ਮਾਨਸਾ 16 ਫਰਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸੰਯੁਕਤ ਕਿਸਾਨ ਮੋਰਚਾ, ਟਰੇਡ ਫੈਡਰੇਸ਼ਨਾਂ ਸਮੇਤ ਵੱਖ ਵੱਖ ਵਰਗਾਂ ਦੇ ਲੋਕਾਂ ਦੁਕਾਨਦਾਰਾਂ, ਵਪਾਰੀਆਂ, ਮੁਲਾਜ਼ਮਾਂ ਅਤੇ ਸਵੈਰੋਜ਼ਗਾਰ ਚਲਾ ਰਹੇ ਕਿਰਤੀ ਲੋਕਾਂ ਦੇ ਸਹਿਯੋਗ ਨਾਲ ਅੱਜ ਮਾਨਸਾ ਸ਼ਹਿਰ ਵਿੱਚ ਬੰਦ ਦਾ ਅਸਰ ਪੂਰੀ ਤਰ੍ਹਾਂ ਦੇਖਣ ਨੂੰ ਮਿਲਿਆ।
ਜਥੇਬੰਦੀਆਂ ਵੱਲੋਂ ਸਥਾਨਕ ਬਾਰਾਂ ਹੱਟਾਂ ਚੌਕ ਵਿਖੇ ਇੱਕ ਪ੍ਰਭਾਵਸ਼ਾਲੀ ਇਕੱਠ ਕੀਤਾ ਗਿਆ ਜਿਸ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ, ਰੂਲਦੁ ਸਿੰਘ ਮਾਨਸਾ, ਰਾਜਵਿੰਦਰ ਸਿੰਘ ਰਾਣਾ, Aਕਰਿਆਨਾ ਯੂਨੀਅਨ ਦੇ ਸੁਰੇਸ਼ ਨੰਦਗੜੀਆ, ਮਨਦੀਪ ਗੋਰਾ ਸਾਬਕਾ ਪ੍ਰਧਾਨ , ਮਹਿੰਦਰ ਸਿੰਘ ਭੈਣੀ ਬਾਘਾ, ਪਰਮਜੀਤ ਗਾਗੋਵਾਲ, ਬੋਘ ਸਿੰਘ ਮਾਨਸਾ, ਨਿਰਮਲ ਸਿੰਘ ਝੰਡੂਕੇ, ਭਜਨ ਘੁੰਮਣ , ਮੱਖਣ ਭੈਣੀ ਬਾਘਾ, ਕ੍ਰਿਸ਼ਨ ਚੌਹਾਨ , ਡਾ. ਧੰਨਾ ਮੱਲ ਗੋਇਲ , ਸੁਖਦਰਸ਼ਨ ਨੱਤ, ਮੇਜਰ ਦੂਲੋਵਾਲ , ਭਗਵੰਤ ਸਮਾਓ, ਗੁਰਜੰਟ ਮਾਨਸਾ, ਜਸਵੀਰ ਕੌਰ ਨੱਤ ਆਦਿ ਆਗੂਆਂ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਮੋਦੀ ਸਰਕਾਰ ਨੂੰ ਲੋਕਾਂ ਦੀ ਚਿੰਤਾ ਨਹੀਂ ਸਗੋਂ ਅਡਾਨੀਆਂ, ਅਬਾਨੀਆਂ ਪੱਖੀ ਲੋਕ ਮਾਰੂ ਨੀਤੀਆਂ ਲਿਆ ਕੇ ਆਮ ਲੋਕਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ। ਮੋਦੀ ਸਰਕਾਰ ਧਰਮਾਂ , ਜਾਤਾਂ ਅਧਾਰਿਤ ਭਾਈ ਚਾਰਕ ਸਾਂਝ ਨੂੰ ਤੋੜ ਕੇ ਕੇਵਲ ‘ਤੇ ਕੇਵਲ ਸੱਤਾ ਪ੍ਰਾਪਤੀ ਕਰਨਾ ਹੀ ਹੈ। ਇਸ ਸਮੇਂ ਸਾਂਝੇ ਮੋਰਚੇ ਨੇ ਕਾਰਪੋਰੇਟ ਘਰਾਣਿਆਂ ਤੇ ਮੋਦੀ ਹਕੂਮਤ ਨੂੰ ਭਾਂਜ ਦੇਣ ਦਾ ਅਹਿਦ ਵੀ ਲਿਆ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਲਾਗੂ ਕਰਨ ਸਮੇਤ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਅਤੇ ਰੁਜ਼ਗਾਰ ਵਪਾਰ ਸਬੰਧੀ ਵਿਚਾਰ ਚਰਚਾ ਵੀ ਕੀਤੀ ਗਈ। ਸ਼ੰਭੂ ਬਾਰਡਰ ਤੇ ਅੱਥਰੂ ਗੈਸ ਦੇ ਗੋਲੇ ਨਾਲ ਜ਼ਖ਼ਮੀ ਹੋਏ ਗਿਆਨ ਸਿੰਘ ਪਿੰਡ ਚਚੋਕੇ ਜਿਲਾ ਗੁਰਦਾਸਪੁਰ ਦਾ ਇਲਾਜ ਹਸਤਪਤਾਲ ਰਾਜਪੁਰਾ ਅਤੇ ਰਜਿੰਦਰਾ ਹਸਪਤਾਲ ਪਟਿਆਲਾ ਇਲਾਜ ਦੌਰਾਨ ਦਮ ਤੋੜ ਗਿਆ। ਵਿਛੜੇ ਸਾਥੀ ਨੂੰ ਧਰਨੇ ਦੌਰਾਨ ਦੋ ਮਿੰਟ ਦਾ ਮੋਨ ਧਾਰਨ ਕਰਕੇ ਅਕਾਸ਼ ਗੁਜਾਉ ਨਾਹਰਿਆਂ ਨਾਲ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਬਲਵੀਰ ਕੌਰ, ਸ਼ਿੰਦਰਪਾਲ ਕੌਰ, ਰਤਨ ਭੋਲਾ, ਦਲਜੀਤ ਮਾਨਸ਼ਾਹੀਆ, ਸੱਤਪਾਲ ਭੈਣੀ ਬਾਘਾ, ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ, ਜੀਟੀਯੂ ਦੇ ਨਰਿੰਦਰ ਮਾਖਾ, ਆਸ਼ਾ ਵਰਕਰਾਂ ਦੀ ਆਗੂ ਬਲਵਿੰਦਰ ਕੌਰ ਭੈਣੀ ਬਾਘਾ, ਮੱਖਣ ਮਾਨਸਾ, ਜਸਵੀਰ ਕੌਰ ਨੱਤ, ਮਨਜੀਤ ਸਿੰਘ ਮੀਹਾਂ, ਦਰਸ਼ਨ ਸਿੰਘ, ਸਤਵਿੰਦਰ ਸਿੰਘ, ਜਰਨੈਲ ਸਿੰਘ ਰੇਹੜੀ ਯੂਨੀਅਨ, ਹਰਦੇਵ ਖਿਆਲਾ ਪੱਲੇਦਾਰ ਯੂਨੀਅਨ, ਜਸਵੰਤ ਸਿੰਘ ਭਾਰਤ ਮੁੱਕਤੀ ਮੋਰਚਾ, ਤਰਕਸ਼ੀਲ ਸੁਸਾਇਟੀ ਹਰਬੰਸ ਸਿੰਘ ਢਿੱਲੋਂ ਮਹਿੰਦਰ ਪਾਲ ਅਤਲਾ, ਮਾਸਟਰ ਜਗਦੀਸ਼ ਰਾਏ, ਜਸਵੰਤ ਜਵਾਹਰਕੇ, ਸੁਖਚਰਨ ਦਾਨੇਵਾਲੀਆ, ਆਤਮਾ ਸਿੰਘ ਪਮਾਰ, ਗਗਨਦੀਪ ਸ਼ਰਮਾ, ਡਾ. ਲਾਭ ਸਿੰਘ, ਵੈਦ ਸਿਕੰਦਰਜੀਤ ਸਿੰਘ , ਗੁਰਸੇਵਕ ਮਾਨ, ਗੋਰਾ ਲਾਲ ਅਤਲਾ , ਸੱਤਪਾਲ ਭੈਣੀ , ਕੁਲਵੰਤ ਸਿੰਘ , ਕੁਲਵਿੰਦਰ ਕਾਲੀ, ਜਗਦੇਵ ਸਿੰਘ ਘੁਰਕਣੀ , ਦਰਸ਼ਨ ਸਿੰਘ ਅਲੀਸ਼ੇਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਸਟੇਜ਼ ਸਕੱਤਰ ਦੀ ਭੂਮਿਕਾ ਸੁਰਿੰਦਰਪਾਲ ਸ਼ਰਮਾ ਅਤੇ ਮੇਜਰ ਸਿੰਘ ਦੂਲੋਵਾਲ ਵੱਲੋਂ ਬਾਖੂਬੀ ਨਿਭਾਈ ਗਈ।