*ਭਾਜਪਾ ਲਈ ਚੁੱਪ-ਚਪੀਤੇ ਵੱਡੀ ਸੁਪੋਰਟ ਕਰਨਗੇ ਪੰਜਾਬ ਦੇ ਲੋਕ:ਬੱਬੀ ਦਾਨੇਵਾਲੀਆ, ਦਾਤੇਵਾਸ*

0
95

ਮਾਨਸਾ 27 ਅਪ੍ਰੈਲ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਸਾਬਕਾ ਕੋਂਸਲਰ ਅਤੇ ਭਾਜਪਾ ਨੇਤਾ ਮੁਨੀਸ਼ ਬੱਬੀ ਦਾਨੇਵਾਲੀਆ ਅਤੇ ਉੱਘੈ ਸਮਾਜ ਸੇਵੀ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਕਿਹਾ ਹੈ ਕਿ ਪੰਜਾਬ ਅੰਦਰ ਭਾਰਤੀ ਜਨਤਾ ਪਾਰਟੀ ਆਪਣੇ ਦਮ ਤੇ ਸਾਰੀਆਂ ਲੋਕ ਸਭਾਂ ਸੀਟਾਂ ਤੇ ਸ਼ਾਨਦਾਰ ਜਿੱਤ ਹਾਸਿਲ ਕਰੇਗੀ। ਇਸ ਦਾ ਅਗਾਜ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਭਾਜਪਾ ਨੇਤਾਵਾਂ ਦਾ ਵਿਰੋਧ ਹੋ ਰਿਹਾ ਹੈ। ਪਰ ਜੇਕਰ ਸੋਚਿਆ ਅਤੇ ਵਿਚਾਰਿਆ ਜਾਵੇ ਤਾਂ ਆਉਣ ਵਾਲਾ ਸਮਾਂ ਭਾਜਪਾ ਦਾ ਹੈ। ਇਹ ਗੱਲ ਵੀ ਪੰਜਾਬ ਦੇ ਲੋਕ ਅੰਦਰੋ-ਅੰਦਰੀ ਮਹਿਸੂਸ ਕਰਨ ਲੱਗੇ ਹਨ। ਜਿਸ ਕਰਕੇ ਭਾਜਪਾ ਪੰਜਾਬ ਵਿੱਚ ਮਜਬੂਤ ਵੱਲ ਵਧ ਰਹੀ ਹੈ। ਆਗੂਆਂ ਨੇ ਕਿਹਾ ਕਿ ਚੋਣਾਂ ਦੇ ਦਿਨ ਨੇੜੇ ਆਉਂਦਿਆਂ ਹੀ ਭਾਰਤੀ ਜਨਤਾ ਪਾਰਟੀ ਦਾ ਅਧਾਰ ਜਨ-ਜਨ ਵਿੱਚ ਕਾਇਮ ਹੋ ਜਾਵੇਗਾ। ਭਾਜਪਾ ਦੇ ਸਮਰਥਕ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਹਮਾਇਤੀ ਬਹੁਤ ਹਨ। ਪਰ ਉਨ੍ਹਾਂ ਦੀ ਗੱਲ ਪੰਜਾਬ ਅੰਦਰ ਹਾਲੇ ਸੁਣੀ ਨਹੀਂ ਜਾ ਰਹੀ। ਪੰਜਾਬ ਦੇ ਲੋਕ ਚੁੱਪ-ਚਪੀਤੇ ਇਸ ਦਾ ਜਵਾਬ ਦੇਣਗੇ। ਆਗੂਆਂ ਨੇ ਕਿਹਾ ਕਿ ਆਉਣ ਵਾਲਾ ਵਕਤ ਦੱਸ ਦੇਵੇਗਾ ਕਿ ਭਾਰਤੀ ਜਨਤਾ ਪਾਰਟੀ ਇੱਕਲਿਆਂ ਕਿੰਨਾ ਦਮ ਰੱਖਦੀ ਹੈ ਅਤੇ ਵਿਰੋਧੀਆਂ ਨੂੰ ਵੀ ਇਸ ਦਾ ਛੇਤੀ ਚਾਨਣਾ ਹੋ ਜਾਵੇਗਾ। ਇਸ ਮੌਕੇ ਅਮਨਦੀਪ ਸਿੰਘ ਗੁਰੂ, ਕੁਸ਼ ਵਾਤਸ, ਰਮਨਦੀਪ ਧਾਲੀਵਾਲ ਵੀ ਮੌਜੂਦ ਸਨ।

LEAVE A REPLY

Please enter your comment!
Please enter your name here