ਮਾਨਸਾ 18 ਸਤੰਬਰ(ਸਾਰਾ ਯਹਾਂ/ਬੀਰਬਲ ਧਾਲੀਵਾਲ):
ਸ੍ਰੀ ਕ੍ਰਿਸ਼ਨ ਕੀਰਤਨ ਮੰਡਲ ਮਾਨਸਾ ਵੱਲੋਂ ਸ੍ਰੀ ਗੀਤਾ ਭਵਨ ਮਾਨਸਾ ਵਿਖੇ ਮਨਾਏ ਜਾ ਰਹੇ ਸ੍ਰੀ ਰਾਧਾ ਜਨਮ ਅਸ਼ਟਮੀ ਉਤਸਵ ਦੇ ਦੂਜੇ ਦਿਨ ਜੋਤੀ ਪ੍ਰਚੰਡ ਦੀ ਰਸਮ ਰਾਜ ਰਾਣੀ ਤੇ ਡਾ. ਕਮਲਦੀਪ ਕੁਮਾਰ ਨੇ ਪਰਿਵਾਰ ਸਮੇਤ ਨਿਭਾਈ। ਇਸ ਮੌਕੇ ਪ੍ਰਵਚਨਾਂ ਦੀ ਅੰਮ੍ਰਿਤਮਈ ਵਰਖਾ ਕਰਦਿਆਂ ਸਵਾਮੀ ਨਿਸਕੰਪ ਚੇਤਨਾ ਜੀ ਨੇ ਕਿਹਾ ਕਿ ਭਾਗਵਤ ਮਹਾਂ ਪੁਰਾਣ ਇੱਕ ਕਲਪ ਬ੍ਰਿਛ ਦੇ ਸਾਮਾਨ ਹੈ, ਜਿਸ ਦੇ ਹੇਠਾਂ ਬੈਠ ਕੇ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਇਸ ਵਿਚ ਸਿਰਫ਼ ਰਸ ਹੀ ਰਸ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਬੀਜ ਵੈਰਾਗ ਨਹੀਂ ਹੈ। ਇਸ ਨੂੰ ਕੰਨਾਂ ਨਾਲ ਸੁਣ ਕੇ ਇਸ ਅੰਮ੍ਰਿਤ ਰੂਪੀ ਰਸ ਨੂੰ ਪੀ ਕੇ ਆਪਣੇ ਹਿਰਦੇ ਵਿਚ ਪ੍ਰਮਾਤਮਾ ਨੂੰ ਬਿਠਾਉਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਭਾਗਵਤ ਨੂੰ ਸੁਣੋ, ਫਿਰ ਚਿੰਤਨ ਕਰੋ ਤੇ ਫਿਰ ਇਸ ’ਤੇ ਚੱਲਣ ਦੀ ਕੋਸ਼ਿਸ਼ ਕਰੋ। ਉਨ੍ਹਾਂ ਕਿਹਾ ਕਿ ਭਾਗਵਤ ਮਹਾਂ ਪੁਰਾਣ ਵਿਚ ਭਗਤਾਂ ਦੀ ਬੜੀ ਹੀ ਸੁੰਦਰ ਕਥਾਵਾਂ ਦਾ ਵਰਨਣ ਹੈ। ਪ੍ਰਮਾਤਮਾ ਨੂੰ ਆਪਣੇ ਭਗਤਾਂ ਦੀ ਕਥਾ ਬੜੀ ਹੀ ਚੰਗੀ ਲੱਗਦੀ ਹੈ, ਜਿਸ ਪ੍ਰਕਾਰ ਸੰਸਾਰੀ ਜੀਵ ਨੂੰ ਆਪਣੇ ਪੁੱਤਰ ਦੀ ਵਡਿਆਈ ਚੰਗੀ ਲੱਗਦੀ ਹੈ, ਉਸੇ ਤਰ੍ਹਾਂ ਪ੍ਰਮਾਤਮਾ ਨੂੰ ਆਪਣੇ ਭਗਤਾਂ ਦੀ ਕਥਾ ਚੰਗੀ ਲੱਗਦੀ ਹੈ।
ਚੇਤਨਾ ਜੀ ਨੇ ਕਿਹਾ ਕਿ ਚੰਗੇ ਕੰਮ ਕਰਨ ਵਾਲੇ ਨੂੰ ਵੀ ਸੰਸਾਰੀ ਲੋਕ ਨਫਰਤ ਕਰਦੇ ਹਨ। ਅੱਜ ਕਦੋਂ ਕੋਈ ਕਿਸੇ ਨੂੰ ਧੋਖਾ ਦੇ ਜਾਵੇ ਪਤਾ ਨਹੀਂ ਲੱਗਦਾ, ਜੋ ਜੀਵ ਦੇ ਸਭ ਤੋਂ ਨੇੜੇ ਦੇ ਸਗੇ ਸਬੰਧੀ ਹੀ ਧੋਖਾ ਦੇ ਜਾਂਦੇ ਹਨ, ਪਰ ਜਿਸ ਨੇ ਰਾਧਾ ਰਾਣੀ
