ਮਾਨਸਾ 28,ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ ) ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਅਤੇ ਦੇਸ਼ ਦੇ ਨਾਗਰਿਕਾਂ ਨੂੰ ਸਾਫ ਸੁਥਰਾ ਪ੍ਰਸ਼ਾਸਨ ਦੇਣ ਹਿੱਤ ਸਰਕਾਰ ਵੱਲੋਂ ਸਮੇ ਸਮੇ ਤੇ ਉਪਰਾਲੇ ਕੀਤੇ ਜਾਂਦੇ ਹਨ।ਇਸ ਲਈ ਕੇਦਰ ਸਰਕਾਰ ਵੱਲੋ ਚੋਕਸੀ ਜਾਗਰੂਕਤਾ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਹੈ।ਇਸ ਤੋ ਇਲਾਵਾ ਰਾਜ ਸਰਕਾਰਾਂ ਵੱਲੋਂ ਵੀ ਵੱਖਰੇ ਤੋਰ ਤੇ ਵਿਭਾਗ ਸਥਾਪਿਤ ਕੀਤਾ ਜਾਂਦਾ ਹੈ ਪਰ ਫਿਰ ਵੀ ਭਿਸ਼ਟਾਚਾਰ ਦਿੰਨੋ ਦਿਨ ਵੱਧ ਰਿਹਾ ਹੈ।ਇਸ ਕਾਰਨ ਹੀ ਕੇਦਰ ਸਰਕਾਰ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਚੌਕਸੀ ਕਮਿਸਨਰ ਦੀਆ ਹੱਦਾਇਤਾ ਅਨੁਸਾਰ ਹਰ ਸਾਲ ਚੌਕਸੀ ਜਾਗਰੂਕਤਾ ਹਫਤਾ ਮਨਾਇਆ ਜਾਂਦਾ ਹੈ।
ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਵੀ ਵੱਖ-ਵੱਖ ਯੁਥ ਕਲੱਬਾਂ ਅਤੇ ਰਾਸਟਰੀ ਸੇਵਾ ਯੋਜਨਾ ਦੇ ਵੰਲਟੀਅਰ ਦੇ ਸਹਿਯੋਗ ਨਾਲ ਪੂਰਾ ਹਫਤਾ ਪ੍ਰੋਗਰਾਮ ਕਰਵਾਏ ਜਾਂਦੇ ਹਨ।ਇਸ ਸਬੰਧੀ ਅੱਜ ਇਸ ਹਫਤੇ ਦੀ ਸ਼ੁਰੂਆਤ ਜਿਲਾ ਯੂਥ ਅਫਸਰ ਸਰਬਜੀਤ ਸਿੰਘ ਵੱਲੋਂ ਸਮੂਹ ਵੰਲਟੀਅਰ ਅਤੇ ਵੱਖ-ਵੱਖ ਕਲੱਬਾ ਦੇ ਨੁਮਾਇੰਦੇਆਂ ਂਨੂੰ ਸੁੰਹ ਚੁੱਕਾ ਕਿ ਕੀਤੀ ਗਈ।ਉਹਨਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਰਿਸਵਤ ਖੋਰੀ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੀ ਹੈ।ਸਰਬਜੀਤ ਸਿੰਘ ਨੇ ਇਹ ਵੀ ਕਿਹਾ ਕਿ ਭ੍ਰਿਸ਼ਟਾਚਾਰ ਸਾਡੇ ਦੇਸ਼ ਦੇ ਵਿਕਾਸ ਵਿੱਚ ਬੁੱਹਤ ਵੱਡਾ ਅੜਿੱਕਾ ਬਣਿਆ ਹੋਇਆ ਹੈ ਇਸ ਲਈ ਇਸ ਨੂੰ ਖਤਮ ਕਰਨ ਲਈ ਨੌਜਵਾਨਾ ਵਰਗ ਬਹੁਤ ਵੱਡਾ ਯੋਗਦਾਨ ਪਾ ਸਕਦਾ ਹੈ ।