
ਮਾਨਸਾ, 24-07-2020 (ਸਾਰਾ ਯਹਾ, ਬਲਜੀਤ ਸ਼ਰਮਾ) : ਮਾਨਸਾ ਪੁਲਿਸ ਵੱਲੋਂ ਕੋਵਿਡ-19 ਤੋਂ ਬਚਾਅ ਲਈ ਦਿਨ/ਰਾਤ ਨਿਭਾਈਆਂ ਜਾ ਰਹੀਆਂ ਸਖਤ
ਡਿਊਟੀਆਂ ਦੇ ਮੱਦੇਨਜ਼ਰ ਕਰਫਿਊ ਦੌਰਾਨ ਮਾਨਸਾ ਪੁਲਿਸ ਵੱਲੋਂ ਆਪਣੀ ਨਿਸ਼ਚਿਤ ਡਿਊਟੀ ਦੇ ਨਾਲ ਨਾਲ ਸਮਾਜਿਕ
ਗਤੀਵਿਧੀਆਂ ਵਿਚ ਹੋਰ ਵੀ ਅਹਿਮ ਯੋਗਦਾਨ ਪਾਇਆ ਗਿਆ ਹੈ। ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਦੀ ਉੱਚੀ ਸੋਚ ਸਦਕਾ
ਪਬਲਿਕ ਵੈਲਫੇਅਰ ਦੇ ਮੱਦੇਨਜ਼ਰ ਨੇਪਰੇ ਚਾੜੇ ਗਏ ਇਹ ਕੰਮਕਾਜ ਮਾਨਸਾ ਪੁਲਿਸ ਦੀ ਕਾਰਗੁਜਾਰੀ ਨੂੰ ਚਾਰ ਚੰਨ ਲਗਾ ਗਏ ਜੋ
ਹਮੇਸ਼ਾ ਯਾਦ ਰਹਿਣਗੇ।

ਇਸੇ ਲੜੀ ਨੂੰ ਨਿਰੰਤਰ ਜਾਰੀ ਰੱਖਦਿਆਂ ਐਸ.ਐਸ.ਪੀ. ਮਾਨਸਾ ਵੱਲੋਂ ਵਾਤਾਵਰਨ ਬਚਾਉਣ ਲਈ ਬੀੜਾ ਚੁੱਕਿਆ
ਗਿਆ ਹੈ। ਜਿਸਦੇ ਤਹਿਤ ਐਸ.ਐਸ.ਪੀ. ਮਾਨਸਾ ਵੱਲੋਂ ਸ੍ਰੀ ਮਹਿੰਦਰਪਾਲ ਡਿਪਟੀ ਕਮਿਸ਼ਨਰ ਮਾਨਸਾ ਨਾਲ ਪੁਲਿਸ ਲਾਈਨ
ਮਾਨਸਾ ਵਿਖੇ ਤਿਰਵੈਣੀ ਲਗਾ ਕੇ ਪੁਲਿਸ ਲਾਈਨ ਮਾਨਸਾ ਵਿਖੇ 1000 ਤੋਂ ਵੱਧ ਫਲਦਾਰ ਅਤੇ ਛਾਂਦਾਰ ਬੂਟੇ ਲਗਾਉਣ ਦੀ
ਸੁਰੂਆਤ ਕੀਤੀ ਗਈ ਹੈ। ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਮਾਨਸਾ ਪੁਲਿਸ ਦੇ ਥਾਣਿਆਂ, ਚੌਕੀਆਂ ਅਤੇ ਦਫਤਰਾਂ ਵਿਖੇ ਖਾਲੀ
ਥਾਵਾਂ ਵਿੱਚ ਵੱਧ ਤੋਂ ਵੱਧ ਬੂਟੇ ਲਗਾਏ ਜਾਣਗੇ ਅਤੇ ਉਸ ਥਾਣਾ/ਚੌਕੀ ਵਿੱਚ ਤਾਇਨਾਤ ਹਰੇਕ ਕਰਮਚਾਰੀ ਨੂੰ ਲਗਾਏ ਗਏ ਬੂਟੇ ਦੀ
