ਨਵੇਂ ਕੇਸਾਂ ਨੇ ਫਿਕਰ ਵਧਾਏ
ਇਹ ਵੱਡੀ ਫਿਕਰ ਵਾਲੀ ਗੱਲ ਹੈ ਕਿਉਂਕਿ ਲੋਕਾਂ ’ਚ ਵੈਕਸੀਨ ਲੱਗੇ ਹੋਣ ਕਾਰਨ ਇਮਿਊਨਿਟੀ ਪੈਦਾ ਹੋ ਚੁੱਕੀ ਸੀ ਪਰ ਫਿਰ ਵੀ ਉਹ ਕਰੋਨਾ ਤੋਂ ਪੀੜਤ ਹੋ ਗਏ ਯਾਨੀ ਕਰੋਨਾ ਨੇ ਆਪਣਾ ਰੂਪ ਬਦਲ ਲਿਆ ਹੈ। ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕੇਰਲਾ ’ਚ ਇਹ ਕਹਿਰ ਵਾਇਰਸ ਦੀ ਡੈਲਟਾ ਕਿਸਮ ਨੇ ਢਾਹਿਆ ਹੈ ਜਾਂ ਕੋਈ ਹੋਰ ਕਿਸਮ ਹੈ।
ਟੀਕੇ ਲਵਾ ਚੁੱਕੇ ਲੋਕਾਂ ਨੂੰ ਕਰੋਨਾ ਹੋਣ ਦੀ ਰਿਪੋਰਟ ਮਿਲੀ
ਕੇਰਲਾ ’ਚ ਕੋਵਿਡ-19 ਤੋਂ ਬਚਾਅ ਦੇ ਟੀਕੇ ਲਵਾ ਚੁੱਕੇ 40 ਹਜ਼ਾਰ ਤੋਂ ਵੱਧ ਲੋਕਾਂ ਨੂੰ ਕਰੋਨਾ ਹੋਣ ਦੀ ਰਿਪੋਰਟ ਮਿਲੀ ਹੈ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਲਾਗ ਲੱਗਣ ਦੇ ਕੇਸਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਨੇ ਕੇਰਲਾ ਨੂੰ ਕਿਹਾ ਹੈ ਕਿ ਉਹ ਅਜਿਹੇ ਸਾਰੇ ਕੇਸਾਂ ਨੂੰ ਜੀਨੋਮ ਸੀਕੁਐਂਸਿੰਗ ਲਈ ਭੇਜਣ।
40 ਹਜ਼ਾਰ ਤੋਂ ਵੱਧ ਲੋਕਾਂ ਨੂੰ ਕੋਰੋਨਾ
ਕੇਰਲਾ ਵਿੱਚ 40 ਹਜ਼ਾਰ ਤੋਂ ਵੱਧ ਲੋਕਾਂ ਨੂੰ ਵੈਕਸੀਨ (Corona Vaccine) ਲਵਾਉਣ ਤੋਂ ਬਾਅਦ ਵੀ ਕਰੋਨਾ ਹੋ ਗਿਆ ਹੈ। ਤਾਜ਼ਾ ਕੇਸ (Corona Cases) ਸਾਹਮਣੇ ਆਉਂਦਿਆਂ ਹੀ ਕੇਂਦਰ ਤੇ ਰਾਜ ਸਰਕਾਰਾਂ (Central and State Government) ਦੀ ਨੀਂਦ ਉੱਡ ਗਈ ਹੈ। ਕੇਂਦਰ ਸਰਕਾਰ ਨੇ ਕੇਰਲਾ ਨੂੰ ਕਿਹਾ ਹੈ ਕਿ ਉਹ ਅਜਿਹੇ ਸਾਰੇ ਕੇਸਾਂ ਨੂੰ ਜੀਨੋਮ ਸੀਕੁਐਂਸਿੰਗ ਲਈ ਭੇਜਣ। ਇਸ ਦੇ ਨਾਲ ਹੀ ਸਰਕਾਰਾਂ ਮੁੜ ਸਖਤੀ ਕਰਨ ਬਾਰੇ ਵਿਚਾਰਾਂ ਕਰਨ ਲੱਗੀਆਂ ਹਨ।