
ਸਰਦੂਲਗੜ੍ਹ,੨੨ ਜੁਲਾਈ (ਸਾਰਾ ਯਹਾ/ਬਲਜੀਤ ਪਾਲ): ਪਿਛਲੇ ਦਿਨੀ ਭੰਮੇ ਕਲਾਂ ਚ ਇੱਕ ਨੌਜਵਾਨ ਦਾ
ਕਤਲ ਹੋ ਗਿਆ ਸੀ ਜਿਸ ਨੂੰ ਲੈਕੇ ਪਰਿਵਾਰ ਦੇ ਮੈਂਬਰਾ ਨੇ ਸਹੀ ਕਾਰਵਾਈ ਨਾ ਕਰਨ ਤੇ
ਪਿੰਡ ਵਾਸੀਆ ਦੇ ਸਹਿਯੋਗ ਨਾਲ ਸਿਰਸਾ ਮਾਨਸਾ ਰੋਡ ਤੇ ਜਾਮ ਲਗਾ ਦਿੱਤਾ।ਭਾਵੇ ਇਸ
ਮਾਮਲੇ ਵਿੱਚ ਜੌੜਕੀਆ ਪੁਲਸ ਨੇ ਮ੍ਰਿਤਕ ਦੇ ਚਾਚੇ ਦੇ ਲੜਕੇ ਗੁਰਪ੍ਰੀਤ ਸਿੰਘ ਪੁੱਤਰ
ਗਮਦੂਰ ਸਿੰਘ ਦੇ ਬਿਆਨਾ ਦੇ ਅਧਾਰ ਤੇ ਨਿਰਪਾਲ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਭੰਮੇ
ਕਲਾਂ ਤੇ ਮਾਮਲਾ ਦਰਜ ਕਰਕੇ ਆਪਣੀ ਜਾਂਚ-ਪੜਤਾਲ ਸੁਰੂ ਕਰ ਦਿੱਤੀ ਸੀ ਪਰੰਤੂ ਪਰਿਵਾਰਕ
ਮੈਂਬਰ ੰੰਮੰਗ ਕਰ ਰਹੇ ਸਨ ਕਿ ਇਸ ਕਤਲ ਵਿੱਚ ਸ਼ਾਮਿਲ ਦੂਸਰੇ ਦੋਸ਼ੀਆ ਤੇ ਵੀ ਮਾਮਲਾ ਦਰਜ਼
ਕੀਤਾ ਜਾਵੇ।ਜਿਸ ਨੂੰ ਲੈਕੇ ਪਰਿਵਾਰਕ ਮੈਂਬਰਾ ਨੇ ਕਾਰਵਾਈ ਕਰਾਉਣ ਲਈ ਸਿਰਸਾ ਮਾਨਸਾ
ਹਾਈਵੇ ਤੇ ਜਾਮ ਲਗਾ ਦਿੱਤਾ ਧਰਨਾਕਾਰੀਆਂ ਨੇ ਪੁਲਸ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ।।ਇਸ ਮੋਕੇ ਤੇ ਡੀ.ਐਸ.ਪੀ ਸਰਦੂਲਗੜ੍ਹ ਸੰਜੀਵ ਗੋਇਲ ਭਾਰੀ ਪੁਲਿਸ ਪਾਰਟੀ ਨਾਲ ਮੋਕੇ ਤੇ ਪਹੁੰਚ ਗਏ ਸਨ। ਡੀਐਸਪੀ ਵੱਲੋਂ ਭਰੋਸਾ ਦਿਵਾਉਣ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ ਦੇਰ ਰਾਤ ਟਰੈਫਿਕ ਚਾਲੂ ਕੀਤੀ ਗਈ ।
