ਮਾਨਸਾ, 20 ਫਰਵਰੀ- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਬੁਢਲਾਡਾ ਇੱਥੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਐਕਸੀਅਨ ਦਫਤਰ ਦੇ ਅਧਿਕਾਰੀਆਂ ਨੂੰ ਮਿਲਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਕਿਸਾਨ ਆਗੂ ਦਰਸਨ ਸਿੰਘ ਗੁਰਨੇ ਕਲਾ ਦੀ ਅਗਵਾਈ ਹੇਠ ਇੱਕ ਮੰਗ ਪੱਤਰ ਦਿੱਤਾ ਗਿਆ ਜੋ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਕਿਸਾਨਾਂ ਖਿਲਾਫ ਨਾਦਰਸ਼ਾਹੀ ਫੁਰਮਾਨ ਜੋ ਖੇਤੀਬਾੜੀ ਮੋਟਰਾ ਦੀ ਬਿਜਲੀ ਸਪਲਾਈ ਪਹਿਲਾਂ ਵਾਰੀ ਮੁਤਾਬਕ ਚਲਦੀ ਸੀ, ਜਿਵੇ ਕਿ ਦੋ ਦਿਨ ਰਾਤ ਨੂੰ ਅਤੇ ਦੋ ਦਿਨ, ਦਿਨ ਸਮੇਂ ਬਿਜਲੀ ਸਪਲਾਈ ਦਿੱਤੀ ਜਾਂਦੀ ਸੀ ਪ੍ਰੰਤੂ ਹੁਣ ਆਪਣਾ ਨਵਾਂ ਫੁਰਮਾਨ ਜਾਰੀ ਕਰ ਦਿੱਤਾ ਹੈ ਕਿ ਖੇਤੀਬਾੜੀ ਮੋਟਰਾ ਦੀ ਬਿਜਲੀ ਸਪਲਾਈ ਸਿਰਫ ਰਾਤ ਸਮੇਂ ਹੀ ਦਿੱਤੀ ਜਾਵੇਗੀ। ਜੋ ਕਿ ਬਹੁਤ ਹੀ ਗਲਤ ਫੈਸਲਾ ਹੈ ਜੋ ਕਿਸਾਨਾਂ ਲਈ ਵੱਡੀ ਸਿਰਦਰਦੀ ਪੈਦਾ ਕਰੇਗਾ। ਜਿਸ ਕਾਰਨ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ। ਰਾਤ ਨੂੰ ਸਪਲਾਈ ਹੋਣ ਕਾਰਨ ਫਸਲ ਵਿਚ ਪਾਣੀ ਜਿਆਦਾ ਪੈ ਜਾਂਦਾ ਹੈ ਜਿਸ ਨਾਲ ਫਸਲ ਦਾ ਵੀ ਨੁਕਸਾਨ ਹੁੰਦਾ ਹੈ ਤੇ ਨਾਲ ਹੀ ਪਾਣੀ ਅਤੇ ਬਿਜਲੀ ਦੀ ਬਰਬਾਦੀ ਹੁੰਦੀ ਹੈ। ਦੂਸਰਾ ਰਾਤ ਨੂੰ ਆਵਾਰਾ ਪਸੂਆ ਦਾ ਵੱਡਾ ਖਤਰਾ ਖੜ੍ਹਾ ਹੋ ਜਾਂਦਾ ਹੈ ਜਿਸ ਕਾਰਨ ਕਿਸਾਨਾਂ ਦੀ ਜਾਨ ਮਾਲ ਦਾ ਖਤਰਾ ਬਣਿਆ ਰਹਿੰਦਾ ਹੈ। ਸੋ ਪੰਜਾਬ ਦਾ ਕਿਸਾਨ ਜੋ ਅੰਨਾਜ ਪੈਦਾ ਕਰ ਰਿਹਾ ਹੈ ਇਹ ਸਰਕਾਰ ਦੇ ਅੰਨ ਭੰਡਾਰ ਭਰਨ ਲਈ ਹੀ ਪੈਦਾ ਕਰ ਰਿਹਾ ਹੈ ਜਿਸ ਨਾਲ ਪੰਜਾਬ ਸਰਕਾਰ ਦੀ ਆਰਥਿਕਤਾ ਵੀ ਚਲਦੀ ਹੈ। ਸੋ ਪੰਜਾਬ ਸਰਕਾਰ ਨੂੰ ਇਸ ਗੰਭੀਰ ਮਸਲੇ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਕਿ ਜੋ ਕਿਸਾਨਾਂ ਨੂੰ ਸਮੱਸਿਆਵਾਂ ਆ ਰਹੀਆਂ ਹਨ ਇਨ੍ਹਾਂ ਤੋ ਬਚਾਇਆ ਜਾ ਸਕੇ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਆਪਣਾ ਇਹ ਕਿਸਾਨ ਵਿਰੋਧੀ ਫੈਸਲਾ ਜਲਦ ਤੋ ਜਲਦ ਵਾਪਸ ਲੈ ਕੇ ਖੇਤੀਬਾੜੀ ਮੋਟਰਾ ਦੀ ਬਿਜਲੀ ਸਪਲਾਈ ਪਹਿਲਾਂ ਦੀ ਤਰ੍ਹਾਂ ਹੀ ਵਾਰੀ ਮੁਤਾਬਕ ਜਾਰੀ ਰੱਖਣੀ ਚਾਹੀਦੀ ਹੈ। ਤਾਂ ਜੋ ਕਿ ਕਿਸਾਨ ਵੀ ਆਪਣੀ ਜਿੰਦਗੀ ਸਹੀ ਅਰਥਾਂ ਵਿੱਚ ਜੀ ਸਕਣ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਸੀਨੀਅਰ ਮੀਤ ਪ੍ਰਧਾਨ ਨਛੱਤਰ ਸਿੰਘ ਅਹਿਮਦਪੁਰ, ਇਕਾਈ ਬੀਰੋਕੇ ਖੁਰਦ ਦੇ ਪ੍ਰਧਾਨ ਬਿੱਟੂ ਸਿੰਘ ਇਕਾਈ ਗੁਰਨੇ ਕਲਾਂ ਦੇ ਪ੍ਰਧਾਨ ਦਰਸ਼ਨ ਸਿੰਘ ਮਾਨ, ਖਜਾਨਚੀ ਸਰੂਪ ਸਿੰਘ, ਮੀਤ ਪ੍ਰਧਾਨ ਲਾਭ ਸਿੰਘ, ਪ੍ਰਸੋਤਮ ਰਾਮ, ਹਰਜੀਤ ਸਿੰਘ ਆਦਿ ਆਗੂ ਹਾਜ਼ਰ ਸਨ।