*ਭਾਰਤ ਨੇ ਰਚਿਆ ਇਤਿਹਾਸ, ਪਹਿਲੀ ਵਾਰ ਜਿੱਤਿਆ ਥਾਮਸ ਕੱਪ, 14 ਵਾਰ ਦੇ ਚੈਂਪੀਅਨ ਇੰਡੋਨੇਸ਼ੀਆ ਨੂੰ ਹਰਾਇਆ*

0
49

15,ਮਈ (ਸਾਰਾ ਯਹਾਂ/ਬਿਊਰੋ ਨਿਊਜ਼) ਭਾਰਤ ਨੇ ਥਾਮਸ ਕੱਪ ਦੇ ਫਾਈਨਲ ਮੈਚ ਵਿੱਚ ਇੰਡੋਨੇਸ਼ੀਆ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਲਕਸ਼ਯ ਸੇਨ ਨੇ ਪਹਿਲਾ ਤੇ ਸਾਤਵਿਕ ਚਿਰਾਗ ਦੀ ਜੋੜੀ ਨੇ ਦੂਜੇ ਮੈਚ ਵਿੱਚ ਭਾਰਤ ਨੂੰ ਜਿੱਤ ਦਿਵਾਈ। ਇਸ ਤੋਂ ਬਾਅਦ ਕਿੰਦੰਬੀ ਸ਼੍ਰੀਕਾਂਤ ਨੇ ਤੀਜਾ ਮੈਚ ਜਿੱਤ ਕੇ ਭਾਰਤੀ ਟੀਮ ਨੂੰ ਪਹਿਲੀ ਵਾਰ ਥਾਮਸ ਕੱਪ ਦਾ ਚੈਂਪੀਅਨ ਬਣਾਇਆ।

ਲਕਸ਼ਯ ਸੇਨ ਨੇ ਸ਼ੁਰੂਆਤੀ ਮੈਚ ਵਿੱਚ ਪਿਛਲੇ ਚੈਂਪੀਅਨ ਇੰਡੋਨੇਸ਼ੀਆ ਦੇ ਐਂਟੋਨੀ ਸਿਨਿਸੁਕਾ ਨੂੰ 8-21, 21-17, 21-16 ਨਾਲ ਹਰਾਇਆ। ਦੂਜੇ ਮੈਚ ਵਿੱਚ ਵੀ ਸਾਤਵਿਕ ਚਿਰਾਗ ਦੀ ਜੋੜੀ ਨੇ 18-21, 23-21, 21-19 ਨਾਲ ਜਿੱਤ ਦਰਜ ਕੀਤੀ। ਤੀਜਾ ਮੈਚ ਸ਼੍ਰੀਕਾਂਤ ਤੇ ਕ੍ਰਿਸਟੀ ਵਿਚਾਲੇ ਖੇਡਿਆ ਜਾ ਰਿਹਾ ਹੈ ਤੇ ਪਹਿਲਾ ਸੈੱਟ ਕਿਦਾਂਬੀ ਸ਼੍ਰੀਕਾਂਤ ਨੇ ਜਿੱਤ ਲਿਆ ਹੈ।

ਉਧਰ, ਖੇਡ ਮੰਤਰਾਲੇ ਨੇ ਥਾਮਸ ਕੱਪ ਜੇਤੂ ਟੀਮ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਵੀ ਜੇਤੂ ਟੀਮ ਨੂੰ ਵਧਾਈ ਦਿੱਤੀ।

  • ਪਹਿਲੇ ਮੈਚ ਵਿੱਚ ਵਿਸ਼ਵ ਦੇ 9ਵੇਂ ਨੰਬਰ ਦੇ ਸ਼ਟਲਰ ਲਕਸ਼ਯ ਸੇਨ ਨੇ ਪੁਰਸ਼ ਸਿੰਗਲਜ਼ ਵਰਗ ਵਿੱਚ ਵਿਸ਼ਵ ਦੇ ਚੌਥੇ ਨੰਬਰ ਦੇ ਖਿਡਾਰੀ ਐਂਥਨੀ ਸਿਨਿਸੁਕਾ ਗਿੰਟਿੰਗ ਨੂੰ ਹਰਾਇਆ ਜਦਕਿ ਦੂਜੇ ਮੈਚ ਵਿੱਚ ਪੁਰਸ਼ ਡਬਲਜ਼ ਵਿੱਚ ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈਟੀ ਦੀ ਜੋੜੀ ਨੇ ਇੰਡੋਨੇਸ਼ੀਆ ਦੇ ਕੇਵਿਨ ਸੰਜੇ ਤੇ ਮੁਹੰਮਦ ਅਹਿਸਾਨ ਦੀ ਜੋੜੀ ਨੂੰ ਹਰਾਇਆ। 
  • ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈਟੀ ਨੇ ਡਬਲਜ਼ ਮੈਚ ਵਿੱਚ ਇੰਡੋਨੇਸ਼ੀਆ ਦੇ ਮੁਹੰਮਦ ਅਹਿਸਾਨ ਤੇ ਕੇਵਿਨ ਸੰਜੇ ਨੂੰ 18-21, 23-21 ਤੇ 21-19 ਨਾਲ ਹਰਾਇਆ। ਪਹਿਲੀ ਗੇਮ ਵਿੱਚ ਪਿੱਛੇ ਰਹਿਣ ਤੋਂ ਬਾਅਦ ਸਾਤਵਿਕ ਤੇ ਚਿਰਾਗ ਨੇ ਦੂਜੀ ਗੇਮ ਵਿੱਚ ਰੋਮਾਂਚਕ ਵਾਪਸੀ ਕੀਤੀ। ਦੂਸਰੀ ਗੇਮ ਬਰਾਬਰੀ ‘ਤੇ ਰਹੀ ਪਰ ਇੱਥੋਂ ਭਾਰਤੀ ਜੋੜੀ ਨੇ ਆਪਣੇ ਹੱਕ ‘ਚ ਭਿੜੇ। ਇਸ ਤੋਂ ਬਾਅਦ ਇਸ ਜੋੜੀ ਨੇ ਤੀਜੀ ਗੇਮ 21-19 ਨਾਲ ਜਿੱਤ ਕੇ ਮੈਚ 2-1 ਨਾਲ ਜਿੱਤ ਲਿਆ। ਇਸ ਜਿੱਤ ਨਾਲ ਫਾਈਨਲ ਵਿੱਚ ਭਾਰਤ ਦੀ ਬੜ੍ਹਤ 2-0 ਹੋ ਗਈ ਹੈ।

LEAVE A REPLY

Please enter your comment!
Please enter your name here