*ਭਾਰਤ-ਪਾਕਿ ਸਰਹੱਦ ‘ਤੇ ਫਿਰ ਡਰੋਨ ਮੂਵਮੈਂਟ, BSF ਨੇ 165 ਰਾਊਂਡ ਕੀਤੇ ਫਾਇਰ*

0
20

ਗੁਰਦਾਸਪੁਰ 23,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼): ਭਾਰਤ-ਪਾਕਿ ਸਰਹੱਦ ‘ਤੇ ਬੀਤੀ ਰਾਤ ਨੂੰ ਡਰੋਨ ਦੀ ਆਵਾਜਾਈ ਫਿਰ ਤੋਂ ਦੇਖੀ ਗਈ ਹੈ। ਇਹ ਮੂਵਮੈਂਟ ਰਾਤ ਨੂੰ ਚਾਰ ਵਾਰ ਹੋਈ। ਸੁਰੱਖਿਆ ਸੀਮਾ ਬਲ (ਬੀਐਸਐਫ) ਨੇ ਵੀ ਮੂਵਮੈਂਟ ਦੌਰਾਨ ਡਰੋਨ ਦੀ ਆਵਾਜ਼ ਵੱਲ ਗੋਲੀਬਾਰੀ ਕੀਤੀ, ਪਰ ਬੀਐਸਐਫ ਡਰੋਨ ਨੂੰ ਗੋਲੀ ਮਾਰਨ ਵਿੱਚ ਸਫਲ ਨਹੀਂ ਹੋ ਸਕੀ। ਫਿਲਹਾਲ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ।

ਇਹ ਘਟਨਾ ਗੁਰਦਾਸਪੁਰ ਸੈਕਟਰ ਅਧੀਨ ਪੈਂਦੇ ਬੀਓਪੀ ਆਦੀਆਂ ਨੇੜੇ ਰਾਤ ਸਮੇਂ ਵਾਪਰੀ। 58 ਬਟਾਲੀਅਨ ਦੇ ਜਵਾਨ ਰਾਤ ਸਮੇਂ ਥਾਣਾ ਦੋਰਾਂਗਲਾ ਅਧੀਨ ਪੈਂਦੇ ਇਲਾਕੇ ‘ਚ ਗਸ਼ਤ ‘ਤੇ ਸਨ। ਫਿਰ ਸਿਪਾਹੀਆਂ ਨੇ ਅੱਧੀ ਰਾਤ ਨੂੰ ਡਰੋਨ ਦੀ ਆਵਾਜ਼ ਸੁਣੀ। ਸਾਵਧਾਨੀ ਵਰਤਦਿਆਂ ਜਵਾਨਾਂ ਨੇ ਹਵਾ ਵਿੱਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਉਸ ਸਮੇਂ ਡਰੋਨ ਉੱਥੋਂ ਚਲਾ ਗਿਆ ਪਰ ਕੁਝ ਦੇਰ ਬਾਅਦ ਡਰੋਨ ਫਿਰ ਵਾਪਸ ਆ ਗਿਆ। ਇਹ ਘਟਨਾ ਰਾਤ 11 ਤੋਂ 2 ਵਜੇ ਦਰਮਿਆਨ 4 ਵਾਰ ਵਾਪਰੀ। ਬੀਐਸਐਫ ਦੇ ਜਵਾਨਾਂ ਨੇ ਡਰੋਨ ਨੂੰ ਹੇਠਾਂ ਲਿਆਉਣ ਲਈ 165 ਵਾਰ ਹਵਾ ਵਿੱਚ ਗੋਲੀਬਾਰੀ ਕੀਤੀ, ਪਰ ਕਾਮਯਾਬ ਨਹੀਂ ਹੋ ਸਕੇ।

ਡਰੋਨ ਦੀ ਹਰਕਤ ਨੂੰ ਰੋਕਣ ਲਈ ਬੀਐਸਐਫ ਵੱਲੋਂ ਨਵੀਂ ਤਕਨੀਕ ਲਗਾਈ ਜਾ ਰਹੀ ਹੈ, ਪਰ ਇਸ ਵਿੱਚ ਸਮਾਂ ਲੱਗੇਗਾ। ਰਾਤ ਦੇ ਸਮੇਂ, ਸੈਨਿਕਾਂ ਨੇ ਡਰੋਨ ਨੂੰ ਹੇਠਾਂ ਸੁੱਟਣ ਦੀ ਕੋਸ਼ਿਸ਼ ਕੀਤੀ, ਪਰ ਉੱਚਾਈ ਕਾਰਨ ਸਫਲ ਨਹੀਂ ਹੋ ਸਕੇ। ਉਦੋਂ ਤੋਂ ਹੀ ਪੁਲਿਸ ਦੇ ਸਹਿਯੋਗ ਨਾਲ ਇਲਾਕੇ ‘ਚ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਪਰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ ਹੈ।

