*ਭਾਸ਼ਾ ਵਿਭਾਗ ਵੱਲੋਂ ਦੁਕਾਨਾਂ ਦੇ ਬੋਰਡ ਪੰਜਾਬੀ ( ਗੁਰਮੁਖੀ) ਵਿਚ ਲਿਖਵਾਉਣ ਸਬੰਧੀ ਇਕੱਤਰਤਾ ਕੀਤੀ*

0
3

ਮਾਨਸਾ ਸਤੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):ਭਾਸ਼ਾ ਵਿਭਾਗ, ਪੰਜਾਬ ਜ਼ਿਲ੍ਹਾ ਮਾਨਸਾ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਹਿਤ ਮਾਨਸਾ ਦੀ ਟੇਲਰ ਯੂਨੀਅਨ ਦੀ ਇਕੱਤਰਤਾ ਕੀਤੀ ਗਈ। ਯੂਨੀਅਨ ਵੱਲੋਂ ਹਰਪਾਲ ਸਿੰਘ ਪਾਲੀ ਨੇ ਸੁਆਗਤ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਕਿਸੇ ਪੱਖੋਂ ਵੀ ਘੱਟ ਨਹੀਂ। ਇਸ ਲਈ ਸਾਨੂੰ ਹਰ ਕੰਮ ਪੰਜਾਬੀ ਵਿਚ ਕਰਨਾ ਚਾਹੀਦਾ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਅਤੇ ਖੋਜ ਅਫ਼ਸਰ ਗੁਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਦੁਕਾਨਾਂ ਦੇ ਬਾਹਰਲੇ ਬੋਰਡ ਸਭ ਤੋਂ ਪਹਿਲਾਂ ਪੰਜਾਬੀ ਭਾਵ ਗੁਰਮੁਖੀ ਲਿੱਪੀ ਵਿਚ ਲਿਖੇ ਹੋਣੇ ਚਾਹੀਦੇ ਹਨ। ਇਸ ਮੌਕੇ ਉਨ੍ਹਾਂ ਨੇ ਰਾਜ ਭਾਸ਼ਾ ਐਕਟ ਅਤੇ ਪੰਜਾਬੀ ਭਾਸ਼ਾ ਦੀ ਵਿਸਥਾਰ ਵਿਚ ਜਾਣਕਾਰੀ ਦਿੱਤੀ। ਇਸ ਮੌਕੇ ਸੰਧੂਰ ਸਿੰਘ, ਬਲਵੀਰ ਸਿੰਘ ਅਗਰੋਈਆ, ਮੁਖਤਿਆਰ ਸਿੰਘ, ਰਾਮ ਸਿੰਘ, ਸਿਕੰਦਰ ਸਿੰਘ, ਰੂਬੀ, ਜਗਜੀਤ ਸਿੰਘ, ਗੋਬਿੰਦ ਸਿੰਘ ਅਤੇ ਕੁਲਵੰਤ ਸਿੰਘ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਆਪਣੀਆਂ ਦੁਕਾਨਾਂ ਦੇ ਬੋਰਡ ਤੇ ਦੂਜੇ ਕਾਰਜ ਪੰਜਾਬੀ ਵਿਚ ਕਰਨ ਦਾ ਵਿਸ਼ਵਾਸ ਦਿਵਾਇਆ।

LEAVE A REPLY

Please enter your comment!
Please enter your name here