
ਬਠਿੰਡਾ05,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) : ਬਠਿੰਡਾ ‘ਚ ਵਾਪਰੇ ਭਿਆਨਕ ਸੜਕ ਹਾਦਸੇ (Road accident) ‘ਚ ਮਹਿਲਾ ਦੀ ਮੌਤ ਹੋ ਗਈ ਹੈ। ਹਾਦਸੇ ‘ਚ ਜ਼ਖ਼ਮੀ ਹੋਈ ਬੱਚੀ ਨੂੰ ਸਟੈਚਰ ਨਾ ਮਿਲਣ ਕਾਰਨ ਹੱਥਾਂ ‘ਚ ਚੁੱਕ ਕੇ ਪਰਿਵਾਰਕ ਮੈਂਬਰ ਸਿਟੀ ਸਕੈਨ ਲਈ ਐਂਬੂਲੈਂਸ ਲਈ ਇਧਰ ਉਧਰ ਭਟਕਦਾ ਰਿਹਾ। ਇਸ ਦੌਰਾਨ ਉਨ੍ਹਾਂ ਨੇ ਹਸਪਤਾਲ ‘ਚ ਪ੍ਰਬੰਧ ਪੂਰੇ ਨਾ ਹੋਣ ਕਾਰਨ ਇਲਜ਼ਾਮ ਲਾਏ।
ਬਠਿੰਡਾ ਦੇ ਸ੍ਰੀ ਮੁਕਤਸਰ ਸਾਹਿਬ ਰੋਡ ਵਿਖੇ ਪਿੰਡ ਬੁਰਜ ਮਹਿਮਾ ਵਿਖੇ ਅੱਜ ਦੋ ਕਾਰਾਂ ਦੀ ਭਿਆਨਕ ਟੱਕਰ ਹੋਈ ਜਿਸ ਦੇ ਚਲਦੇ ਰਸਤੇ ਵਿਚ ਖੜ੍ਹੇ ਪਰਿਵਾਰਕ ਮੈਂਬਰਾਂ ਵਿੱਚ ਕਾਰਾਂ ਜਾ ਟਕਰਾਈਆਂ ਤੇ ਅੱਧੇ ਦਰਜਨ ਤੋਂ ਵੱਧ ਲੋਕ ਹੋਏ ਜ਼ਖ਼ਮੀ ਹੋਏ।
ਜਿਸ ਵਿਚ ਇਕ ਮਹਿਲਾ ਦੀ ਮੌਕੇ ‘ਤੇ ਮੌਤ ਹੋ ਗਈ। ਉਸ ਦੀ ਛੋਟੀ ਬੱਚੀ ਜੋ ਕਿ ਗੰਭੀਰ ਰੂਪ ਵਿੱਚ ਜ਼ਖ਼ਮੀ ਸੀ। ਉਸ ਦੇ ਇਲਾਜ ਲਈ ਪਰਿਵਾਰਕ ਮੈਂਬਰਾਂ ਵੱਲੋਂ ਸਟੈਚਰ ਨਾ ਮਿਲਣ ਦੇ ਚਲਦੇ ਉਸ ਨੂੰ ਆਪਣੀਆਂ ਬਾਹਾਂ ਤੇ ਚੁੱਕ ਸੀਟੀ ਸਕੈਨ ਲਈ ਪਹਿਲਾਂ ਇਕ ਐਂਬੂਲੈਂਸ ‘ਚ ਬਿਠਾਇਆ ਗਿਆ। ਉਸ ਤੋਂ ਬਾਅਦ ਉਸ ਨੂੰ ਉਤਾਰ ਕੇ ਦੂਜੀ ਐਂਬੂਲੈਂਸ ਵਿਚ ਬੈਠਣ ਲਈ ਕਿਹਾ ਹੱਥ ‘ਚ ਗੁਲੂਕੋਜ਼ ਦੀ ਬੋਤਲ ਫੜ ਪਰਿਵਾਰਕ ਮੈਂਬਰਾਂ ਨੂੰ ਹਸਪਤਾਲ ‘ਚ ਇੰਤਜ਼ਾਰ ਕਰਨਾ ਪਿਆ ਹੈ।