ਇਸ ਬਾਬਤ  ਜਾਣਕਾਰੀ ਦਿੰਦੇ ਹੋਏ ਗੁਰਦਾਸਪੁਰ ਪੁਲਿਸ ਦੇ ਡੀਐਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ 12 ਵਜੇ ਦੇ ਕਰੀਬ ਆਦੀਆਂ ਪੋਸਟ ਉੱਤੇ ਬੀਐਸਐਫ ਜਵਾਨਾਂ ਨੇ ਇੱਕ ਪਾਕਿਸਤਾਨੀ ਡਰੋਨ ਵੇਖਿਆ ਜਿਸਦੇ ਬਾਅਦ ਬੀਐਸਐਫ ਜਵਾਨਾਂ ਨੇ ਉਸ ਉੱਤੇ ਫਾਇਰਿੰਗ ਕੀਤੀ ਜਦਕਿ ਪਾਕਿਸਤਾਨੀ ਡਰੋਨ ਨੇ ਭਾਰਤੀ ਸੀਮਾ ਵਿੱਚ ਚਾਰ ਵਾਰ ਵੜਣ ਦੀ ਕੋਸ਼ਿਸ਼ ਕੀਤੀ ਜਿਸਦੇ ਬਾਅਦ ਬੀਐਸਐੱਫ ਜਵਾਨਾਂ ਨੇ ਉਸ ਉੱਤੇ ਲਗਾਤਾਰ 165 ਰੌਂਦ ਫਾਇਰ ਕੀਤੇ।

ਡੀਐਸਪੀ ਨੇ ਦੱਸਿਆ ਕਿ ਇਸਦੇ ਬਾਅਦ ਉਹ ਡਰੋਨ ਪਾਕਿਸਤਾਨ ਵੱਲ ਵਾਪਸ ਚਲਾ ਗਿਆ ਅਤੇ ਸਵੇਰੇ ਤੋਂ ਹੀ ਬੀਐਸਐਫ ਦੇ ਜਵਾਨਾਂ ਅਤੇ ਉਹਨਾਂ ਦੀ ਪੁਲਿਸ ਪਾਰਟੀ ਵਲੋਂ ਬਾਰਡਰ ਨਾਲ ਲੱਗਦੇ  ਇਲਾਕੀਆਂ ਵਿੱਚ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੱਸਿਆ ਕਿ ਇਸ ਘਟਨਾ ਦੇ ਬਾਅਦ ਬੀਐਸਐਫ ਦੇ ਵੱਡੇ ਅਧਿਕਾਰੀਆਂ ਅਤੇ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਦੀ ਬਾਰਡਰ ਦੀ ਸੁਰੱਖਿਆ ਨੂੰ ਲੈ ਕੇ ਇੱਕ ਮੀਟਿੰਗ ਕੀਤੀ ਜਾ ਰਹੀ ਹੈ।ਜ਼ਿਕਰਯੁਗ ਹੈ ਕਿ ਇਸ ਇਲਾਕੇ ਵਿੱਚ ਪਹਿਲਾਂ ਵੀ ਡਰੋਨ ਦੇ ਜਰਿਏ ਹੈਂਡ ਗਰੇਨੇਡ ਅਤੇ ਅਸਲਾ ਸੁੱਟਿਆ ਜਾ ਚੁਕਾ ਹੈ।ਜਿਸਦੇ ਬਾਅਦ ਬੀਐਸਐਫ ਦੇ ਅਧਿਕਾਰੀ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਇਸਨੂੰ ਗੰਭੀਰਤਾ ਨਾਲ ਲੈਂਦੇ ਹੋਏ ਹਾਈ ਲੇਵਲ ਦੀ ਮੀਟਿੰਗ ਕਰ ਰਹੇ ਹਨ।

LEAVE A REPLY

Please enter your comment!
Please enter your name here