
ਬੁਢਲਾਡਾ 17 ਅਪਰੈਲ( ਸਾਰਾ ਯਹਾਂ /ਅਮਨ ਮਹਿਤਾ): ਸਥਾਨਕ ਸਿਟੀ ਪੁਲਿਸ ਵੱਲੋਂ 15 ਕਿੱਲੋ ਭੁੱਕੀ ਦੇ ਕੇਸ ਵਿੱਚ ਅਦਾਲਤ ਵੱਲੋਂ ਭਗੋੜੀ ਔਰਤ ਨੂੰ 23 ਸਾਲਾਂ ਵੱਲੋ਼ ਗ੍ਰਿਫਤਾਰ ਕਰਕੇ ਜੇਲ੍ਹ ਭੇਜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਮੁਕੱਦਮਾ ਨੰਬਰ 50 ਮਿਤੀ 15 ਜੁਲਾਈ 1998 ਐਨ ਡੀ ਪੀ ਸੀ ਐਕਟ ਅਧੀਨ ਬਬਲੀ ਉਰਫ ਸੁਮਨ ਪਤਨੀ ਪੱਪੂ ਉਰਫ ਕ੍ਰਿਸ਼ਨ ਕੁਮਾਰ ਵਾਸੀ ਪਾਪੜਾ ਹਾਲ ਆਬਾਦ ਦੇਗਾਊ, ਬੇਗਾਸੁਰ ਜਿਲ੍ਹਾਂ ਰਾਏਸਨ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ ਕਰਕੇ ਬੁਢਲਾਡਾ ਦੀ ਜੁਡੀਸੀਅਲ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ। ਜਿੱਥੇ ਅਦਾਲਤ ਵੱਲੋਂ 14 ਦਿਨਾਂ ਦੇ ਰਿਮਾਂਡ ਤੇ ਜੇਲ੍ਹ ਭੇਜ਼ ਦਿੱਤਾ ਗਿਆ ਹੈ।