ਇਸ ਲਈ ਉਹਨਾ ਨੇ ਇਸ ਮੌਕੇ ਹਾਜਰ ਸਮੂਹ ਨੌਜਵਾਨਾ ਅਪੀਲ਼ ਕੀਤੀ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਕਾਬੂ ਕਰਨ ਆਪਣਾ ਯੋਗਦਾਨ ਪਾਉਣ ।
ਸਮਾਗਮ ਨੂੰ ਸੰਬੋਧਨ ਕਰਦਿਆ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲ਼ੇਖਾ ਅਤੇ ਪੋ੍ਰਗਰਾਮ ਸੁਪਰਵਾਈਜਰ ਡਾ. ਸੰਦੀਪ ਘੰਡ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੁੰ ਖਤਮ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨਾ ਇੱਕ ਨਿਰੰਤਰ ਗਤੀਵਿਧੀ ਹੈ ਇਸ ਨੂੰ ਇੱਕ ਹਫਤੇ ਤੱਕ ਸੀਮਤ ਨਹੀ ਕੀਤਾ ਜਾ ਸਕਦਾ।ਪਰ ਫਿਰ ਵੀ ਇਸ ਹਫਤੇ ਦੋਰਾਨ ਕਲੱਬਾਂ ਅਤੇ ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰਜ ਦੀ ਸਮੂਲੀਅਤ ਨਾਲ ਇਸ ਹਫਤੇ ਵਿੱਚ ਭਾਸ਼ਣ,ਗੀਤ,ਡਿਬੇਟ,ਲੇਖ ਅਤੇ ਪੇਟੰਗ ਮੁਕਾਬਲੇ ਕਰਵਾਏ ਜਾਣਗੇ।ਡਾ. ਘੰਡ ਨੇ ਕਿਹਾ ਸਾਡੀ ਕਹਿਣੀ ਤੇ ਕਰਨੀ ਵਿੱਚ ਫਰਕ ਨਹੀ ਹੋਣਾ ਚਾਹੀਦਾ ਅਤੇ ਸਾਨੂੰ ਹਰ ਗੱਲ ਲੋਕਾ ਨੂੰ ਕਹਿਣ ਤੋ ਪਹਿਲਾ ਆਪਣੇ ਆਪ ਤੇ ਲਾਗੂ ਕਰਨੀ ਚਾਹੀਦੀ ਹੈ।
ਇਸ ਮੌਕੇ ਹੋਰਨਾ ਤੋ ਇਲਾਵਾ ਹਰਦੀਪ ਸਿਧੂ ਜਿਲ੍ਹਾ ਪ੍ਰਧਾਨ ਮਾਨਸਾ ਰੂਰਲ ਯੂਥ ਕਲੱਬ ਐਸੋਸੀਏਸ਼ਨ ਮਾਨਸਾ, ਸਿਲਾਈ ਟੀਚਰ ਜਸਵੀਰ ਕੌਰ , ਸਹੀਦ ਭਗਤ ਸਿੰਘ ਸਪੋਰਟਸ ਕਲੱਬ ਧੇਲਵਾ ਦੇ ਪ੍ਰਧਾਨ ਕਰਨੈਲ ਸਿੰਘ, ਮਨੋਜ ਕੁਮਾਰ ਛਾਪਿਆਂਵਾਲੀ ਐਡਵੋਕੇਟ ਮੰਜੂ ਬਾਲਾ, ਗੁਰਪ੍ਰੀਤ ਕੌਰ ਅਕਲੀਆ ਗੁਰਪ੍ਰੀਤ ਸਿੰਘ ਨੰਦਗੜ੍ਹ, ਬੇਅੰਤ ਕੌਰ ਕਿਸ਼ਨਗੜਫਰਵਾਹੀ ਨੇ ਵੀ ਸਮੂਲਿਅਤ ਕੀਤੀ