*ਭਾਰਤੀ ਸੰਵਿਧਾਨ ਬਾਲਾਂ ਦੀ ਸੁਰੱਖਿਆ ਅਤੇ ਅਧਿਕਾਰਾਂ ਦਾ ਤਰਜਮਾਨ : ਐਡਵੋਕੇਟ ਬਲਵੰਤ ਭਾਟੀਆ*

0
41

ਮਾਨਸਾ, 29 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ ਯ)ਭਾਰਤੀ ਸੰਵਿਧਾਨ ਬਾਲਾਂ ਦੀ ਸੁਰੱਖਿਆ ਅਤੇ ਅਧਿਕਾਰਾਂ ਲਈ ਬਹੁਤ ਸਾਰੀਆਂ ਵਿਵਸਥਾਵਾਂ ਦਾ ਤਰਜਮਾਨ ਹੈ, ਜਿਨ੍ਹਾਂ ਦੀ ਵਰਤੋ ਨਾਲ ਬਾਲਾਂ ਲਈ ਸੁਰੱਖਿਅਤ ਵਾਤਾਵਰਨ ਅਤੇ ਉਨ੍ਹਾਂ ਦੇ ਬਹੁਪੱਖੀ ਵਿਕਾਸ ਲਈ ਯਤਨ ਜੁਟਾਏ ਜਾਣੇ ਚਾਹੀਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਦੇ ਪੈਨਲ ਐਡਵੋਕੇਟ ਬਲਵੰਤ ਭਾਟੀਆਂ ਨੇ ਸਥਾਨਕ ਬਚਤ ਭਵਨ ਵਿਖੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸਟ੍ਰੇਸ਼ਨ ਪੰਜਾਬ ਵੱਲੋਂ ਬਾਲ ਮਜਦੂਰੀ ਉੱਪਰ ਕਰਵਾਈ ਗਈ ਤਿੰਨ ਰੋਜਾ ਵਰਕਸ਼ਾਪ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰਦਿਆਂ ਕੀਤਾ।  ਐਡਵੋਕੇਟ ਭਾਟੀਆ ਨੇ ਭਾਰਤੀ ਸੰਵਿਧਾਨ ਦੇ ਆਰਟੀਕਲ 14, 21 ਏ, 24 , 39 ਏ, 39 ਈ, 39 (1) ਐਫ ਅਤੇ ਆਰਟੀਕਲ 45 ਦੇ ਹਵਾਲਿਆਂ ਨਾਲ ਕਿਹਾ ਕਿ ਬਾਲਾਂ ਲਈ ਸਮਾਨਤਾ, ਮੁਫਤ ਅਤੇ ਜਰੂਰੀ ਸਿੱਖਿਆ, ਬਾਲ ਮਜਦੂਰੀ ਤੇ ਰੋਕਥਾਮ, ਆਰਥਿਕ ਲੋੜਾਂ, ਮੁਫਤ ਕਾਨੂੰਨੀ ਸਹਾਇਤਾ ਅਤੇ ਮੁੱਢਲੀ ਬਾਲ ਅਵਸਥਾ ਦੀ ਸਿੱਖਿਆ ਅਤੇ ਰੱਖ-ਰਖਾਵ ਲਈ ਪਹਿਲ ਕਦਮੀਆਂ ਭਾਰਤੀ ਸੰਵਿਧਾਨ ਦੀ ਖ਼ੁਬਸੂਰਤੀ ਦਾ ਪ੍ਰਤੀਕ ਹਨ। ਉਨ੍ਹਾਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੈਡਮ ਨਵਜੋਤ ਕੌਰ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਦੇ ਸਕੱਤਰ ਸ਼੍ਰੀਮਤੀ ਸ਼ਿਲਪਾ ਦੀ ਅਗਵਾਈ ਵਿਚ ਬਾਲਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।  ਵਰਕਸ਼ਾਪ ਵਿਚ ਸ਼ਾਮਿਲ ਪੁਲਿਸ ਅਧਿਕਾਰੀਆਂ, ਬਾਲ ਵਿਕਾਸ ਅਧਿਕਾਰੀਆਂ, ਸਿਹਤ ਕਰਮਚਾਰੀਆਂ ਅਤੇ ਸਮਾਜਿਕ ਸੁਰੱਖਿਆ ਵਿਭਾਗ ਦੇ ਕਰਮੀਆਂ ਨੂੰ ਮੁਖਾਤਵ ਹੁੰਦਿਆਂ ਐਡਵੋਕੇਟ ਭਾਟੀਆ ਨੇ ਕਿਹਾ ਕਿ ਇਨ੍ਹਾਂ ਸਥਾਨਾਂ ਉਪਰ ਕੰਮ ਕਰਨਾ ਆਪਣੇ ਆਪ ਵਿਚ ਇੱਕ ਗੌਰਵਸ਼ਾਲੀ ਕੰਮ ਹੈ ਅਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਬਾਲ ਅਧਿਕਾਰਾਂ ਦੀ ਰਾਖੀ ਅਤੇ ਬਾਲਾਂ ਦੀ ਸੁਰੱਖਿਆ ਲਈ ਨਿੱਘਰ ਯਤਨ ਕਰਨੇ ਚਾਹੀਦੇ ਹਨ।  ਇਸ ਮੌਕੇ ਵਰਕਸ਼ਾਪ ਦੇ ਟ੍ਰੇਨਿੰਗ ਅਫਸਰ ਮਨਦੀਪ ਸਿੰਘ, ਬਾਲ ਸੁਰੱਖਿਆ ਅਫਸਰ ਡਾ. ਅਜੇ ਤਾਇਲ ਨੇ ਵਰਕਸ਼ਾਪ ਵਿਚ ਸ਼ਾਮਿਲ ਕਰਮੀਆਂ ਦੀ ਪ੍ਰੇਰਨਾ ਲਈ ਵੱਖ-ਵੱਖ ਵਿਵਸਥਾਵਾਂ ਉਪਰ ਵਿਸਥਾਰ ਸਹਿਤ ਚਰਚਾ ਕੀਤੀ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਮੰਜੂ ਬਾਲਾ ਅਤੇ ਡਾ. ਲਕਸ਼ਮੀ ਨਰਾਇਨ ਭੀਖੀ ਮੌਜੂਦ ਸਨ। 

LEAVE A REPLY

Please enter your comment!
Please enter your name here