ਭਾਰਤੀ ਫੌਜ ਨੂੰ ਅਲਰਟ ਜਾਰੀ ..!!ਪਾਕਿਸਤਾਨ ਦੀ BAT ਕਰ ਸਕਦੀ ਹੈ ਭਾਰਤ-ਪਾਕਿ ਸਰਹੱਦ ‘ਤੇ ਅੱਤਵਾਦੀਆਂ ਦੀ ਮਦਦ

0
56

ਨਵੀਂ ਦਿੱਲੀ  11 ਜੁਲਾਈ (ਸਾਰਾ ਯਹਾ)  : ਖੁਫੀਆ ਸਰੋਤਾਂ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਇਨਪੁਟ ਨੂੰ ਸੁਰੱਖਿਆ ਬਲਾਂ ਅਤੇ ਬੀਐਸਐਫ ਨਾਲ ਸਾਂਝਾ ਕੀਤਾ ਗਿਆ ਹੈ ਤਾਂ ਜੋ ਉਹ ਇਨ੍ਹਾਂ ਖੇਤਰਾਂ ਵਿਚਲੀਆਂ ਗਤੀਵਿਧੀਆਂ ‘ਤੇ ਨਜ਼ਦੀਕੀ ਨਜ਼ਰ ਰੱਖ ਸਕਣ। ਸੁਰੱਖਿਆ ਬਲਾਂ ਨੂੰ ਇਹ ਪਤਾ ਲੱਗ ਰਿਹਾ ਹੈ ਕਿ ਜਲਦੀ ਹੀ ਪਾਕਿਸਤਾਨੀ ਫੌਜ ਦੇ BAT ਵੱਲੋਂ ਅੱਤਵਾਦੀਆਂ ਨੂੰ ਘੁਸਪੈਠ ਕਰਨ ਲਈ ਪੂਰੀ ਮਦਦ ਕੀਤੀ ਜਾ ਰਿਹਾ ਹੈ।

ਪਾਕਿਸਤਾਨ ਦੀ ਬੈਟ ਟੀਮ ਦੇ ਲੋਕ ਬਹੁਤ ਸਿਖਿਅਤ ਹੁੰਦੇ ਨੇ ਅਤੇ ਉਨ੍ਹਾਂ ਦੀ ਫੌਜ ਦੇ ਕਮਾਂਡੋਜ਼ ਦੇ ਨਾਲ-ਨਾਲ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੋਇਬਾ ਵਰਗੇ ਸੰਗਠਨਾਂ ਨਾਲ ਜੁੜੇ ਅੱਤਵਾਦੀ ਵੀ ਸ਼ਾਮਲ ਹਨ। BAT ਨੇ ਵੀ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਜਨਵਰੀ ਵਿੱਚ BAT ਨੇ ਕੰਟਰੋਲ ਰੇਖਾ ਨੇੜੇ ਪੁੰਜ ਜ਼ਿਲ੍ਹੇ ਵਿੱਚ ਇੱਕ ਨਾਗਰਿਕ ‘ਤੇ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ ਸੀ।

ਬੀਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਨੇ ਏਐਨਆਈ ਨੂੰ ਦੱਸਿਆ, “ਪਿਛਲੇ ਹਫ਼ਤਿਆਂ ਵਿੱਚ ਅਜਿਹੀ ਕੋਈ ਖ਼ਬਰਾਂ ਨਹੀਂ ਆਈ ਸੀ ਪਰ ਕੁਝ ਘੰਟੇ ਪਹਿਲਾਂ ਇਹ ਰਿਪੋਰਟ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਅਲਰਟ ਕਰ ਦਿੱਤਾ ਗਿਆ, ਖ਼ਾਸਕਰ ਦੋ ਸੈਕਟਰਾਂ ਵਿੱਚ ਪੈਟਰੋਲਿੰਗ ਵਧਾ ਦਿੱਤੀ ਗਈ ਹੈ ਅਤੇ ਰਾਤ ਨੂੰ ਹੋਰ ਤਾਇਨਾਤੀ ਕੀਤੀ ਜਾਏਗੀ। ਪਾਕਿਸਤਾਨ ਨੂੰ ਕਿਸੇ ਵੀ ਕਾਰਵਾਈ ਦਾ ਢੁਕਵਾਂ ਜਵਾਬ ਦਿੱਤੀ ਜਾਵੇਗਾ।”

ਸੀਨੀਅਰ ਸਰਕਾਰੀ ਅਧਿਕਾਰੀ ਨੇ ਅੱਗੇ ਕਿਹਾ, “ਬੈਟ ਟੀਮ ਇਸ ਮੌਸਮ ਵਿਚ ਭਾਰਤ ‘ਚ ਘੁਸਪੈਠ ਕਰਨ ਲਈ ਅੱਤਵਾਦੀਆਂ ਦੀ ਮਦਦ ਕਰਦੀ ਹੈ। ਅੱਤਵਾਦੀਆਂ ਨੂੰ ਕਈ ਥਾਂਵਾਂ ‘ਤੇ ਸਿਖਲਾਈ ਦੇਣ ਤੋਂ ਬਾਅਦ ਉਨ੍ਹਾਂ ਨੂੰ ਬੈਟ ਅਤੇ ਪਾਕਿਸਤਾਨ ਦੀਆਂ ਹੋਰ ਏਜੰਸੀਆਂ ਵਲੋਂ ਸਰਹੱਦ ‘ਤੇ ਭੇਜਿਆ ਜਾਂਦਾ ਹੈ। ਜਦੋਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਸਫਲ ਹੋ ਜਾਂਦੀਆਂ ਹਨ, ਤਾਂ ਸਰਹੱਦ ‘ਤੇ ਘੁਸਪੈਠ ਕਰਨ ਲਈ ਬੈਟ ਵਲੋਂ ਇਨ੍ਹਾਂ ਅੱਤਵਾਦੀਆਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ।”

LEAVE A REPLY

Please enter your comment!
Please enter your name here