*ਭਿਆਨਕ ਹਾਦਸੇ ‘ਚ ਯੂਨੀਵਰਸਿਟੀ ਦੇ ਤਿੰਨ ਨੌਜਵਾਨ ਹਲਾਕ, ਇੱਕ ਗੰਭੀਰ ਜ਼ਖ਼ਮੀ*

0
158

ਚੰਡੀਗੜ੍ਹ 17,ਅਕਤੂਬਰ (ਸਾਰਾ ਯਹਾਂ): ਅੱਜ ਰਾਜਪੁਰਾ-ਚੰਡੀਗੜ ਸੜਕ ’ਤੇ ਭਿਆਨਕ ਹਾਦਸਾ ਵਾਪਰਿਆ ਹੈ। ਪਿੰਡ ਆਲਮਪੁਰ ਮੋੜ ’ਤੇ ਕਾਰ ਤੇ ਟਰੱਕ ਦੀ ਟੱਕਰ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇਕ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖਮੀ ਨੌਜਵਾਨ ਨੂੰ ਚੰਡੀਗੜ੍ਹ ਦੇ ਸੈਕਟਰ 32 ਸਰਕਾਰੀ ਹਸਪਤਾਲ ਵਿੱਚ ਭਰਤੀ ਕੀਤਾ ਗਿਆ।

ਹਾਸਲ ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਪਛਾਣ ਯਸ਼ ਮਿੱਤਲ, ਅੰਕੁਸ਼ ਗੋਇਲ ਤੇ ਇਕਾਂਤ ਕਾਲੜਾ ਵਾਸੀ ਮਨੀਮਾਜਰਾ ਵਜੋਂ ਹੀ ਹੈ, ਜਦਕਿ ਜ਼ਖ਼ਮੀ ਦੀ ਪਛਾਣ ਹੁਨਰ ਵਜੋਂ ਹੋਈ ਹੈ। ਪਤਾ ਲੱਗਾ ਹੈ ਕਿ ਚਾਰੇ ਨੌਜਵਾਨ ਚਿਤਕਾਰਾ ਯੂਨੀਵਰਸਿਟੀ ਦੇ ਵਿਦਿਆਰਥੀ ਸਨ।

ਦੱਸ ਦਈਏ ਕਿ ਚਾਰੇ ਵਿਦਿਆਰਥੀ ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਸੀ। ਜਦੋਂ ਉਹ ਪਿੰਡ ਆਲਮਪੁਰ ਦੇ ਮੋੜ ’ਤੇ ਪਹੁੰਚੇ ਤਾਂ ਉਨ੍ਹਾਂ ਦੀ ਟਰੱਕ ਨਾਲ ਟੱਕਰ ਹੋ ਗਈ। ਪੁਲਿਸ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਰਾਜਪੁਰਾ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।

LEAVE A REPLY

Please enter your comment!
Please enter your name here