰੇਗਾ ਸਕੀਮ ਅਧੀਨ ਸਥਾਈ ਸੰਪਤੀਆਂ ਦਾ ਕੀਤਾ ਜਾ ਰਿਹਾ ਹੈ ਨਿਰਮਾਣ*

0
35

ਮਾਨਸਾ, 18 ਅਕਤੂਬਰ(ਸਾਰਾ ਯਹਾਂ/ਬੀਰਬਲ ਧਾਲੀਵਾਲ) : ਜਿ਼ਲ੍ਹਾ ਮਾਨਸਾ ਵਿੱਚ ਮਗਨਰੇਗਾ ਸਕੀਮ ਅਧੀਨ ਸਥਾਈ ਸੰਪਤੀਆਂ ਦੇ ਨਿਰਮਾਣ *ਤੇ ਜ਼ੋਰ ਦਿੱਤਾ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਮਰਪ੍ਰੀਤ ਕੌਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੀ ਨਿਗਰਾਨੀ ਹੇਠ ਮਗਨਰੇਗਾ ਸਕੀਮ ਅਧੀਨ ਵੱਖ—ਵੱਖ ਤਰਾਂ ਦੀਆਂ ਸਥਾਈ ਸੰਪਤੀਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਮਗਨਰੇਗਾ ਸਕੀਮ ਅਧੀਨ ਵਿਸ਼ੇਸ਼ ਤੌਰ *ਤੇ ਸਕੂਲਾਂ ਸਬੰਧੀ ਕਰਵਾਏ ਗਏ, ਜਿਸ ਤਹਿਤ 149 ਚਾਰਦੀਵਾਰੀ ਦੀ ਉਸਾਰੀ ਦੇ ਕੰਮ, 81 ਪਾਰਕ, 127 ਕੰਪੋਸਟ ਪਿੱਟ, 164 ਸੋਕ ਪਿੱਟ, 201 ਮਿਡ ਡੇ ਮੀਲ ਸ਼ੈੱਡ, 23 ਬੈਡਮਿੰਟਨ, 12 ਬਾਸਕਟਬਾਲ, 6 ਸਟੇਡੀਅਮ,

15 ਆਂਗਣਵਾੜੀ ਸੈਂਟਰ, 22 ਨਿਊਟਰੀਸ਼ਨ ਗਾਰਡਨ, 35 ਰਿਚਾਰਜ ਪਿੱਟ ਅਤੇ 30 ਪਖਾਨੇ ਸਬੰਧੀ ਕੰਮ ਕਰਵਾਏ ਜਾ ਚੁੱਕੇ ਹਨ।  ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜਿ਼ਲ੍ਹੇ ਵਿੱਚ ਵੱਖ—ਵੱਖ ਪਿੰਡਾਂ ਵਿੱਚ ਵਿੱਤੀ ਸਾਲ 2020—21 ਵਿੱਚ 68 ਪਾਰਕਾਂ ਦਾ ਨਿਰਮਾਣ, 36 ਖੇਡ ਮੈਦਾਨ ਬਣ ਕੇ ਤਿਆਰ ਹੋ ਗਏ ਹਨ ਅਤੇ ਵਿੱਤੀ ਸਾਲ 2021—22 ਵਿੱਚ 14 ਪਾਰਕ ਬਣ ਕੇ ਤਿਆਰ ਹੋ ਗਏ ਹਨ ਅਤੇ 16 ਖੇਡ ਮੈਦਾਨ ਪ੍ਰਗਤੀ ਅਧੀਨ ਹਨ।ਇਸ ਤੋਂ ਇਲਾਵਾ ਪਿੰਡ ਨੰਦਗੜ ਵਿਖੇ ਪੱਕੇ ਖਾਲਾਂ ਦੀ ਉਸਾਰੀ ਦਾ ਕੰਮ ਵੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿੱਤੀ ਸਾਲ 2020—21 ਵਿੱਚ 144300 ਪੌਦੇ ਸੜਕਾਂ ਦੇ ਆਲੇ—ਦੁਆਲੇ ਲਗਾਏ ਗਏ ਸਨ ਅਤੇ 2021—22 ਵਿੱਚ 57000 ਪੌਦੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ।    

LEAVE A REPLY

Please enter your comment!
Please enter your name here