*ਭਾਰਤ ਸਰਕਾਰ ਵੱਲੋਂ ਹਰ ਸਾਲ ਲਏ ਜਾਂਦੇ ਨੈਸ਼ਨਲ ਮੀਨਜ਼-ਕਮ-ਮੈਰਿਟ ਸਕੀਮ ਦੇ ਪੇਪਰ ਨੂੰ ਸਰਕਾਰੀ ਹਾਈ ਸਕੂਲ ਹਾਕਮਵਾਲਾ ਦੀਆਂ 2 ਵਿਦਿਆਰਥਣਾਂ ਨੇ ਪਾਸ ਕੀਤਾ*

0
28

ਬੋਹਾ10 ਜੂਨ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ)-, ਪੰਜਾਬ ਸਕੂਲ ਸਿੱਖਿਆ ਵਿਭਾਗ ਐਂਡ ਲਟਰੇਸੀ ਭਾਰਤ ਸਰਕਾਰ ਵੱਲੋਂ ਹਰ ਸਾਲ ਲਏ ਜਾਂਦੇ ਨੈਸ਼ਨਲ ਮੀਨਜ਼-ਕਮ-ਮੈਰਿਟ ਸਕੀਮ ਦੇ ਪੇਪਰ ਨੂੰ ਸਰਕਾਰੀ ਹਾਈ ਸਕੂਲ ਹਾਕਮਵਾਲਾ (ਮਾਨਸਾ) ਦੀਆਂ 2 ਵਿਦਿਆਰਥਣਾਂ  ਨੇ ਪਾਸ ਕੀਤਾ ਹੈ।ਸਕੂਲ ਮੁਖੀ ਸ.ਗੁਰਜੰਟ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਵਿੱਚ ਪਿਛਲੇ ਸਾਲ ਅੱਠਵੀਂ ਜਮਾਤ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਰਾਜਪਾਲ ਕੌਰ ਸਪੁੱਤਰੀ ਸ.ਜਲੰਧਰ ਸਿੰਘ ਅਤੇ ਰੀਤੂ ਕੌਰ ਸਪੁੱਤਰੀ ਸ਼੍ਰੀ.ਰੋਹੀ ਰਾਮ ਨੇ ਇਸ ਪੇਪਰ ਨੂੰ ਪਾਸ ਕਰਕੇ ਸਕੂਲ ਦਾ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਰਾਜਪਾਲ ਕੌਰ ਨੇ ਇਸ ਪ੍ਰੀਖਿਆ ਵਿੱਚ 114 ਅੰਕ ਲੈ ਕੇ ਮਾਨਸਾ ਜ਼ਿਲ੍ਹੇ ਵਿਚੋਂ ਦੂਜਾ ਸਥਾਨ ਹਾਸਿਲ ਕੀਤਾ ਹੈ। ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਅੰਜੂ ਗੁਪਤਾ ,ਉੱਪ ਜਿਲ੍ਹਾ ਸਿੱਖਿਆ ਅਫਸਰ ਸ.ਜਗਰੂਪ ਸਿੰਘ ਭਾਰਤੀ ਅਤੇ ਨੋਡਲ ਅਫ਼ਸਰ ਮਾਨਸਾ ਐੱਮ. ਐੱਸ. ਸਰਕਾਰੀਆ ਵੱਲੋਂ ਫੋਨ ਸੰਦੇਸ਼ ਰਾਹੀਂ ਸਮੂਹ ਸਟਾਫ਼ ਨੂੰ ਵਧਾਈਆਂ ਦਿੱਤੀਆਂ ਗਈਆਂ। ਸਕੂਲ ਮੁਖੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਨ. ਐੱਮ. ਐੱਮ. ਐੱਸ.