ਅੰਮ੍ਰਿਤਸਰ: ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਗਈ ਐਡਵਾਈਜਰੀ ਮੁਤਾਬਕ ਖਾਰਕੀਵ ‘ਚ ਫਸੇ ਭਾਰਤੀ ਵਿਦਿਆਰਥੀ ਖਾਰਕੀਵ ਤੋਂ ਪੈਸੋਚਿਨ, ਜੋ ਕਰੀਬ 20-25 ਕਿਲੋਮੀਟਰ ਹੈ, ਚਲੇ ਗਏ ਹਨ। ਵਰ੍ਹਦੀ ਬੰਬਾਰੀ ਦੌਰਾਨ 1000 ਦੇ ਕਰੀਬ ਬੱਚਿਆਂ ਨੂੰ ਪੈਦਲ ਚੱਲ ਕੇ ਪੈਸੋਚਿਨ ਦੇ ਇੱਕ ਸਕੂਲ ‘ਚ ਸ਼ਰਨ ਲੈ ਲਈ ਹੈ ਪਰ ਬੱਚੇ 40 ਘੰਟਿਆਂ ਤੋਂ ਬਿਲਕੁੱਲ ਭੁੱਖੇ ਹਨ।
ਅੰਮ੍ਰਿਤਸਰ ਦੇ ਭਗਤਾਂਵਾਲਾ ਖੇਤਰ ‘ਚ ਦੀਪਕ ਸ਼ਰਮਾ, ਜੋ ਖੁਦ ਡਾਕਟਰੀ ਪੇਸ਼ੇ ਨਾਲ ਜੁੜ ਹਨ, ਦੇ ਬੇਟੇ ਸਕਸ਼ਮ ਸ਼ਰਮਾ ਬੀਤੀ ਰਾਤ ਭਾਰਤ ਸਰਕਾਰ ਵੱਲੋਂ ਜਾਰੀ ਐਡਵਾਈਜਰੀ ਮੁਤਾਬਕ ਖਾਰਕੀਵ ਤੋਂ ਪੈਸੋਚਿਨ ਚਲੇ ਗਏ ਹਨ। ਦੀਪਕ ਸ਼ਰਮਾ ਨੇ ਦੱਸਿਆ ਕਿ ਬੱਚਿਆ ਕੋਲ ਕੋਈ ਨਹੀਂ ਹੈ ਤੇ ਸਰਕਾਰ ਨੂੰ ਬੱਚਿਆ ਦੇ ਖਾਣ-ਪੀਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਚਾਹੇ ਰੂਸ ਰਾਹੀਂ ਭਾਰਤ ਲਿਆਂਦੇ ਜਾਣ ਜਾਂ ਕਿਸੇ ਬਾਰਡਰ ਰਾਹੀਂ ਪਰ ਬੱਚਿਆਂ ਨੂੰ ਭਾਰਤ ਲਿਆਂਦਾ ਜਾਵੇ। ਦੀਪਕ ਨੇ ਭਾਰਤ ਸਰਕਾਰ ਤੋਂ ਮਦਦ ਦੀ ਗੁਹਾਰ ਲਾਈ ਹੈ।
ਇਸੇ ਤਰ੍ਹਾਂ ਸੰਗਰੂਰ ਤੋਂ ਯੁਕਰੇਨ ਗਏ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਯੁਕਰੇਨ ਵਿੱਚ ਕੀਵ ਤੋਂ 100 ਕਿਲੋਮੀਟਰ ਦੂਰ ਹਨ। ਜਦੋਂ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਬੰਕਰ ਵਿੱਚ ਜਾਣਾ ਪੈਂਦਾ ਹੈ। ਹੁਣ ਉਹ ਟੈਕਸੀ ਰਾਹੀਂ ਉਥੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ। ਬਾਰਡਰ ਰਾਹੀਂ ਦੂਜੇ ਦੇਸ਼ ਪਹੁੰਚਣ ਵਿੱਚ ਦਿਕਤ ਹੋ ਰਹੀ ਹੈ। ਸਿਰਫ ਇੱਕ ਟ੍ਰੇਨ ਹੈ ਜੋ ਬਾਰਡਰ ਤਕ ਜਾ ਰਹੀ ਹੈ
ਆਪਰੇਸ਼ਨ ਗੰਗਾ ਤਹਿਤ ਹੁਣ ਤੱਕ ਕਰੀਬ ਇੱਕ ਹਜ਼ਾਰ ਵਿਦਿਆਰਥੀ ਪੰਜ ਜਹਾਜ਼ਾਂ ਰਾਹੀਂ ਭਾਰਤ ਵਾਪਸ ਆ ਚੁੱਕੇ ਹਨ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦੱਸਿਆ ਹੈ ਕਿ ਅਗਲੇ 48 ਘੰਟਿਆਂ ਦੇ ਅੰਦਰ 4 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਭਾਰਤ ਵਾਪਸ ਲਿਆਉਣ ਦੀ ਯੋਜਨਾ ਹੈ। ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕ ਵਿਸ਼ੇਸ਼ ਉਡਾਣ ਰਾਹੀਂ ਪੋਲੈਂਡ ਤੋਂ ਦਿੱਲੀ ਪੁੱਜੇ, ਜਿਸ ਦੌਰਾਨ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਉਨ੍ਹਾਂ ਦਾ ਸਵਾਗਤ ਕੀਤਾ।