
ਨਵੀਂ ਦਿੱਲੀ 05 ਜੁਲਾਈ (ਸਾਰਾ ਯਹਾ ) : ਕੋਰੋਨਾਵਾਇਰਸ ਕਾਰਨ ਅੰਤਰਰਾਸ਼ਟਰੀ ਹਵਾਈ ਸੇਵਾ ਠੱਪ ਹੈ।ਪਰ ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਨਾਲ ਬਹੁਤ ਸਾਰੇ ਭਾਰਤੀ ਵਿਦੇਸ਼ਾਂ ‘ਚ ਫਸੇ ਹੋਏ ਹਨ ਅਤੇ ਉਹ ਭਾਰਤ ਆਉਣ ਲਈ ਇੱਛਾ ਰੱਖਦੇ ਹਨ। ਐਸੇ ਲੋਕਾਂ ਲਈ ਭਾਰਤ ਸਰਕਾਰ ਵਲੋਂ ਮਿਸ਼ਨ ਵੰਦੇ ਭਾਰਤ #VandeBharatMission ਚਲਾਇਆ ਜਾ ਰਿਹਾ ਹੈ।ਹੁਣ ਇਸੇ ਮਿਸ਼ਨ ਦੇ ਤਹਿਤ ਭਾਰਤ ਤੇ ਅਮਰੀਕਾ ਵਿਚਾਲੇ 36 ਉਡਾਣਾਂ ਚਲਾਈਆਂ ਜਾਣਗੀਆਂ।
ਭਾਰਤ ਤੋਂ ਏਅਰ ਇੰਡੀਆ ਅਮਰੀਕਾ ‘ਚ ਫਸੇ ਭਾਰਤੀਆਂ ਨੂੰ ਲੈ ਕੇ ਆਉਣ ਲਈ 11 ਜੁਲਾਈ ਤੋਂ 19 ਜੁਲਾਈ ਤੱਕ 36 ਉਡਾਣਾਂ ਚਲਾਏਗੀ।
