(ਸਾਰਾ ਯਹਾਂ/ਬੀਰਬਲ ਧਾਲੀਵਾਲ ):
ਭਾਰਤ ਵਿਕਾਸ ਪ੍ਰੀਸ਼ਦ ਬਰਾਂਚ ਮਾਨਸਾ ਵੱਲੋਂ ਭਾਰਤ ਵਿਕਾਸ ਪ੍ਰੀਸ਼ਦ ਦੇ 61ਵੇੰ ਸਥਾਪਨਾ ਦਿਵਸ ਮੌਕੇ ਵਿੱਦਿਆ ਭਾਰਤੀ ਸਕੂਲ ਮਾਨਸਾ ਵਿਖੇ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਹ ਸਮਾਰੋਹ ਮੁੱਖ ਰੂਪ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਜਨ ਸੰਧਿਆ ਦੇ ਰੂਪ ਵਿੱਚ ਮਨਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਪ੍ਰੀਸ਼ਦ ਦੇ ਪ੍ਰਧਾਨ ਡਾ. ਵਿਨੋਦ ਮਿੱਤਲ, ਜੁਆਇਟ ਸੈਕਟਰੀ ਰਿੰਕੂ ਮਿੱਤਲ, ਕੈਸ਼ੀਅਰ ਈਸ਼ਵਰ ਗੋਇਲ, ਸਟੇਟ ਮੈਂਬਰ ਰਾਜਿੰਦਰ ਗਰਗ, ਪ੍ਰਾਜੈਕਟ ਚੇਅਰਪਰਸਨ ਮਨਪ੍ਰੀਤ ਵਾਲੀਆ, ਮਧੂ ਬਾਲਾ, ਮਹਿਲਾ ਪ੍ਰਮੱਖ ਸ਼ੰਤੋਸ਼ ਭਾਟੀਆ ਅਤੇ ਸੀਨੀਅਰ ਮੈਂਬਰ ਅਮਿ੍ੰਤਪਾਲ ਗੋਇਲ ਦੁਆਰਾ ਜੋਤੀ ਪ੍ਰਚੰਡ ਕਰਕੇ ਅਤੇ ਬੰਦੇ ਮਾਤਰਮ ਗਾ ਕੇ ਕੀਤੀ ਗਈ।
ਪ੍ਰੀਸ਼ਦ ਦੇ ਇਸ ਸਮਾਰੋਹ ਵਿੱਚ ਵੱਡੀ ਗਿਣਤੀ ਵਿੱਚ ਪ੍ਰੀਸ਼ਦ ਦੇ ਮੈਂਬਰ ਆਪਣੇ ਪਰਿਵਾਰਾਂ ਸਮੇਤ ਸ਼ਾਮਿਲ ਹੋਏ। ਪ੍ਰੀਸ਼ਦ ਦੇ ਪ੍ਰਧਾਨ ਡਾ. ਵਿਨੋਦ ਮਿੱਤਲ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਪ੍ਰੀਸ਼ਦ ਦੀ ਮਹੱਤਤਾ ਬਾਰੇ ਦੱਸਦੇ ਹੋਏ ਸੰਸਥਾ ਵੱਲੋਂ ਕੀਤੇ ਜਾਣ ਵਾਲੇ ਲੋਕ ਭਲਾਈ ਕਾਰਜਾਂ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ਨਵੇਂ ਮੈਂਬਰ ਸ਼੍ਰੀ ਹਿਮਾਸ਼ੂ ਸ਼ਰਮਾ ਅਤੇ ਸ਼੍ਰੀਮਤੀ ਮੀਨੂ ਸ਼ਰਮਾ ਨੂੰ ਪ੍ਰੀਸ਼ਦ ਦਾ ਬੈਜ ਲਾ ਕੇ ਪ੍ਰੀਸ਼ਦ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਉਨ੍ਹਾਂ ਨੂੰ ਭਾਰਤ ਵਿਕਾਸ ਪ੍ਰੀਸ਼ਦ ਪਰਿਵਾਰ ਵਿੱਚ ਸ਼ਾਮਿਲ ਹੋਣ ‘ਤੇ ਵਧਾਈ ਦਿੱਤੀ ਗਈ। ਪ੍ਰੀਸ਼ਦ ਦੇ ਸੀਨੀਅਰ ਮੈਂਬਰ ਜੀ. ਡੀ. ਭਾਟੀਆ, ਅਮਿੰਤਪਾਲ ਗੋਇਲ ਅਤੇ ਰਾਜਿੰਦਰ ਗਰਗ ਵੱਲੋਂ ਸਥਾਪਨਾ ਦਿਵਸ ਮੌਕੇ ਪ੍ਰੀਸ਼ਦ ਦੇ ਇਤਿਹਾਸ ਅਤੇ ਕਾਰਜ ਪ੍ਰਣਾਲੀ ਬਾਰੇ ਆਪਣੇ ਵਿਚਾਰ ਹਾਜ਼ਰੀਨ ਮੈਂਬਰਾਂ ਨਾਲ ਸਾਂਝੇ ਕੀਤੇ ਗਏ। ਉਪਰੰਤ ਪ੍ਰਸਿੱਧ ਭਜਨ ਗਾਇਕ ਨੀਤਿਨ ਖੂੰਗਰ, ਮਕਬੂਲ ਅਹਿਮਦ ਅਤੇ ਨਿਤਾਸ਼ ਗੋਇਲ ਵੱਲੋਂ ਆਪਣੀ ਸੁਰੀਲੀ ਅਵਾਜ਼ ਵਿੱਚ ਸੋਹਣੇ-ਸੋਹਣੇ ਭਜਨ ਗਾ ਕੇ ਪ੍ਰੀਸ਼ਦ ਦੇ ਮੈਂਬਰਾਂ ਵੱਲੋਂ ਭਜਨ ਗਾਉਣ ਦੇ ਹੋਏ ਮੁਕਾਬਲੇ ਦੀ ਸ਼ੁਰੂਆਤ ਕੀਤੀ ਗਈ ਅਤੇ ਨਾਲੋਂ-ਨਾਲ ਜੱਜਮੈੰਟ ਦੀ ਭੂਮਿਕਾ ਵੀ ਨਿਭਾਈ ਗਈ। ਪ੍ਰੀਸ਼ਦ ਮੈਂਬਰਾਂ ਵੱਲੋਂ ਭਜਨ ਗਾਉਣ ਦੇ ਇਹ ਮੁਕਾਬਲੇ ਸੀਨੀਅਰ ਅਤੇ ਜੂਨੀਅਰ ਗਰੁੱਪ ਵਿੱਚ ਅਲੱਗ-ਅਲੱਗ ਕਰਵਾਏ ਗਏ ਜਿਸ ਵਿੱਚ ਕਾਫ਼ੀ ਗਿਣਤੀ ਵਿੱਚ ਮੈਂਬਰਾਂ ਅਤੇ ਬੱਚਿਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਦੋਨੋਂ ਗਰੁੱਪਾਂ ਵਿਚੋਂ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਮੈਂਬਰਾਂ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਅਹੁਦੇਦਾਰਾ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਕੈਸ਼ੀਅਰ ਈਸ਼ਵਰ ਗੋਇਲ ਨੇ ਪ੍ਰੀਸ਼ਦ ਦੇ ਵਿੱਤੀ ਮਾਮਲਿਆਂ ਸੰਬੰਧੀ ਆਪਣੀ ਗੱਲਬਾਤ ਮੈਂਬਰਾਂ ਨਾਲ ਸਾਂਝੀ ਕੀਤੀ। ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਪ੍ਰਾਜੈਕਟ ਚੇਅਰਪਰਸਨ ਸ਼੍ਰੀਮਤੀ ਮਨਪ੍ਰੀਤ ਵਾਲੀਆਂ ਵੱਲੋਂ ਬਾਖੂਬੀ ਨਿਭਾਈ ਗਈ। ਪ੍ਰੋਗਰਾਮ ਦੇ ਅਖੀਰ ਵਿੱਚ ਸਾਰੇ ਮੈਂਬਰਾਂ ਲਈ ਰਾਤੇ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ।