*ਭ੍ਰਿਸ਼ਟਾਚਾਰ ਅਤੇ ਲਾਪਰਵਾਹੀ ਬਰਦਾਸ਼ਤ ਨਹੀਂ ਹੋਵੇਗੀ- ਐੱਸਡੀਐੱਮ ਕਾਸਲ*

0
100

ਬੁਢਲਾਡਾ 02 ਅਗਸਤ (ਸਾਰਾ ਯਹਾਂ/ਅਮਨ ਮੇਹਤਾ): ਸਥਾਨਕ ਸ਼ਹਿਰ ਦੇ ਸਬ ਡਵੀਜਨ ਦੇ ਮੇੈਜੀਸਟ੍ਰੈਟ ਦੇ ਤੌਰ ਤੇ ਕਾਲਾ ਰਾਮ ਕਾਂਸਲ ਪੀਸੀਐਸ ਨੇ ਅੱਜ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਤੇ ਉਨ੍ਹਾਂ ਸਬ ਡਵੀਜਨ ਦੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆ ਯੋਜਨਾਵਾ ਨੂੰ ਇਨ ਬਿਨ ਲਾਗੂ ਕਰਨ ਲਈ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਸਰਕਾਰੀ ਦਫਤਰਾਂ ਵਿੱਚ ਆਉਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕਰਨ, ਲਾਪਰਵਾਹੀ ਅਤੇ ਭ੍ਰਿਸ਼ਟਾਚਾਰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਧਿਕਾਰੀ ਸਮੱਸਿਆਵਾਂ ਅਤੇ ਸ਼ਿਕਾਇਤਾ ਦਾ ਨਿਪਟਾਰਾ ਸਮਾਬੰਧ ਤਰੀਕੇ ਨਾਲ ਕਰਨ। ਉਨ੍ਹਾਂ ਵਿਸ਼ੇਸ਼ ਤੌਰ ਤੇ ਮਾਲ ਵਿਭਾਗ ਦੇ ਅਧਿਕਾਰੀਆ ਨੂੰ ਹਦਾਇਤ ਕੀਤੀ ਕਿ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾ ਕੇ ਲੋਕਾਂ ਨੂੰ ਸਾਫ ਸੁਥਰਾ ਆਪਣੀਆਂ ਸੇਵਾਵਾ ਪ੍ਰਦਾਨ ਕਰਨ। ਇਸ ਦੌਰਾਨ ਰੀਡਰ ਰਣਦੀਪ ਕੁਮਾਰ, ਕੈਲਾਸ਼ ਚੰਦ ਸਮੇਤ ਸਮੂਹ ਦਫਤਰੀ ਸਟਾਫ ਆਦਿ ਹਾਜ਼ਰ ਸਨ।  

LEAVE A REPLY

Please enter your comment!
Please enter your name here