ਮੁਕੇਰੀਆਂ, 14 ਸਤੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਭਾਰਤੀ ਜਨਤਾ ਪਾਰਟੀ ਨੂੰ ਬਹੁਜਨ ਸਮਾਜ ਪਾਰਟੀ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਹੈ। ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਹੇਠ ਪੰਜਾਬ ਭਾਜਪਾ ਦੇ ਕਾਰਜਕਾਰਣੀ ਮੈਂਬਰ ਸੁਸ਼ੀਲ ਸ਼ਰਮਾ ਪਿੰਕੀ ਨੇ ਭਾਜਪਾ ਨੂੰ ਅਲਵਿਦਾ ਕਹਿ ਕੇ ਬਹੁਜਨ ਸਮਾਜ ਪਾਰਟੀ ਵਿਚ ਸ਼ਾਮਲ ਹੋਣ ਦਾ ਕੀਤਾ ਹੈ। ਸੁਸ਼ੀਲ ਸ਼ਰਮਾ ਪਿੰਕੀ ਦਾ ਬਸਪਾ ਵਿੱਚ ਸ਼ਾਮਲ ਹੋਣ ਤੇ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਸਵਾਗਤ ਕਰਦਿਆਂ ਕਿਹਾ ਕਿ ਬਸਪਾ ਵਿੱਚ ਸਾਰੇ ਹੀ ਧਰਮਾਂ ਦਾ ਸਤਿਕਾਰ ਹੈ ਅਤੇ ਬਸਪਾ ਦੀ ‘ਸਰਵਜਨ ਹਿਤਾਇ, ਸਰਵਜਨ ਸੁਖਾਇ’ ਦੀ ਨੀਤੀ ਦਾ ਹੀ ਅਸਰ ਹੈ ਕਿ ਪੰਜਾਬ ਦੇ ਹਰ ਵਰਗ ਦੇ ਲੋਕ ਬਹੁਜਨ ਸਮਾਜ ਪਾਰਟੀ ਦੇ ਨਾਲ ਜੁੜ ਰਹੇ ਹਨ ਅਤੇ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਵਾਲੀ ਅਕਾਲੀ-ਬਸਪਾ ਦੀ ਸਰਕਾਰ ਦਾ ਮੁੱਢ ਬੰਨ ਰਹੇ ਹਨ। ਇਸ ਮੌਕੇ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਭਾਜਪਾ ਵਾਲੇ ਕਿਸੇ ਵੀ ਐਰੇ ਗੈਰੇ ਨੂੰ ਫੜ੍ਹਕੇ ਬਸਪਾ ਦਾ ਵਰਕਰ ਕਹਿ ਕੇ ਫੋਕੀ ਬੱਲੇ ਬੱਲੇ ਕਰਵਾਉਣ ਵਿੱਚ ਆਪਣੀ ਸ਼ਾਨ ਸਮਝ ਰਹੇ ਹਨ। ਸ.