ਭਾਰਤ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਕਾਲੇ ਕਾਨੂੰਨਾਂ ਦੇ ਰੱਦ ਹੋਣ ਤੱਕ ਸੰਘਰਸ਼ ਜਾਰੀ ਰਹੇਗਾ-ਕਿਸਾਨ ਆਗੂ

0
11

ਸਰਦੂਲਗੜ੍ਹ8,ਦਸੰਬਰ (ਸਾਰਾ ਯਹਾ /ਬਪਸ): ਅੱਜ ਭਾਰਤ ਬੰਦ ਦੇ ਸੱਦੇ ਨੂੰ ਭਰਵਾ ਹੁੰਗਾਰਾ ਮਿਲਿਆ। ਇਸ ਬੰਦ ਦੌਰਾਨ ਆਮ ਲੋਕਾਂ ਨੇ ਆਪਣੇ ਕਾਰੋਬਾਰ ਬੰਦ ਕਰਕੇ ਕਿਸਾਨਾਂ ਦਾ ਫੂਰਨ ਸਾਥ ਦਿੱਤਾ।ਵੱਖ-ਵੱਖ ਕਿਸਾਨ-ਮਜਦੂਰ ਜਥੇਬੰਦੀਆਂ ਵਲੋਂ ਸਰਦੂਲਗੜ੍ਹ ਵਿਖੇ ਘੱਗਰ ਪੁੱਲ ਤੇ ਧਰਨਾ ਲਗਾ ਕੇ ਆਵਾਜਾਈ ਬੰਦ ਕੀਤੀ ਗਈ। ਇਸ ਬੰਦ ਵਿੱਚ ਮਜਦੂਰ, ਕਿਸਾਨ, ਮਿਸਤਰੀ, ਦੁਕਾਨਦਾਰ, ਆੜ੍ਹਤੀਏ, ਅਧਿਆਪਕ ਜਥੇਬੰਦੀਆਂ, ਦੋਧੀ ਯੂਨੀਅਨ, ਵਕੀਲ ਅਤੇ ਵਪਾਰੀ ਆਦਿ ਹਰ ਵਰਗ ਨੇ ਇਸ ਬੰਦ ਚ ਆਪਣਾ ਸਹਿਯੋਗ ਦਿੱਤਾ। ਇਸ ਮੌਕੇ ਕਿਸਾਨ ਆਗੂ ਮਨਜੀਤ ਸਿੰਘ ਉਲਕ, ਕਾਮਰੇਡ ਆਤਮਾ ਰਾਮ, ਬਿੱਕਰਜੀਤ ਸਿੰਘ ਸਾਧੂਵਾਲਾ, ਸੁਖਵਿੰਦਰ ਸਿੰਘ ਸੁੱਖਾ, ਗੁਰਦੇਵ ਸਿੰਘ ਲੋਹਗੜ੍ਹ ਅਤੇ ਗੁਰਮੁੱਖ ਸਿੰਘ ਆਦਿ ਬਲਾਰਿਆ ਨੇ ਕਿਹਾ ਕਿ ਮੋਦੀ ਸਰਕਾਰ ਵੱਲੋ ਬਣਾਏ ਕਾਲੇ ਕਾਨੂੰਨਾਂ ਸਿਰਫ ਕਿਸਾਨ ਲਈ ਹੀ ਮਾਰੂ ਨਹੀਂ ਸਗੋ ਇਹ ਕਾਨੂੰਨ ਹਰ ਵਰਗ ਲਈ ਹੀ ਘਾਤਕ ਹਨ। ਇਸ ਲਈ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਓਦੋਂ ਤੱਕ ਕਰਦੇ ਰਹਾਗੇ ਜਦੋ ਤੱਕ ਮੋਦੀ ਸਰਕਾਰ ਇਨ੍ਹਾਂ ਕਾਲੇ ਕਾਨੂੰਨਾ ਨੂੰ ਵਾਪਸ ਨਹੀਂ ਲੈਂਦੀ। ਇਸ ਮੌਕੇ ਨੇਮ ਚੰਦ ਚੌਧਰੀ, ਜਤਿੰਦਰ ਸਿੰਘ ਸੋਢੀ ਬਲਕਾਰ ਸਿੰਘ, ਬਲਦੇਵ ਸਿੰਘ ਝੰਡਾ ਕਲਾਂ, ਅਮਰਜੀਤ ਸਿੰਘ , ਹਰਜੀਤ ਪਾਲ ਸਿੰਘ, ਬੋਘ ਸਿੰਘ, ਸਤਨਾਮ ਸਿੰਘ ਝੰਡੂਕੇ, ਸਤਪਾਲ ਵਰਮਾ, ਸਾਹਿਲ ਚੌਧਰੀ, , ਓਮ ਪ੍ਰਕਾਸ਼ , ਕੌਰ ਸਿੰਘ ਆਦਿ ਭਾਰੀ ਗਿਣਤੀ ਚ ਕਿਸਾਨ ਅਤੇ ਆਮ ਲੋਕ ਹਾਜ਼ਰ ਸਨ।

LEAVE A REPLY

Please enter your comment!
Please enter your name here