ਭਾਜਪਾ ਵਰਕਰਾਂ ਨੇ ਜਿਲਾ ਭਰ ਵਿਚ ਕੀਤੇ ਯੋਗਾ ਡੇ ਤੇ ਕਈ ਪ੍ਰੋਗਰਾਮ

0
15

ਸੁਨਾਮ 21 ਜੂਨ (ਸਾਰਾ ਯਹਾ/ਜੋਗਿੰਦਰ ਸੁਨਾਮ): ਭਾਰਤੀਯ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਰਿਸ਼ੀ ਪਾਲ ਖੇਰਾ ਦੀ ਅਗਵਾਈ ਵਿੱਚ ਜਿਲੇ ਭਰ ਵਿੱਚ ਯੋਗਾ ਦਿਵਸ ਦੇ ਚਲਦਿਆਂ ਭਾਜਪਾ ਵਰਕਰਾਂ ਵਲੋਂ ਯੋਗ ਕਰ ਕੇ ਮਨਾਇਆ ਗਿਆ। ਰਿਸ਼ੀ ਪਾਲ ਖੇਰਾ ਨੇ ਕਿਹਾ ਕਿ ਯੋਗਾ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਮਾਨਸਿਕ ਤੌਰ ਤੇ ਸੰਤੁਸਟੀ ਮਿਲਦੀ ਹੈ।ਉਨ੍ਹਾ ਦੱਸਿਆ ਕਿ ਪਾਰਟੀ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ,ਸੰਗਠਨ ਮੰਤਰੀ ਦਿਨੇਸ਼ ਜੀ ਅਤੇ ਪ੍ਰਦੇਸ਼ ਜਨਰਲ ਸਕੱਤਰ ਜੀਵਨ ਗੁਪਤਾ ਵਲੋਂ ਬੈਰਚੂਆਲ ਰੈਲੀ ਕਰ ਕੇ ਕਾਰਯਕਰਤਾਵਾਂ ਨੂੰ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜਿਲ੍ਹਾ ਜਨਰਲ ਸਕੱਤਰ ਸ਼ੈਲੀ ਬਾਂਸਲ ਅਤੇ ਅਸ਼ਵਨੀ ਸਿੰਗਲਾ ਨੇ ਦੱਸਿਆ ਕਿ ਅੱਜ ਯੋਗਾ ਡੇ ਤੇ ਸਾਰੇ ਜਿਲੇ ਵਿਚ ਭਾਜਪਾ ਵਰਕਰਾਂ ਵਲੋਂ ਯੋਗ ਦੇ ਕਈ ਪ੍ਰੋਗਰਾਮ ਕੀਤੇ ਗਏ ਅਤੇ ਸਾਰੇ ਕਾਰਯਕਰਤਾਵਾਂ ਨੇ ਲਾਕ ਡਾਉਨ ਦੇ ਚਲਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਉਚਿਤ ਦੂਰੀ ਬਣਾ ਕੇ ਪਰਿਵਾਰ ਸਮੇਤ ਇਨ੍ਹਾਂ ਵਿਚ ਹਿਸਾ ਲਿਆ।ਉਨ੍ਹਾ ਦੱਸਿਆ ਕਿ ਕਈ ਜਗ੍ਹਾ ਤੇ ਵੀਡੀਉ ਕਾਨਫਰੰਸ ਦੁਆਰਾ ਭੀ ਯੋਗਾ ਦੇ ਪ੍ਰੋਗਰਾਮ ਕੀਤੇ ਗਏ ਅਤੇ ਇਨ੍ਹਾਂ ਪ੍ਰੋਗਰਾਮਾਂ ਨੂੰ ਲੈਕੇ ਕਾਰਯਕਰਤਾਵਾਂ ਵਿਚ ਪੂਰਾ ਉਤਸਾਹ ਸੀ।

NO COMMENTS