
ਬੁਢਲਾਡਾ20, ਜੂਨ( (ਸਾਰਾ ਯਹਾ/ ਅਮਨ ਮਹਿਤਾ) : ਭਾਰਤ ਚੀਨ ਝੜੱਪ ਦੌਰਾਨ ਸ਼ਹੀਦ ਹੋਏ ਹਲਕੇ ਦੇ ਗੁਰਤੇਜ਼ ਸਿੰਘ ਦੀਯਾਂਦ ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਆਪਣੇ ਇੱਕ ਹੁਕਮ ਰਾਹੀਂ ਪਿੰਡ ਦੇਸਰਕਾਰੀ ਮਿਡਲ ਸਕੂਲ ਬੀਰੇਵਾਲਾ ਡੋਗਰਾ ਦਾ ਨਾਮ ਸ਼ਹੀਦ ਗੁਰਤੇਜ਼ ਸਿੰਘ ਸਰਕਾਰੀ ਮਿਡਲ ਸਕੂਲ ਰੱਖਦਿੱਤਾ ਗਿਆ ਹੇੈ. ਇਸ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਸੀਲ ਜਿਲ੍ਹਾ ਪਟਿਆਲਾ ਦਾ ਨਾਮਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਸੀਲ ਰੱਖਿਆ ਹੈ ਅਤੇ ਸਰਕਾਰੀਮਿਡਲ ਸਕੂਲ ਭੋਜਰਾਜ ਗੁਰਦਾਸਪੁਰ ਦਾ ਨਾਮ ਸ਼ਹੀਦ ਨਾਇਬ ਸੂਬੇਦਾਰ ਸਤਨਾਮ ਸਿੰਘ ਸਰਕਾਰੀ ਮਿਡਲਸਕੂਲ ਭੋਜਰਾਜ ਰੱਖਿਆ ਗਿਆ ਹੈ. ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਤੋਲਵਾਲਾ ਦਾ ਨਾਮ ਸ਼ਹੀਦਗੁਰਵਿੰਦਰ ਸਿੰਘ ਸਰਕਾਰੀ ਹਾਈ ਸਕੂਲ ਤੋਲਵਾਲਾ ਰੱਖ ਦਿੱਤਾ ਹੈ.
