*ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਵੱਲੋਂ ਮਨਾਇਆ ਜਾਵੇਗਾ ਲੋਹੜੀ ਦਾ ਤਿਉਹਾਰ*

0
365

ਮਾਨਸਾ, 28 ਦਸੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਭਾਰਤ ਵਿਕਾਸ ਪ੍ਰੀਸ਼ਦ ਦੀ ਕਾਰਜਕਰਨੀ ਕਮੇਟੀ ਦੀ ਇੱਕ ਜਰੂਰੀ ਮੀਟਿੰਗ ਪ੍ਰੀਸ਼ਦ ਦੇ ਪ੍ਰਧਾਨ ਡਾ. ਵਿਨੋਦ ਮਿੱਤਲ ਦੀ ਪ੍ਰਧਾਨਗੀ ਹੇਠ ਗੋਇਲ ਇਸ਼ੋਰੈੰਸ ਹੱਬ, ਨਜ਼ਦੀਕ ਸ਼ਹੀਦ ਭਗਤ ਸਿੰਘ ਚੌਕ ਮਾਨਸਾ ਵਿਖੇ ਹੋਈ। ਮੀਟਿੰਗ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਹੜੀ ਦਾ ਤਿਉਹਾਰ ਪੂਰੀ ਧੂਮਧਾਮ ਨਾਲ ਮਨਾਉਣ ਦਾ ਫੈਸਲਾ ਕੀਤਾ ਗਿਆ। ਲੋਹੜੀ ਦਾ ਤਿਉਹਾਰ ਪ੍ਰੀਸ਼ਦ ਦਾ ਇੱਕ ਮੁੱਖ ਪ੍ਰੋਗਰਾਮ ਹੈ ਜਿਸ ਵਿੱਚ ਪ੍ਰੀਸ਼ਦ ਦੇ ਸਾਰੇ ਮੈਂਬਰ ਵੱਡੀ ਗਿਣਤੀ ਵਿੱਚ ਆਪਣੇ ਪਰਿਵਾਰਾਂ ਸਮੇਤ ਸਾਮਿਲ ਹੁੰਦੇ ਹਨ ਅਤੇ ਨੱਚ-ਗਾ ਕੇ ਇੱਕ-ਦੂਜੇ ਨਾਲ ਆਪਣੀ ਖੁਸ਼ੀ ਸਾਂਝੀ ਕਰਦੇ ਹਨ। ਇਸ ਵਾਰ ਲੋਹੜੀ ਦਾ ਇਹ ਪ੍ਰੋਗਰਾਮ ਵਿੱਦਿਆ ਭਾਰਤੀ ਸਕੂਲ ਦੇ ਵਿਹੜੇ ਵਿੱਚ ਮਿਤੀ 07 ਜਨਵਰੀ 2024 ਦਿਨ ਐਤਵਾਰ ਨੂੰ ਮਨਾਇਆ ਜਾਵੇਗਾ। ਇਸ ਮੌਕੇ ਲੋਹੜੀ ਬਾਲੀ ਜਾਂਦੀ ਹੈ ਅਤੇ ਲੋਹੜੀ ਨਾਲ ਸੰਬੰਧਤ ਬਹੁਤ ਸੋਹਣਾ ਸਭਿਆਚਾਰਕ ਪ੍ਰੋਗਰਾਮ ਹੁੰਦਾ ਹੈ, ਜਿਸ ਵਿੱਚ ਮੈਂਬਰਾਂ ਵੱਲੋਂ ਲੋਹੜੀ ਨਾਲ ਸੰਬੰਧਤ ਗੀਤ, ਗਿੱਧਾ, ਬੋਲੀਆਂ ਪਾਈਆਂ ਜਾਂਦੀਆਂ ਹਨ। ਇਸ ਮੌਕੇ ਮੈਬਰਾਂ ਵਿੱਚੋਂ ਵਿਆਹ ਜਾਂ ਬੱਚਾ ਹੋਣ ਦੀ ਪਹਿਲੀ ਲੋਹੜੀ ਦੀ ਖੁਸ਼ੀ ਵੀ ਵਿਸ਼ੇਸ਼ ਤੌਰ ‘ਤੇ ਸਾਂਝੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਲੋਹੜੀ ਦਾ ਤਿਉਹਾਰ ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਦਾ ਇੱਕ ਵਿਸ਼ੇਸ਼ ਤਿਉਹਾਰ ਹੁੰਦਾ ਹੈ ਜਿਸਦੇ ਲਈ ਸਾਰੇ ਮੈਂਬਰਾਂ ਵਿੱਚ ਵਿਸ਼ੇਸ਼ ਉਤਸ਼ਾਹ ਹੈ। ਮੀਟਿੰਗ ਵਿੱਚ ਪ੍ਰੀਸ਼ਦ ਦੇ ਇਸ ਵੱਡੇ ਪ੍ਰੋਗਰਾਮ ਲਈ ਵੱਖ-ਵੱਖ ਮੈਂਬਰਾਂ ਦੀਆਂ ਡਿਊਟੀਆਂ ਲਾਈਆਂ ਗਈਆ ਹਨ ਅਤੇ ਸਾਰੇ ਕਾਰਜਾਂ ਦੀ ਵੰਡ ਕੀਤੀ ਗਈ।

LEAVE A REPLY

Please enter your comment!
Please enter your name here