
ਹੁਸ਼ਿਆਰਪੁਰ 27,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਇੱਥੇ ਭਿਆਨਕ ਸੜਕ ਹਾਦਸੇ ਵਿੱਚ ਦੋ ਮੌਤਾਂ ਹੋ ਗਈਆਂ। ਹਦਾਸਾ ਇੰਨਾ ਭਿਆਨਕ ਸੀ ਕਿ ਛੇ ਮਹੀਨਿਆਂ ਦੀ ਬੱਚੀ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ। ਇਹ ਹਾਦਸਾ ਹੁਸ਼ਿਆਰਪੁਰ-ਫਗਵਾੜਾ ਰੋਡ ‘ਤੇ ਪਿੰਡ ਡਵਿੱਡਾ ਰਹਿਣਾ ਨਜ਼ਦੀਕ ਆਲਟੋ ਕਾਰ ਨਾਲ ਵਾਪਰਿਆ।
ਹਾਸਲ ਜਾਣਕਾਰੀ ਮੁਤਾਬਕ ਸੜਕ ਹਾਦਸੇ ਵਿੱਚ ਇੱਕ ਬੱਚੀ ਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਕਾਰ ਸਵਾਰ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸਾ ਇੰਨਾ ਦਰਦਨਾਕ ਸੀ ਕਿ ਅਲਟੋ ਕਾਰ ਵਿੱਚ ਮਾਂ ਦੀ ਗੋਦ ਵਿੱਚ ਬੈਠੀ ਛੇ ਮਹੀਨੇ ਦੀ ਬੱਚੀ ਦੀ ਗਰਦਨ ਹੀ ਅਲੱਗ ਹੋ ਗਈ।
ਦਰਅਸਲ ਹੁਸ਼ਿਆਰਪੁਰ ਤੋਂ ਲੁਧਿਆਣੇ ਨੂੰ ਜਾ ਰਹੀ ਅਲਟੋ ਕਾਰ ਜਦੋਂ ਡਵਿੱਡਾ ਰਹਿਣਾ ਨਜ਼ਦੀਕ ਪਹੁੰਚੀ ਤਾਂ ਇੱਕ ਵਿਅਕਤੀ ਨੂੰ ਬਚਾਉਂਦੇ ਕਾਰ ਖੜ੍ਹੀ ਟਰਾਲੀ ਵਿੱਚ ਜਾ ਵੱਜੀ। ਇਸ ਦੇ ਚੱਲਦਿਆਂ ਕਾਰ ਸਵਾਰ ਪਤੀ-ਪਤਨੀ ਗੰਭੀਰ ਜ਼ਖਮੀ ਹੋ ਗਏ ਜਦਕਿ ਉਨ੍ਹਾਂ ਦੀ ਛੇ ਮਹੀਨੇ ਦੀ ਬੱਚੀ ਦੀ ਗਰਦਨ ਕੱਟਣ ਨਾਲ ਮੌਤ ਹੋ ਗਈ। ਇੱਕ ਹੋਰ ਵਿਅਕਤੀ ਦੀ ਚਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਥਾਣਾ ਮੇਹਟੀਆਣਾ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
