
ਚੰਡੀਗੜ੍ਹ 02 ,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) ਭਗਵੰਤ ਮਾਨ (Bhagwant Maan) ਨੇ ਅੱਜ ਪ੍ਰੈੱਸ ‘ਚ ਸਾਰੇ ਉਮੀਦਵਾਰ ਦੀ ਤਾਰੀਫ ਕੀਤੀ ਤੇ ਕਿਹਾ ਕਿ ਸਾਰੇ ਵਧੀਆ ਪ੍ਰਚਾਰ ਕਰ ਰਹੇ ਹਨ। ਆਪ ਸਾਰੇ ਵਰਗਾਂ ਨੂੰ ਨੁਮਾਇੰਦਗੀ ਦੇ ਰਹੀ ਹੈ। ਅੱਜ ਅਸੀਂ ਡੋਰ ਟੂ ਡੋਰ ਡਿਜੀਟਲ ਕੰਪੇਨ ਲਾਂਚ ਕਰ ਰਹੇ ਹਾਂ। ਇਸ ਨਾਲ ਲੋਕ 11 ਵਿਸ਼ਿਆਂ ‘ਤੇ ਜਾਣਕਾਰੀ ਲੈ ਸਕਣਗੇ।
ਪੰਜਾਬ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ( Punjab Elections 2022) ਨੇੜੇ ਆਉਂਦੀਆਂ ਜਾ ਰਹੀਆਂ ਹਨ। ਸਾਰੀਆਂ ਸਿਆਸੀ ਪਾਰਟੀਆਂ ਜ਼ੋਰਾਂ ‘ਤੇ ਚੋਣ ਪ੍ਰਚਾਰ ਕਰਨ ‘ਚ ਲੱਗੀਆਂ ਹੋਈਆਂ ਹਨ। ਇਸ ਦੇ ਮੱਦੇਨਜ਼ਰ ਅਰਵਿੰਦ ਕੇਜਰੀਵਾਲ (Arvid kejriwal) ਦੀ ਪਤਨੀ ਸੁਨੀਤਾ ਕੇਜਰੀਵਾਲ ਕੱਲ੍ਹ ਚੋਣ ਪ੍ਰਚਾਰ ਲਈ ਪੰਜਾਬ ਆਉਣਗੇ। ਇਸ ਦੌਰਾਨ ਉਨ੍ਹਾਂ ਦੀ ਬੇਟੀ ਵੀ ਚੋਣ ਪ੍ਰਚਾਰ ਦੀ ਕਮਾਨ ਸੰਭਾਲਦੀ ਹੋਈ ਦਿਖੇਗੀ। ਜ਼ਿਕਰਯੋਗ ਹੈ ਕਿ ਧੂਰੀ ‘ਚ ਭਗਵੰਤ ਮਾਨ ਦੀ ਜਨ ਸਭਾ ‘ਚ ਸ਼ਾਮਲ ਹੋਣਗੇ।
ਇਸ ਤੋਂ ਪਹਿਲਾਂ ਸੁਖਬੀਰ ਬਾਦਲ ਦੇ ਬੇਟੇ ਅਨੰਤਬੀਰ ਤੇ ਬੇਟੀ ਹਰਕੀਰਤ ਕੌਰ ਨੇ ਵੀ ਚੋਣ ਪਾਰਟੀ ਲਈ ਚੋਣ ਪ੍ਰਚਾਰ ਕੀਤਾ ਸੀ। ਦੱਸ ਦੇਈਏ ਕਿ ਗਿੱਦੜਬਾਹਾ ਤੋਂ ਉਮੀਦਵਾਰ ਤੇ ਕੈਬਨਿਟ ਮੰਤਰੀ ਰਾਜਾ ਵੜਿੰਗ ਦੀ ਬੇਟੀ ਨੇ ਪਿਛਲੇ ਦਿਨੀਂ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਸੀ। ਹਰ ਪਾਰਟੀ ਜ਼ੋਰਾਂ ਸ਼ੋਰਾਂ ‘ਤੇ ਚੋਣ ਪ੍ਰਚਾਰ ਕਰਨ ‘ਚ ਲੱਗੀ ਹੋਈ ਹੈ।