ਸਾਂਭ-ਸੰਭਾਲ ਦੀ ਜਿੰਮੇਵਾਰੀ ਦਿੱਤੀ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਵਾਤਾਵਰਨ ਦੀ ਸਾਂਭ-ਸੰਭਾਲ ਸਬੰਧੀ ਕੀਤੇ
ਜਾ ਰਹੇ ਯਤਨ ਬਹੁਤ ਸ਼ਲਾਘਾਯੋਗ ਹਨ। ਉਨ੍ਹਾਂ ਵੱਲੋਂ ਵੀ ਤਹਿਸੀਲ ਦਫਤਰਾਂ, ਐਸ.ਡੀ.ਐਮ. ਦਫਤਰਾਂ ਆਦਿ ਦੀਆਂ ਇਮਾਰਤਾਂ
ਵਿਖੇ ਖਾਲੀ ਥਾਵਾਂ ਤੇ ਜਲਦੀ ਹੀ ਪੌਦੇ ਲਗਵਾਏ ਜਾ ਰਹੇ ਹਨ।

ਐਸ.ਐਸ.ਪੀ. ਮਾਨਸਾ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਦਾ ਧੰਨਵਾਦ ਕਰਦੇ ਹੋਏ ਦੱਸਿਆ ਗਿਆ ਕਿ ਇਸ
ਮੁਹਿੰਮ ਨਾਲ ਜਿਲ੍ਹੇ ਦੇ ਸਾਰੇ ਮਹਿਕਮਿਆਂ ਨੂੰ ਜੋੜਿਆ ਜਾਵੇਗਾ। ਪਿੰਡਾਂ ਦੇ ਸਰਪੰਚਾਂ, ਕਲੱਬਾਂ ਅਤੇ ਆਮ ਪਬਲਿਕ ਨੂੰ ਵੀ ਪ੍ਰੇਰਿਤ
ਕਰਕੇ ਇਸ ਮੁਹਿੰਮ ਨਾਲ ਜੋੜਿਆ ਜਾਵੇਗਾ ਅਤੇ ਜਿ਼ਲ੍ਹੇ ਵਿਚ ਖਾਲੀ ਪਈਆਂ ਸਾਰੀਆ ਸਰਕਾਰੀ/ਜਨਤਕ ਥਾਵਾਂ ਤੇ ਫਲਦਾਰ ਅਤੇ
ਛਾਂਦਾਰ ਬੂਟੇ ਲਗਵਾ ਕੇ ਇਹਨਾਂ ਦੀ ਸਾਂਭ-ਸੰਭਾਂਲ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਹਰੇਕ ਵਿਆਕਤੀ ਘੱਟੋਂ ਘੱਟ ਇੱਕ ਪੌਦਾ
ਜਰੂਰ ਲਗਾਵੇ ਤਾਂ ਜੋ ਸਾਫ-ਸੁਥਰਾ ਵਾਤਾਵਰਨ ਬਣਾਇਆ ਜਾ ਸਕੇ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਿਆਨਕ
ਬਿਮਾਰੀਆਂ ਤੋਂ ਬਚਾਉਣ ਦਾ ਨੇਕ ਉਪਰਾਲਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਕਾਮਨਾ ਕਰਦੇ ਹਨ ਕਿ ਦੇਸ਼ ਕੋਰੋਨਾ ਮਹਾਂਮਾਰੀ
ਦੇ ਸੰਕਟ `ਚੋਂ ਜਲਦੀ ਹੀ ਨਿੱਕਲ ਕੇ ਫਿਰ ਤੋਂ ਖੁਸ਼ਹਾਲ ਅਤੇ ਤੰਦਰੁਸਤ ਹੋਵੇਗਾ।
