
ਮਾਨਸਾ -18 ਜੁਲਾਈ (ਸਾਰਾ ਯਹਾ/ਹੀਰਾ ਸਿੰਘ ਮਿੱਤਲ)ਭਾਜਪਾ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਉਜਾੜੂ ਤਿੰਨ ਆਰਡੀਨੈਂਸਾ ਨੂੰ ਲੋਕ ਬਰਦਾਸ਼ਤ ਨਹੀਂ ਕਰਨਗੇ। ਅਤੇ ਅਕਾਲੀ ਭਾਜਪਾ ਗਠਜੋੜ ਦੀਆਂ ਲੋਕ ਮਾਰੂ ਨੀਤੀਆਂ ਨੂੰ ਨੂੰ ਜਨਤਕ ਕਰਨ ਲਈ ਜਾਗਰੂਕਤਾ ਮੁਹਿੰਮ ਰਾਹੀਂ ਪੰਜਾਬ ਖੇਤ ਮਜ਼ਦੂਰ ਸਭਾ ਅਤੇ ਕੁੱਲ ਹਿੰਦ ਕਿਸਾਨ ਸਭਾ ਲੋਕ ਲਾਮਬੰਦੀ ਕੀਤੀ ਜਾਵੇਗੀ। ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਪ੍ਰਧਾਨ ਕਾਮਰੇਡ ਕ੍ਰਿਸ਼ਨ ਚੌਹਾਨ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਜਿਲਾ ਪ੍ਰਧਾਨ ਦਲਜੀਤ ਮਾਨਸਾਹੀਆ ਨੇ ਪ੍ਰੈਸ ਬਿਆਨ ਰਾਹੀਂ ਕਰਦਿਆਂ ਕਿਹਾ ਮੋਦੀ ਸਰਕਾਰ ਵੱਲੋਂ ਤਿੰਨ ਆਰਡੀਨੈਂਸ ਲਿਆਦੇ ਜਾ ਰਹੇ ਹਨ ।ਜਿਸ ਤਹਿਤ ਖੇਤੀ ਸੈਕਟਰ ਨੂੰ ਬਹੁ ਰਾਸ਼ਟਰੀ ਕੰਪਨੀਆਂ ਨੂੰ ਲੁੱਟ ਕਰਨ ਲਈ ਖੁੱਲ੍ਹਾ ਛੱਡਿਆ ਜਾ ਰਿਹਾ ਹੈ। ਜਿਸ ‘ਦੇ ਚਲਦੇ ਦਾਣਾ ਮੰਡੀਆਂ ਵਿੱਚ ਝਾਰ ਦੀ ਮਜਦੂਰੀ ਕਰਨ ਵਾਲੇ ਮਜਦੂਰ ਤੋਂ ਲੈ ਕੇ ਕਿਸਾਨ, ਪੱਲੇਦਾਰ ਮਜਦੂਰ ਅਤੇ ਛੋਟੇ ਕਾਰੋਬਾਰੀਆਂ ਦੇ ਗਲ ਤੇ ਅਗੂੰਠਾ ਦੇ ਕੇ ਉਜਾੜਿਆ ਜਾ ਰਿਹਾ ਹੈ ਜਿਸ ਲਈ ਆਰ ਐਸ ਐਸ ਦੀਆਂ ਨੀਤੀਆਂ ਅਤੇ ਮੋਦੀ ਸਰਕਾਰ ਸਿੱਧੇ ਤੌਰ ਤੇ ਜਿੰਮੇਵਾਰ ਹੈ। ਆਗੂਆਂ ਨੇ ਕਿਹਾਕਿ ਕਿਰਤ ਕਾਨੂੰਨਾਂ ਵਿੱਚ ਮਜਦੂਰ ਵਿਰੋਧੀ ਸੋਧਾ ਕਰਕੇ ਸਰਮਾਏਦਾਰਾ ਪੱਖੀ ਨੀਤੀਆਂ ਬਣਾਉਣ ਵਾਲੀ ਭਾਜਪਾ ਖਿਲਾਫ ਕਿਰਤੀਆ ਦੀ ਲਾਮਬੰਦੀ ਸੁਰੂ ਹੋ ਚੁੱਕੀ ਹੈ ਅਤੇ ਹੋਰ ਤਿੱਖਾ ਸੰਘਰਸ਼ ਹੋਵੇਗਾ। ਅਤੇ ਇਹਨਾਂ ਕਾਲੇ ਕਾਨੂੰਨਾਂ ਦੀ ਵਾਪਸੀ ਤੱਕ ਸੰਘਰਸ਼ ਜਾਰੀ ਰਹੇਗਾ। ਕਿਸਾਨ ਆਗੂ ਰੂਪ ਸਿੰਘ ਢਿੱਲੋਂ ਅਤੇ ਖੇਤ ਮਜ਼ਦੂਰ ਸਭਾ ਦੇ ਸੁਖਦੇਵ ਸਿੰਘ ਪੰਧੇਰ ਕੈਪਟਨ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਮਹਾਮਾਰੀ ਅਤੇ ਆਰਥਿਕ ਮਹਾਮਾਰੀ ਨੇ ਲੋਕਾਂ ਮੰਦੀ ਵਲ ਧੱਕਿਆ ਹੈ। ਪ੍ਰੰਤੂ ਬਿਜਲੀ ਬਿੱਲ, ਸਕੂਲ ਫੀਸਾਂ, ਮਜਦੂਰ ਅਤੇ ਦਰਮਿਆਨੇ ਲੋਕਾਂ, ਕਿਸਾਨ ਦੇ ਕਰਜੇ ਅਤੇ ਮਾਈਕਰੋ ਫਾਈਨਾਂਸ ਕੰਪਨੀਆਂ ਵੱਲੋਂ ਔਰਤਾਂ ਨੂੰ ਗਰੁੱਪ ਬਣਾ ਕੇ ਰੁਜ਼ਗਾਰ ਚਲਾਉਣ ਲਈ ਦਿੱਤੇ ਕਰਜਿਆ ਨੂੰ ਮੁਆਫੀ ਦੇਣ ਸਬੰਧੀ ਸਰਕਾਰ ਨੇ ਆਪਣਾ ਮੂੰਹ ਬੰਦ ਕੀਤਾ ਹੋਇਆ ਹੈ, ਜਦੋਂ ਕਿ ਆਪਣੀ ਵਜ਼ਾਰਤ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਖੁਸ਼ ਕਰਨ ਲਈ ਭੱਤਿਆ ਅਤੇ ਮਹਿੰਗੀਆ ਗੱਡੀਆਂ ਦਿੱਤੀਆ ਜਾ ਰਹੀਆਂ ਹਨ। ਲੋਕ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਨਿਰਾਸ ਹੋ ਚੁੱਕੇ ਹਨ।ਸਰਕਾਰਾਂ ਦੇ ਮਾੜੇ ਰਾਜਨੀਤਕ ਕਾਰਨ ਵਧ ਰਹੀ ਮਹਿੰਗਾਈ, ਬੇਰੁਜ਼ਗਾਰੀ, ਭੁੱਖਮਰੀ, ਭਰਿਸ਼ਟਾਚਾਰ ਅਤੇ ਨਸ਼ਾਖੋਰੀ ਅਮਰ ਵੇਲ ਵਾਂਗ ਵਧ ਰਹੀਆਂ ਹਨ। ਇਸ ਹੌਰਨਾ ਤੋਂ ਇਲਾਵਾ ਹਰਬੰਤ ਸਿੰਘ ਦਫਤਰ ਸਕੱਤਰ, ਟਰੇਡ ਯੂਨੀਅਨ ਆਗੂ ਮਿੱਠੂ ਸਿੰਘ ਮੰਦਰ, ਬਲਵੰਤ ਸਿੰਘ ਭੈਣੀ ਬਾਘਾ, ਅਤੇ ਮਿੱਠੂ ਸਿੰਘ ਆਦਿ ਆਗੂ ਹਾਜ਼ਰ ਸਨ।
