
ਬੁਢਲਾਡਾ (ਸਾਰਾ ਯਹਾਂ/ਅਮਨ ਮੇਹਤਾ) ਸਥਾਨਕ ਭਾਰਤ ਵਿਕਾਸ ਪ੍ਰੀਸ਼ਦ ਦੀ ਇੱਕ ਅਹਿਮ ਮੀਟਿੰਗ ਵਿੱਚ ਪ੍ਰਧਾਨਗੀ ਦੀ ਚੋਣ ਕੀਤੀ ਗਈ। ਜਿਸ ਵਿੱਚ ਸਰਬ ਸੰਮਤੀ ਨਾਲ ਸ਼ਿਵ ਕਾਂਸਲ ਨੂੰ ਪ੍ਰਧਾਨ ਚੁਣਿਆ ਗਿਆ। ਇਸ ਉਪਰਾਂਤ ਪ੍ਰਧਾਨ ਨੇ ਆਪਣੇ ਨਾਲ ਮੀਤ ਪ੍ਰਧਾਨ ਅਮਿਤ ਜਿੰਦਲ, ਸੈਕਟਰੀ ਸੁਨੀਲ ਸਿੰਗਲਾ, ਕੈਸ਼ੀਅਰ ਸਤੀਸ਼ ਕੁਮਾਰ ਨੂੰ ਬਣਾਇਆ ਗਿਆ। ਇਸ ਦੇ ਨਾਲ ਸਟੇਟ ਮੈਂਬਰ ਜੈਨੀ ਕਾਠ ਨੂੰ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਚ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਹੋਰ ਸਮਾਜਿਕ ਪ੍ਰੋਜੈਕਟ ਵਿੱਚ ਵਿੱਢੇ ਜਾਣਗੇ। ਭਾਰਤੀ ਵਿਕਾਸ ਪ੍ਰੀਸ਼ਦ ਨੇ ਕੋਵਿਡ ਦੌਰਾਨ ਵੀ ਆਪਣਾ ਵਧੀਆ ਰੋਲ ਅਦਾ ਕੀਤਾ। ਪਹਿਲਾ ਵੀ ਪ੍ਰੀਸ਼ਦ ਵੱਲੋਂ ਅੰਗਹੀਨ ਲੋਕਾਂ ਨੂੰ ਬਨਾਵਟੀ ਅੰਗ ਦੇਣ ਦਾ ਕੈਂਪ ਲਗਾਇਆ ਗਿਆ ਸੀ। ਆਉਣ ਵਾਲੇ ਸਮੇਂ ਵਿੱਚ ਵੀ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ।
