
Tokyo 04,ਅਗਸਤ (ਸਾਰਾ ਯਹਾਂ/ਬਿਊਰੋ ਰਿਪੋਰਟ): ਕੁਸ਼ਤੀ ‘ਚ ਰਵਿ ਦਹਿਆ ਨੇ ਸੈਮੀਫਾਇਨਲ ‘ਚ ਜਿੱਤ ਹਾਸਿਲ ਕੀਤੀ। ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਵਿ ਦਹਿਆ ਫਾਇਨਲ ‘ਚ ਪਹੁੰਚੇ। ਰਵਿ ਦਹਿਆ ਨੇ ਸੈਮੀਫਾਇਨਲ ‘ਚ ਕਜ਼ਾਖਿਸਤਾਨ ਦੇ ਖਿਡਾਰੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ।
ਹਰਿਆਣਾ ਦੇ ਸੋਨੀਪਤ ਦੇ ਰਹਿਣ ਵਾਲੇ ਹਨ ਰਵੀ ਦਹਿਆ। ਸਵੇਰ ਤੋਂ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਦੁਆਵਾਂ ਕਰ ਰਹੇ ਸਨ। ਓਲੰਪਿਕ ‘ਚ ਕੁਸ਼ਤੀ ਦੇ 57 ਕਿਲੋਗ੍ਰਾਮ ਭਾਰ ਕੈਟਾਗਰੀ ‘ਚ ਰਵੀ ਦਹਿਆ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਸੈਮੀਫਾਇਨਲ ‘ਚ ਜਿੱਤ ਹਾਸਲ ਕਰਕੇ ਭਾਰਤ ਲਈ ਇਕ ਹੋਰ ਮੈਡਲ ਪੱਕਾ ਕਰ ਦਿੱਤਾ ਹੈ ਤੇ ਹੁਣ ਰਵੀ ਦਹਿਆ ਕੁਸ਼ਤੀ ਦੇ ਫਾਇਨਲ ‘ਚ ਪਹੁੰਚ ਗਏ ਹਨ।
