*”ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਚੋਣ ਮੁਹਿੰਮ ‘ਚ ਅਨੁਸੂਚਿਤ ਜਾਤੀ ਮੋਰਚਾ ਚੋਣਾ ‘ਚ ਅਹਿਮ ਭੂਮਿਕਾ ਨਿਭਾਉਣ ਦੇ ਸਮਰੱਥ” —- ਕੈਂਥ*

0
26

 ਚੰਡੀਗੜ, 25 ਅਕਤੂਬਰ (ਸਾਰਾ ਯਹਾਂ/ਬਿਊਰੋ ਨਿਊਜ਼) ਦਲਿਤ ਚੇਤਨਾ ਮੰਚ ਦੇ ਪ੍ਰਧਾਨ ਪ੍ਰੋਫੈਸਰ ਅਰੁਣ ਕੁਮਾਰ,ਨੈਸ਼ਨਲ ਸ਼ਡਿਊਲਡ ਕਾਸਟਸ਼ ਅਲਾਇੰਸ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਭੱਟੀ, ਡਾ ਅੰਬੇਦਕਰ ਵਿਚਾਰ ਮੰਚ ਪੰਜਾਬ ਦੇ ਪ੍ਰਧਾਨ ਕਮਲਜੀਤ ਸਿੰਘ ਰੱਖੜਾ ਅਤੇ ਦਲਿਤ ਕੋਸਲ ਆਫ ਪੰਜਾਬ ਦੇ ਪ੍ਰਧਾਨ ਪਰਮਿੰਦਰ ਕੁਮਾਰ ਬੱਸੀ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਭਾਰਤੀਆ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾਈ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਪੰਜਾਬ ਦੇ ਇੱਕ ਪ੍ਰਮੁੱਖ ਦਲਿਤ ਲੀਡਰ ਅਤੇ ਅਨੁਸੂਚਿਤ ਜਾਤੀ ਭਾਈਚਾਰੇ ਦੇ ਪ੍ਰਭਾਵਸ਼ਾਲੀ ਵਿਅਕਤੀ ਹਨ। ਉਨ੍ਹਾਂ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਆਉਂਦੇ ਗਰੀਬ ਪਰਿਵਾਰਾਂ ਦੇ ਲੱਖਾਂ ਵਿਦਿਆਰਥੀਆਂ ਲਈ ਸਕੀਮ ਨੂੰ ਬਹਾਲ ਕਾਰਨ ਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਉਹ ਖੇਤ ਮਜ਼ਦੂਰਾਂ, ਫੈਕਟਰੀ ਵਰਕਰਾਂ ਅਤੇ ਮਨਰੇਗਾ ਮਜਦੂਰਾਂ ਦਿਆਂ ਸਮਸਿਆਵਾਂ ਦਾ ਹੱਲ ਕੱਢਣ ਤੋਂ ਇਲਾਵਾ ਗਰੀਬਾਂ ਨਾਲ ਭੇਦਭਾਵ ਖਿਲਾਫ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਨ ਵਿਚ ਪਿੱਛੇ ਨਹੀਂ ਰਹਿੰਦੇ। ਉਨ੍ਹਾਂ ਦਾ ਕਿਸਾਨਾਂ, ਕਿਰਤੀਆਂ ,ਕਾਰੋਬਾਰੀਆਂ ਅਤੇ ਉਦਯੋਗਪਤੀਆਂ ਵਿਚ ਵੀ ਚੰਗਾ ਪ੍ਰਭਾਵ ਹੈ ਬਰਨਾਲਾ ਹਲਕੇਂ ਦਾ ਇੰਨਚਾਰਜ ਲਗਾਉਣ ਦਾ ਭਾਰਤੀਆ ਜਨਤਾ ਪਾਰਟੀ ਲੀਡਰਸ਼ਿਪ ਸਵਾਗਤ ਕੀਤਾ ਹੈ। ਦਲਿਤ ਜਥੇਬੰਦੀਆ ਦੇ ਆਗੂਆਂ ਨੇ ਭਾਰਤੀਆ ਜਨਤਾ ਪਾਰਟੀ ਦੇ ਆਗੂਆਂ ਵਿਜੈ ਰੁਪਾਨੀ ਸਾਬਕਾ ਮੁੱਖ ਮੰਤਰੀ ਗੁਜਰਾਤ ਪ੍ਰਭਾਰੀ ਪੰਜਾਬ, ਸਹਿ ਪ੍ਰਭਾਰੀ ਡਾਂ ਨਰਿੰਦਰ ਸਿੰਘ ਰੈਨਾ, ਸੂਬਾਈ ਪ੍ਰਧਾਨ ਸੁਨੀਲ ਜਾਖੜ, ਐਸ ਸੀ ਮੋਰਚਾ ਪ੍ਰਧਾਨ ਐਸ ਆਰ ਲੱਧੜ, ਭਾਜਪਾ ਸੰਗਠਨ ਇੰਨਚਾਰਜ ਮੰਥਰੀ ਸ਼੍ਰੀ ਨਿਵਾਸਨਲੂ ਹੋਰਨਾ ਆਗੂਆਂ ਦਾ ਸ੍ਰ ਪਰਮਜੀਤ ਸਿੰਘ ਕੈਂਥ ਸੂਬਾਈ ਮੀਤ ਪ੍ਰਧਾਨ ਨੂੰ ਨਵੀਂ ਜੁੰਮੇਵਾਰੀ ਦੇ ਯੋਗ,ਸਮਰਥ ਅਤੇ ਸਿਰਮੌਰ ਆਗੂ ਨੂੰ ਅਗਾਮੀ 13 ਨਵੰਬਰ ਨੂੰ ਹੋਣ ਵਾਲੀ ਵਿਧਾਨ ਸਭਾ ਹਲਕਾ ਬਰਨਾਲਾ ਦੀ ਚੋਣ ਮੁਹਿੰਮ ਨੂੰ ਮਜ਼ਬੂਤ ਕਰਨ ਲਈ ਐਸ ਸੀ ਮੋਰਚੇ ਦਾ ਇੰਨਚਾਰਜ ਲਗਾਇਆ ਗਿਆ ਹੈ।ਸਰਦਾਰ ਪਰਮਜੀਤ ਸਿੰਘ ਕੈਂਥ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਮੋਰਚਾ ਚੋਣਾਂ ‘ਚ ਅਹਿਮ ਭੂਮਿਕਾ ਨਿਭਾਉਣ ਦੇ ਸਮਰੱਥ ਹੈ।ਉਨ੍ਹਾਂ ਦੱਸਿਆ ਕਿ ਭਾਰਤੀਆ ਜਨਤਾ ਪਾਰਟੀ ਪ੍ਰੋਗਰਾਮ ਤੇ ਪਾਲਿਸੀ ਤੋਂ ਜਾਣੂ ਕਰਵਾ ਕੇ ਵੋਟਰਾਂ ਨੂੰ ਜਾਗਰੂਕ ਕੀਤਾ ਜਾਵੇਗਾ।

LEAVE A REPLY

Please enter your comment!
Please enter your name here