
ਬੁਢਲਾਡਾ 18 ਫਰਵਰੀ (ਸਾਰਾ ਯਹਾਂ/ਮਹਿਤਾ ਅਮਨ) ਭਾਰਤ ਵਿਕਾਸ ਪ੍ਰੀਸ਼ਦ ਬ੍ਰਾਂਚ ਬੁਢਲਾਡਾ ਵੱਲੋਂ ਲਾਇਫ ਕੋਚ ਰਣਦੀਪ ਸਿੰਘ ਦੀ ਸਰਪ੍ਰਸਤੀ ਹੇਠ ਮਾਨਸਾ ਜਿਲ੍ਹੇ ਦਾ ਸਭ ਤੋਂ ਖੁਸ਼ਹਾਲ ਜਿੰਦਗੀ ਈਵੈਂਟ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਸੰਸਥਾਂ ਦੇ ਪ੍ਰਧਾਨ ਅਮਿਤ ਜਿੰਦਲ ਅਤੇ ਸ਼ਿਵ ਕਾਂਸਲ ਨੇ ਦੱਸਿਆ ਕਿ ਇਹ ਈਵੈਂਟ ਮਨੂ ਵਾਟਿਕਾ ਸਕੂਲ ਦੇ ਐਡੋਟੋਰੀਅਮ ਵਿੱਚ ਮਿਤੀ 23 ਫਰਵਰੀ ਦਿਨ ਐਂਤਵਾਰ ਨੂੰ ਦੁਪਿਹਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਕੀਤਾ ਜਾਵੇਗਾ। ਇਸ ਈਵੈਂਟ ਦੌਰਾਨ ਤੁਹਾਨੂੰ ਘਬਰਾਹਟ, ਡਿਪਰੈਸ਼ਨ, ਚਿੰਤਾ, ਡਰ ਲੱਗਣਾ ਸਮੇਤ ਮਾਨਸਿਕ ਸਮੱਸਿਆਵਾਂ, ਤਾਲਮੇਲ ਦੇ ਹੱਲ ਸੰਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਜਾਵੇ। ਤੁਹਾਨੂੰ ਬੱਚਿਆਂ ਨਾਲ, ਬਜੁਰਗਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਕੇ ਜੀਵਨ ਨੂੰ ਖੁਸ਼ਹਾਲ ਅਤੇ ਤਨਾਅ ਮੁਕਤ ਬਣਾ ਸਕਦੇ ਹੋ, ਸੰਬੰਧੀ ਵਿਸਥਾਰ ਵਿੱਚ ਜਾਣਨ ਲਈ ਇਸ ਈਵੈਂਟ ਦਾ ਹਿੱਸਾ ਬਣਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਈਵੇਂਟ ਚ ਸ਼ਾਮਲ ਹੋਣ ਲਈ ਰਜਿਸ਼ਟ੍ਰੇਸ਼ਨ ਨੰ. 9646524016 ਜਾਰੀ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਈਵੇਂਟ ਦਾ ਵੱੱਧ ਤੋਂ ਵੱਧ ਲਾਭ ਉਠਾਉਣ। ਇਸ ਮੌਕੇ ਪ੍ਰੋਜੈਕਟ ਚੇਅਰਮੈਨ ਰਾਜੇਸ਼ ਸਿੰਗਲਾ, ਜਿਲ੍ਹਾ ਪ੍ਰਧਾਨ ਰਾਜ ਕੁਮਾਰ ਕਾਂਸਲ, ਸੀਨੀ. ਵਾਇਸ ਪ੍ਰਧਾਨ ਬੋਬੀ ਬਾਂਸਲ, ਕੈਸ਼ੀਅਰ ਸਤੀਸ਼ ਸਿੰਗਲਾ, ਸੈਕਟਰੀ ਐਡਵੋਕੇਟ ਸੁਨੀਲ ਗਰਗ ਮੌਜੂਦ ਸਨ।