ਦੇ ਪੇਪਰ ਨੂੰ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਨੌਂਵੀਂ ਤੋੰ ਬਾਰ੍ਹਵੀਂ ਜਮਾਤ ਤੱਕ  1000 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ 48000 ਰੁਪਏ ਵਜ਼ੀਫੇ ਦੇ ਤੌਰ ਤੇ ਦਿੱਤਾ ਜਾਂਦਾ ਹੈ ਅਤੇ ਪਿਛਲੇ ਸਾਲ ਵੀ ਇਹ ਪ੍ਰੀਖਿਆ ਜਸ਼ਨਪ੍ਰੀਤ ਕੌਰ ਸਪੁੱਤਰੀ ਸ.ਰਣਧੀਰ ਸਿੰਘ ਨੇ ਪਾਸ ਕੀਤੀ ਸੀ। ਸਕੂਲ ਮੁਖੀ ਦੁਆਰਾ ਦੱਸਿਆ ਗਿਆ ਕਿ ਇਸ ਪੇਪਰ ਦੀ ਤਿਆਰੀ ਕਰਵਾਉਣ ਵਿੱਚ ਸ਼੍ਰੀ ਬਲੌਰ ਸਿੰਘ ( ਐੱਨ.ਐੱਮ.ਐੱਮ.ਐੱਸ ਨੋਡਲ ਅਫ਼ਸਰ ਅਤੇ ਜਮਾਤ ਇੰਚਾਰਜ) ਅਤੇ ਸ਼੍ਰੀ. ਗੁਰਪ੍ਰੀਤ ਸਿੰਘ (ਮੈਥ ਮਾਸਟਰ) ਦਾ ਖਾਸ ਯੋਗਦਾਨ ਰਿਹਾ ਹੈ।  ਇਸ ਮੌਕੇ ਗ੍ਰਾਮ ਪੰਚਾਇਤ ਹਾਕਮਵਾਲਾ ਵਾਲੇ ਦੇ ਸਰਪੰਚ ਸ.ਪਲਵਿੰਦਰ ਸਿੰਘ, ਐੱਸ.ਐੱਮ.ਸੀ. ਦੇ ਚੇਅਰਮੈਨ ਸ.ਉਂਕਾਰ ਸਿੰਘ,ਬਲਾਕ ਸੰਮਤੀ ਮੈਂਬਰ ਸ.ਦਵਿੰਦਰ ਸਿੰਘ, ਸਕੂਲ ਭਲਾਈ ਕਮੇਟੀ ਦੇ ਪ੍ਰਧਾਨ ਸ.ਸੰਸਾਰ ਸਿੰਘ, ਡਾ. ਸੁਖਪਾਲ ਸਿੰਘ, ਡਾ. ਗੁਰਦਰਸ਼ਨ ਸਿੰਘ, ਬੱਬਲ ਸਿੰਘ, ਗੁਰਤੇਜ ਮਾਨ ਅਤੇ ਸਮੂਹ ਸਟਾਫ਼ ਜਮਾਤ ਇੰਚਾਰਜ ਬਲੌਰ ਸਿੰਘ, ਸੁੱਖਾ ਸਿੰਘ, ਪ੍ਰਸ਼ੋਤਮ ਸਿੰਘ ,ਸੰਦੀਪ ਸਿੰਘ, ਗੁਰਪ੍ਰੀਤ ਸਿੰਘ,ਜਸਵੰਤ ਸਿੰਘ,  ਰਾਜਿੰਦਰ ਕੁਮਾਰ, ਹਰਵਿੰਦਰ ਸਿੰਘ,ਸ਼੍ਰੀਮਤੀ ਮਮਤਾ ਸਿੰਗਲਾ, ਮਨਪ੍ਰੀਤ ਕੌਰ, ਬਖਸ਼ਿੰਦਰ ਕੌਰ,ਮਨੀਸ਼ਾ ਰਾਣੀ ਅਤੇ ਮਿਸ.ਪ੍ਰਭਜੋਤ ਕੌਰ ਵੱਲੋਂ ਐੱਨ.ਐੱਮ.ਐੱਮ. ਐੱਸ.ਦਾ ਪੇਪਰ ਪਾਸ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ।

NO COMMENTS