ਨਾਲ ਆਪਣੀ ਪ੍ਰੀਤੀ ਲਗਾ ਲਈ ਉਸ ਨੂੰ ਰਾਧਾ ਰਾਣੀ ਕਦੇ ਧੋਖਾ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਜਦੋਂ ਜੀਵ ਪ੍ਰਮਾਤਮਾ ਨੂੰ ਛੱਡ ਕੇ ਸੰਸਾਰੀ ਲੋਕਾਂ ਤੇ ਭਰੋਸਾ ਕਰਦਾ ਹੈ ਤਾਂ ਉਸ ਨੂੰ ਧੋਖਾ ਹੀ ਮਿਲਦਾ ਹੈ। ਜਿਸ ਨੇ ਮਾਂ ਭਗਵਤੀ ਦੀ ਸ਼ਰਨ ਲੈ ਲਈ, ਨੂੰ ਕਦੇ ਧੋਖਾ ਨਹੀਂ ਮਿਲਦਾ, ਕਿਉਂਕਿ ਮਾਂ ਦੇ ਭਗਤਾਂ ਨੂੰ ਕਦੇ ਵੀ ਮਾਂ ਦੇ ਦਰਬਾਰ ਵਿੱਚ ਆਪਮਾਨ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜੋ ਜੀਵ ਮਾਂ ਭਗਵਤੀ ਦਾ ਸਿਮਰਨ ਨਹੀਂ ਕਰਦੇ, ਉਹ ਨਿਰਧਨ ਅਤੇ ਬਿਮਾਰ ਹੁੰਦੇ ਹਨ, ਜੋ ਜੀਵ ਕਿਸੇ ਭੁੱਖੇ ਜੀਵ ਨੂੰ ਭੋਜਨ ਕਰਾਉਂਦਾ ਹੈ, ਉਹ ਮਹਾਂ ਮਾਨਵ ਹੈ।। ਇਸ ਮੌਕੇ ਮੰਡਲ ਦੇ ਪ੍ਰਧਾਨ ਧਰਮ ਪਾਲ ਪਾਲੀ, ਪਵਨ ਧੀਰ, ਮੱਖਣ ਲਾਲ, ਸੁਰਿੰਦਰ ਲਾਲੀ, ਗਿਆਨ ਚੰਦ, ਦੀਵਾਨ ਭਾਰਤੀ, ਸਕੱਤਰ ਅਮਰ ਪੀ. ਪੀ.ਅਮਰ ਨਾਥ ਲੀਲਾ, ਕੁੱਕੂ ਅੱਕਾਂਵਾਲੀ, ਸੋਨੂੰ ਅਤਲਾ, ਸੁਭਾਸ਼ ਸ਼ਰਮਾ, ਆਚਾਰੀਆ ਬਿ੍ਜ ਵਾਸੀ, ਬੱਦਰੀ ਨਰਾਇਣ, ਦੀਵਾਨ ਧਿਆਨੀ,ਮਹਿੰਦਰ ਪੱਪੀ, ਹੈਪੀ ਸਾਊਡ,ਮੋਹਣ ਸੋਨੀ, ਕਿ੍ਸਨ ਬਾਸਲ, ਸੁਭਾਸ ਪੱਪੂ, ਰਕੇਸ ਤੋਤਾ,ਵਿਜੈ ਮੂਸਾ , ਦਰਸ਼ਨ ਫਰਵਾਹੀ,ਕਿ੍ਸਨ ਬਾਂਸਲ,ਵਿਨੋਦ ਰਾਣੀ,ਕਿ੍ਸਨਾ ਦੇਵੀ, ਨੀਸੂ, ਨੀਲਮ ਰਾਣੀ, ਅਭਿਨਾਸ, ਸੀਲਾ ਦੇਵੀ, ਕਮਲੇਸ ਰਾਣੀ, ਦਰਸਨਾ ਦੇਵੀ, ਸੁਸਮਾ ਦੇਵੀ,ਮੂਰਤੀ, ਕਿਰਨਾ ਰਾਣੀ, ਨਿਰਮਲਾ ਦੇਵੀ, ਅਨਾਮਿਕਾ ਗਰਗ, ਮੰਜੂ, ਸਰੋਜ ਬਾਲਾ, ਸੁਨੀਤਾ ਤੋ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ।