*ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਵੱਲੋਂ ਠੰਡੇ ਪਾਣੀ ਦੀ ਛਬੀਲ*

0
20

ਮਾਨਸਾ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ ): ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਵੱਲੋਂ ਅੱਜ ਮਜ਼ਦੂਰ ਦਿਵਸ ਦੇ ਮੌਕੇ ‘ਤੇ ਵੱਧ ਰਹੀ ਗਰਮੀ ਦੇ ਮੱਦੇਨਜ਼ਰ ਮਾਨਸਾ ਤਿੰਨਕੋਣੀ ਉੱਪਰ ਜਿਲ੍ਹਾ ਪ੍ਰੀਸ਼ਦ ਦਫ਼ਤਰ ਦੇ ਨਜ਼ਦੀਕ ਠੰਡੇ ਪਾਣੀ ਦੀ ਛਬੀਲ ਦੀ ਸ਼ੁਰੂਆਤ ਕੀਤੀ ਗਈ । ਇੱਥੇ ਨਿੰਮ ਦੇ ਰੁੱਖ ਦੀ ਛਾਂ ਹੇਠ ਪ੍ਰੀਸ਼ਦ ਵੱਲੋਂ ਲੋਹੇ ਦਾ ਸਟੈਂਡ ਬਣਾ ਕੇ ਉਸ ਉੱਪਰ ਠੰਡੇ ਅਤੇ ਆਰ. ਓ. ਦੇ ਸਾਫ਼ ਪਾਣੀ ਵਾਲੇ ਕੈੰਪਰ ਰੱਖੇ ਗਏ ਹਨ। ਪ੍ਰੀਸ਼ਦ ਦੇ ਪ੍ਰਧਾਨ ਡਾ. ਵਿਨੋਦ ਮਿੱਤਲ ਨੇ ਕਿਹਾ ਕਿ ਇਹ ਛਬੀਲ 01 ਮਈ 2023 ਤੋਂ ਲੈ ਕੇ ਤਕਰੀਬਨ 30-09-2023 ਤੱਕ ਪੂਰੀ ਗਰਮੀ ਚੱਲੇਗੀ ਅਤੇ ਇਸਦੀ ਸਾਂਭ-ਸੰਭਾਲ ‘ਤੇ ਖਰਚਾ ਪ੍ਰੀਸ਼ਦ ਵੱਲੋਂ ਕੀਤਾ ਜਾਵੇਗਾ। ਇਸ ਛਬੀਲ ਦਾ ਲਾਭ ਮਾਨਸਾ ਤਿੰਨਕੌਣੀ ਉੱਪਰ ਖੜਨ ਵਾਲੀਆਂ ਸਵਾਰੀਆਂ ਅਤੇ ਆਲੇ- ਦੁਆਲੇ ਦੇ ਲੋਕਾਂ ਨੂੰ ਹੋਵੇਗਾ। ਡਾ. ਵਿਨੋਦ ਮਿੱਤਲ ਨੇ ਦੱਸਿਆ ਕਿ ਪ੍ਰੀਸ਼ਦ ਵੱਲੋਂ ਅਜਿਹੇ ਲੋਕ ਭਲਾਈ ਦੇ ਕਾਰਜ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹਿਣਗੇ ਅਤੇ ਮਈ ਮਹੀਨੇ ਦੌਰਾਨ ਪਾਣੀ ਦੇ ਕੈਂਪਰਾਂ ਉੱਪਰ ਹੋਣ ਵਾਲਾ ਸਾਰਾ ਖਰਚਾ ਪ੍ਰੀਸ਼ਦ ਦੇ ਜਿਲ੍ਹਾ ਪ੍ਰਧਾਨ ਸ਼੍ਰੀ ਐੱਸ. ਪੀ. ਜਿੰਦਲ ਜੀ ਵੱਲੋਂ ਆਪਣੇ ਵਿਆਹ ਦੀ 40ਵੀਂ ਵਰੇਗੰਢ ਦੀ ਖੁਸ਼ੀ ਵਿੱਚ ਕੀਤਾ ਜਾਵੇਗਾ। ਸ਼ਹਿਰ ਨਿਵਾਸੀਆਂ ਵੱਲੋਂ ਪ੍ਰੀਸ਼ਦ ਦੇ ਇਸ ਨੇਕ ਕਾਰਜ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ। ਇਸ ਮੌਕੇ ਪ੍ਰੀਸ਼ਦ ਵੱਲੋਂ ਲੱਡੂ ਵੰਡ ਕੇ ਛਬੀਲ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਜਿਲ੍ਹਾ ਪ੍ਰਧਾਨ ਐੱਸ. ਪੀ. ਜਿੰਦਲ, ਸੈਕਟਰੀ ਅਰੁਣ ਗੁਪਤਾ, ਕਾਰਜਕਾਰਨੀ ਮੈਂਬਰ ਜੀ. ਡੀ. ਭਾਟੀਆ, ਜੁਆਇੰਟ ਸੈਕਟਰੀ ਰਿੰਕੂ ਮਿੱਤਲ, ਸੋਨੀ ਸਿੰਗਲਾ, ਰਮਨਦੀਪ ਵਾਲੀਆ ਅਤੇ ਨੇੜੇ-ਤੇੜੇ ਦੇ ਦੁਕਾਨਦਾਰ ਹਾਜ਼ਰ ਸਨ।

LEAVE A REPLY

Please enter your comment!
Please enter your name here