ਗੜ੍ਹੀ ਨੇ ਕਿਹਾ ਕਿ ਸੁਸ਼ੀਲ ਸ਼ਰਮਾ ਪਿੰਕੀ ਦੀ ਬਸਪਾ ਵਿੱਚ ਸ਼ਮੂਲੀਅਤ ਉਨ੍ਹਾਂ ਭਾਜਪਾ ਆਗੂਆਂ ਨੂੰ ਬਸਪਾ ਦਾ ਇਹ ਜਵਾਬ ਹੈ ਜਿਹੜੇ ਭਾਜਪਾ ਆਗੂ ਬਸਪਾ ਵਿੱਚ ਸੰਨਮਾਰੀ ਲਈ ਤਰਲੋਮੱਝੀ ਹੁੰਦੇ ਫਿਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕੁੱਝ ਹੋਰ ਵੱਡੇ ਆਗੂ ਉਨ੍ਹਾਂ ਦੇ ਸੰਪਰਕ ਵਿੱਚ ਹਨ ਜਿਨ੍ਹਾਂ ਨੂੰ ਬਸਪਾ ਦੀ ਕਸੌਟੀ ਤੇ ਪਰਖਿਆ ਜਾ ਰਿਹਾ ਹੈ ਅਤੇ ਖਰ੍ਹੇ ਉਤਰਣ ਵਾਲੇ ਉਹ ਆਗੂ ਜੇਕਰ ਬਸਪਾ ਵਿੱਚ ਸ਼ਾਮਲ ਕੀਤੇ ਜਾਂਦੇ ਹਨ ਤਾਂ ਪੰਜਾਬ ਵਿੱਚ ਭਾਜਪਾ ਦਾ ਜੋ ਥੋੜਾ ਬਹੁਤ ਆਧਾਰ ਬਚਿਆ ਹੈ, ਉਹ ਵੀ ਜਾਂਦਾ ਲੱਗੇਗਾਜ਼ਿਕਰਯੋਗ ਹੈ ਕਿ ਸੁਸ਼ੀਲ ਸ਼ਰਮਾ ਪਿੰਕੀ ਤਲਵਾੜਾ ਦੇ ਸਰਪੰਚ ਰਹੇ ਹਨ ਅਤੇ ਫਿਰ ਤਲਵਾੜਾ ਬਲਾਕ ਸੰਮਤੀ ਦੇ ਮੈਂਬਰ ਬਣੇ, ਉਸ ਤੋਂ ਬਾਅਦ ਤਲਵਾੜਾ ਕੋ-ਆਪ੍ਰੇਟਿਵ ਐਂਡ ਐਗ੍ਰੀਕਲਚਰ ਸੁਸਾਇਟੀ ਦੇ ਪ੍ਰਧਾਨ ਰਹੇ ਅਤੇ ਫਿਰ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਣੇ। ਸਾਲ 2013 ਤੋਂ 2017 ਤੱਕ ਭਾਜਪਾ ਦੇ ਪੰਚਾਇਤੀ ਰਾਜ ਸੈਲ ਦੇ ਕਨਵੀਨਰ ਰਹੇ ਅਤੇ ਫਿਰ ਰਾਸ਼ਟਰੀ ਪੱਧਰ ਤੇ ਸੈਂਟ੍ਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦੇ ਮੈਂਬਰ ਰਹੇ ਜਦਕਿ ਸਾਲ 2020 ਤੋਂ ਹੁਣ ਤੱਕ ਉਹ ਭਾਜਪਾ ਪੰਜਾਬ ਕਾਰਜਾਕਰਣੀ ਦੇ ਮੈਂਬਰ ਅਤੇ ਹਲਕਾ ਰੋਪੜ ਦੇ ਇੰਚਾਰਜ ਚੱਲੇ ਆ ਰਹੇ ਹਨ। ਸੁਸ਼ੀਲ ਸ਼ਰਮਾ ਪਿੰਕੀ ਨੇ ਇਸ ਮੌਕੇ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦਾ ਸਵਾਗਤ ਕਰਦਿਆਂ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਬਸਪਾ ਦੀਆਂ ਨੀਤੀਆਂ ਤੋਂ ਖਾਸੇ ਖੁਸ਼ ਹਨ ਕਿਉਂਕਿ ਬਸਪਾ ਵਿੱਚ ਹਰੇਕ ਵਰਗ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਬਸਪਾ ਵਿੱਚ ਰਹਿੰਦੇ ਹੋਏ ਪੂਰੀ ਤੰਨਦੇਹੀ ਨਾਲ ਸਰਬ ਸਮਾਜ ਦੀ ਸੇਵਾ ਕਰਨਗੇ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਬਸਪਾ ਨੂੰ ਹੋਰ ਮਜ਼ਬੂਤ ਕਰਕੇ ਪੰਜਾਬ ਵਿੱਚ ਅਕਾਲੀ-ਬਸਪਾ ਦੀ ਸਰਕਾਰ ਬਣਾਈ ਜਾ ਸਕੇ। ਇਸ ਮੌਕੇ ਅਨਿਲ ਕੁਮਾਰ ਸ਼ਰਮਾ, ਅਰਵਿੰਦ ਕੁਮਾਰ ਸ਼ਰਮਾ, ਬੌਬੀ ਯੂਪੀਏ, ਹਰੀਸ਼ ਸ਼ਰਮਾ, ਡਾ. ਸਰਬਜੀਤ ਸਿੰਘ, ਠਾਕਰ ਵਾਸਦੇਵ, ਸਤਨਾਮ ਸਿੰਘ ਸੈਣੀ, ਇੰਜ. ਪ੍ਰੇਮ ਕੁਮਾਰ, ਰਾਮ ਪ੍ਰਸਾਦ ਸ਼ਰਮਾ, ਕੈਪਟਨ ਕੁਲਦੀਪ ਰਾਣਾ, ਠੈਣੂ ਰਾਮ, ਚੌ. ਸੁਸ਼ੀਲ ਜੀ, ਬਾਲਕਿਸ਼ਨ ਮਹਿਤਾ, ਅਸ਼ੋਕ ਮਹਿਤਾ ਆਦਿ ਸੈਂਕੜੇ ਸਾਥੀ ਬਸਪਾ ਵਿੱਚ ਸ਼ਾਮਿਲ ਹੋਏ। ਪੰਡਾਲ ਵਿਚ ਠਾਠਾਂ ਮਾਰਦਾ ਇਕੱਠ ਸੀ, ਲਗਾਤਾਰ ਇਲਾਕੇ ਦੇ ਲੋਕਾਂ ਦੀ ਪੰਡਾਲ ਵਿਚ ਹਾਜ਼ਰੀ ਵੱਧ ਰਹੀ ਸੀ ਜਿਸ ਨਾਲ ਵਾਰ ਵਾਰ ਕੁਰਸੀਆਂ ਲਗਾਈਆਂ ਜਾ ਰਹੀਆਂ ਸਨ।ਇਸ ਮੌਕੇ ਸ਼ਾਮਿਲ ਆਗੂਆਂ ਵਿਚ ਗੁਰਲਾਲ ਸੈਲਾ (ਜਨਰਲ ਸਕੱਤਰ, ਬਸਪਾ ਪੰਜਾਬ), ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ (ਪ੍ਰਧਾਨ, ਜਿਲਾ ਸ਼੍ਰੋਮਣੀ ਅਕਾਲੀ ਦਲ), ਗੁਰਪ੍ਰੀਤ ਸਿੰਘ ਚੀਮਾ, ਗੋਬਿੰਦ ਸਿੰਘ ਕਾਨੂੰਗੋ, ਡਾ.ਪੰਨੂ ਲਾਲ, ਜਗਪ੍ਰੀਤ ਸਿੰਘ ਸ਼ਾਹੀ, ਸੂਬੇਦਾਰ ਉਜਾਗਰ ਸਿੰਘ, ਦਲਵਿੰਦਰ ਬੋਦਲ, ਐਡਵੋਕੇਟ ਲਖਵੀਰ ਸਿੰਘ, ਸਤਪਾਲ ਵਰਮਾ, ਮਾਸਟਰ ਹੇਮਰਾਜ, ਵਿੱਕੀ ਜਲੋਟਾ, ਜਿਲਾ ਸਕੱਤਰ ਅਮਨਦੀਪ ਹੈਪੀ, ਨਵਦੀਪ ਪਾਲ ਰਿੰਪਾ, ਗੁਰਿੰਦਰ ਸਿੰਘ ਸੋਨੂੰ, ਗੁਰਪ੍ਰੀਤ ਸਿੰਘ, ਸੁੱਚਾ ਸਿੰਘ ਹਿੰਮਤਪੁਰ, ਤਜਿੰਦਰ ਪਾਲ ਸਿੰਘ, ਸੁਖਵਿੰਦਰ ਸਿੰਘ, ਦੀਪਕ ਰਾਣਾ, ਈਸ਼ਰ ਸਿੰਘ ਮੰਝਪੁਰ ਆਦਿ ਹਾਜਰ ਸਨ।