
(ਸਾਰਾ ਯਹਾਂ/ਬਿਊਰੋ ਨਿਊਜ਼ ): ਪਾਕਿਸਤਾਨ ਵੱਲੋਂ ਭਾਰਤੀ ਖੇਤਰ ਵਿੱਚ ਆਏ ਦਿਨ ਡਰੋਨ ਭੇਜਣ ਦੀਆਂ ਗਤੀਵਿਧੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸੇ ਕੜੀ ਤਹਿਤ ਬੀਤੀ ਦੇਰ ਰਾਤ ਭਾਰਤੀ ਖੇਤਰ ਖੇਮਕਰਨ ਸੈਕਟਰ ਵਿਚ ਤਨਾਤ ਬੀਐਸਐਫ ਦੇ 101 ਬਟਾਲੀਅਨ ਦੇ ਜਵਾਨਾਂ ਨੇ ਬੀਓਪੀ ਹਰਭਜਨ ਸਿੰਘ ਤੇ ਪਾਕਿਸਤਾਨ ਵਾਲੇ ਪਾਸਿਉਂ ਆਉਂਦੇ ਹੋਏ ਡਰੋਨ ਦੀ ਹਲਚਲ ਵੇਖੀ। ਜਿਸ ਤੋ ਬਾਅਦ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨੀ ਡਰੋਨ ‘ਤੇ ਫਾਇਰਿੰਗ ਕੀਤੀ ਅਤੇ ਭਾਰਤੀ ਖੇਤਾਂ ਵਿੱਚ ਸੁੱਟ ਦਿੱਤਾ।
ਇਸ ਮਗਰੋਂ ਇਲਾਕੇ ਵਿਚ ਸਰਚ ਆਪ੍ਰੇਸ਼ਨ ਚਲਾਇਆ ਗਿਆ ਹੈ। ਜਿਸ ਤੋਂ ਬਆਦ ਤਰਨਤਾਰਨ ਦੇ ਐਸਐਸਪੀ ਗੁਰਮੀਤ ਚੌਹਾਨ ਵੱਲੋ ਪ੍ਰੈੱਸ ਕਾਨਫਰੰਸ ਕੀਤੀ ਗਈ ਅਤੇ ਨਾਲ ਹੀ ਦੱਸਿਆ ਕਿ ਪਿਛਲੇ ਦਿਨੀਂ ਪਾਕਿਸਤਾਨ ਤੋਂ ਡਰੋਨ ਰਹੀ ਆਈ ਹੈਰੋਈਨ ਖੇਪ ਨੂੰ ਭਾਰਤ ਵਿੱਚ ਮੰਗਵਾਉਣ ਵਾਲੇ ਇੱਕ ਤਸਕਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ,ਜਿਸ ਦੀ ਪਹਿਚਾਣ ਕੁਲਦੀਪ ਸਿੰਘ ਵਜੋਂ ਹੋਈ ਹੈ ,ਜੋ ਕਿ ਅਜਨਾਲੇ ਦਾ ਰਹਿਣ ਵਾਲਾ ਹੈ। ਇਸ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ
ਤਰਨਤਾਰਨ ਜ਼ਿਲ੍ਹੇ ਦੇ ਫ਼ਿਰੋਜ਼ਪੁਰ ਸੈਕਟਰ ਵਿੱਚ ਹਰਭਜਨ ਸਰਹੱਦੀ ਚੌਕੀ ਨੇੜੇ ਬੁੱਧਵਾਰ ਰਾਤ ਅੱਠ ਵਜੇ ਦੇ ਕਰੀਬ ਡਰੋਨ ਦਾਖ਼ਲ ਹੋ ਗਿਆ, ਜਿਸ ਦੀ ਅਵਾਜ਼ ਸੁਣਦੇ ਸਾਰ ਹੀ ਸਰਹੱਦ ਉਪਰ ਤਾਇਨਾਤ ਬੀ.ਐੱਸ.ਐੱਫ. ਹਰਕਤ ਵਿੱਚ ਆ ਗਈ। ਸਰਹੱਦ ਨੂੰ ਪਾਰ ਕਰਨ ਵਾਲੇ ਡਰੋਨ ਉਪਰ ਬੀ.ਐੱਸ.ਐੱਫ. ਵੱਲੋਂ ਕਰੀਬ 4 ਦਰਜਨ ਰੌਂਦ ਫਾਇਰਿੰਗ ਕਰਦੇ ਹੋਏ 1 ਈਲੂ ਬੰਬ ਵੀ ਚਲਾਇਆ ਗਿਆ। ਜ਼ਿਲ੍ਹਾ ਤਰਨ ਤਾਰਨ ਦੇ ਐਸਐਸਪੀ ਗੁਰਮੀਤ ਸਿੰਘ ਚੋਹਾਨ ਨੇ ਦੱਸਿਆ ਕਿ ਵੀਰਵਾਰ ਸਵੇਰੇ ਜਦੋਂ ਇਲਾਕੇ ਦੀ ਤਲਾਸ਼ੀ ਲਈ ਗਈ ਤਾਂ ਡਰੋਨ ਇੱਕ ਖੇਤ ਵਿੱਚ ਪਿਆ ਮਿਲਿਆ। ਉਨ੍ਹਾਂ ਕਿਹਾ ਕਿ ਇਹ ਪਤਾ ਲਗਾਉਣ ਲਈ ਤਲਾਸ਼ ਕੀਤੀ ਜਾ ਰਹੀ ਹੈ ਕਿ ਕਿਤੇ ਡਰੋਨ ਤੋਂ ਕੋਈ ਖੇਪ ਤਾਂ ਨਹੀਂ ਸੁੱਟੀ ਗਈ। ਇਸ ਲਈ ਸਰਚ ਜਾਰੀ ਹੈ। ਇਸ ਉਪਰ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਵੀ ਇਕ ਡਰੋਨ ਸੁੱਟਿਆ ਗਿਆ ਸੀ, ਜਿਸ ਦੀ ਰਕਵਰੀ ਕਰਦੇ ਹੋਏ ਸੱਤ ਕਿਲੋ ਹੈਰੋਇਨ ਬਰਾਮਦ ਹੋਈ ਸੀ ਅਤੇ ਉਸ ਦੀ ਤਫਤੀਸ਼ ਚ ਕੁਲਦੀਪ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ,ਜਿਸ ਤੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
