ਮਾਨਸਾ 25 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) ਓ.ਬੀ.ਸੀ ਸੈੱਲ ਜਿਲ੍ਹਾ ਭਾਜਪਾ ਮਾਨਸਾ ਦੀ ਮੀਟਿੰਗ ਵਿੱਚ ਸੂਬਾ ਪ੍ਰਧਾਨ ਵੱਲੋਂ ਮਾਨਸਾ ਪੁੱਜ ਕੇ ਵਿਚਾਰਾਂ ਕੀਤੀਆਂ ਗਈਆਂ ਹਨ ਕਿ ਓ.ਬੀ.ਸੀ ਸੈੱਲ ਭਾਜਪਾ ਦੇ ਨਵੇਂ ਜਿਲ੍ਹਾ ਪ੍ਰਧਾਨ ਦੀ ਨਿਯੁਕਤੀ ਕੀਤੀ ਜਾਵੇਗੀ। ਇਸ ਸੰਬੰਧੀ ਇੱਕ ਮੀਟਿੰਗ ਸੀਨੀਅਰ ਭਾਜਪਾ ਆਗੂ ਅਮਰਜੀਤ ਸਿੰਘ ਕਟੋਦੀਆ ਦੇ ਨਿਵਾਸ ਸਥਾਨ ਵਿਖੇ ਓ.ਬੀ.ਸੀ ਸੈੱਲ ਭਾਜਪਾ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੂਰਨ ਤੌਰ ਤੇ ਗਰੀਬ ਅਤੇ ਲੋਕ ਪੱਖੀ ਹੈ, ਜਿਸ ਵੱਲੋਂ ਨਵੀਆਂ ਨੀਤੀਆਂ ਤਿਆਰ ਕਰਕੇ ਆਮ ਦਰਮਿਆਨੇ ਵਰਗ ਲਈ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਛੇਤੀ ਹੀ ਓ.ਬੀ.ਸੀ ਸੈੱਲ ਭਾਜਪਾ ਜਿਲ਼੍ਹਾ ਮਾਨਸਾ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਕੀਤੀ ਜਾਵੇਗੀ, ਜਿਸ ਲਈ ਕੁਝ ਨਾਮ ਵਿਚਾਰੇ ਗਏ ਹਨ। ਉਨ੍ਹਾਂ ਕਿਹਾ ਕਿ ਆਉਂਦੇ ਇੱਕ ਹਫਤੇ ਅੰਦਰ ਇਸ ਦੀ ਘੋਸ਼ਣਾ ਕੀਤੀ ਜਾਵੇਗੀ। ਇਸ ਮੌਕੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਮੱਖਣ ਲਾਲ, ਅਜੈਬ ਸਿੰਘ ਹੋਡਲਾ, ਮਾਧਵ ਮਰਾਰੀ, ਵਿਨੋਦ ਕਾਲੀ, ਆਸ਼ੂਤੋਸ, ਅਨਮੋਲ ਸਿੰਘ ਟੈਣੀ, ਸੰਦੀਪ ਸਿੰਘ ਕਟੋਦੀਆ, ਪ੍ਰਦੀਪ ਸਿੰਘ ਕਟੋਦੀਆ ਆਦਿ ਹਾਜਰ ਸਨ।