*ਭਾਖੜਾ ਨਹਿਰ ਦੀ ਸਪਲਾਈ ਹੁਣ ਲਗਾਤਾਰ 16 ਦਿਨ ਚੱਲੇਗੀ: ਗੁਰਪ੍ਰੀਤ ਬਣਾਂਵਾਲੀ*

0
48

ਸਰਦੂਲਗੜ੍ਹ,15 ਅਪ੍ਰੈਲ:(ਸਾਰਾ ਯਹਾਂ/ ਬਲਜੀਤ ਪਾਲ ) : ਨਰਮੇ ਦੀ ਬਿਜਾਈ ਦੌਰਾਨ ਭਾਖੜਾ ਨਹਿਰ ਤੇ ਪਾਣੀ ਦੀ ਸਪਲਾਈ ਨਾ ਮਿਲਣ ਕਾਰਨ ਇਲਾਕੇ ਦੇ ਲੋਕਾਂ ਨੂੰ ਆ ਰਹੀ ਮੁਸ਼ਕਿਲ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਛੁਟਕਾਰਾ ਦਿਵਾਇਆ ਹੈ।  ਝੁਨੀਰ ਖੇਤਰ ਵਿੱਚ ਭਾਖੜਾ ਨਹਿਰ ਜੋ ਪਹਿਲਾਂ ਸਿਰਫ਼ ਇੱਕ ਹਫ਼ਤਾ ਵਗਦੀ ਸੀ। ਖੇਤਾਂ ਲਈ ਪਾਣੀ ਅਤੇ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇੱਕ ਕਿਸਾਨ ਬਲਜੀਤ ਪਾਲ ਸਿੰਘ ਝੰਡੂ ਕਲਾਂ ਨੇ ਸੋਸ਼ਲ ਮੀਡੀਆ ਤੇ ਇਸ ਸੰਬੰਧੀ ਇੱਕ ਪੋਸਟ ਪਾਈ ਸੀ।  ਜਿਸ ਦਾ ਤੁਰੰਤ ਨੋਟਿਸ ਲੈਂਦਿਆਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਸੂਬੇ ਦੇ ਸਿੰਚਾਈ ਮੰਤਰੀ ਅਤੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਇਸ ਸੰਬੰਧੀ ਸੰਪਰਕ ਬਣਾ ਕੇ ਉਨ੍ਹਾਂ ਨੂੰ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ।  ਵਿਧਾਇਕ ਬਣਾਂਵਾਲੀ ਨੇ ਦੱਸਿਆ ਕਿ ਇਹ ਨਹਿਰ ਫਤਿਹਪੁਰ ਸਥਾਨ ਤੋਂ ਨਿਕਲ ਕੇ ਟੋਹਾਣਾ ਕੋਲ ਪੰਜਾਬ ਵਿੱਚ ਦਾਖਲ ਹੁੰਦੀ ਹੈ।   ਕੁਸਲਾ ਰੋਡ ਤੋਂ ਅੱਗੇ ਫਿਰ ਹਰਿਆਣਾ ਵਿੱਚ ਜਾਂਦੀ ਹੈ।  ਝੁਨੀਰ ਬਲਾਕ ਦੇ 50 ਪਿੰਡ ਇਸ ਏਰੀਏ ਵਿੱਚੋਂ ਗੁਜ਼ਰਦੀ ਨਹਿਰ ਤੋਂ ਨਿਰਭਰ ਕਰਦੀ ਹੈ।  ਉਨ੍ਹਾਂ ਕਿਹਾ ਕਿ ਹੁਣ ਇਹ ਨਹਿਰ ਲਗਾਤਾਰ 16 ਦਿਨ 29 ਅਪ੍ਰੈਲ 2022 ਤੱਕ ਚੱਲੇਗੀ।  ਜਿਸ ਨਾਲ ਨਰਮੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਇਸ ਨਹਿਰ ਨੂੰ ਨਿਰੰਤਰ ਚਲਾਉਣ ਲਈ ਯਤਨ ਜਾਰੀ ਹਨ ਅਤੇ ਉਹ ਲਗਾਤਾਰ ਇਸ ਵਾਸਤੇ ਯਤਨਸ਼ੀਲ ਹਨ। ਇਸ ਨੂੰ ਲੈ ਕੇ ਗੁਰਪ੍ਰੀਤ ਸਿੰਘ ਬਣਾਂਵਾਲੀ ਦਾ ਇਲਾਕੇ ਦੇ ਕਿਸਾਨਾਂ ਨੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਕਾਫੀ ਮੁਸ਼ਕਿਲਾਂ ਤੋਂ ਰਾਹਤ ਮਿਲੇਗੀ ਅਤੇ ਨਰਮੇ ਦੀ ਫਸਲ ਸੰਬੰਧੀ ਕੋਈ ਡਿੱਕਤ ਨਹੀਂ ਆਵੇਗੀ।

NO COMMENTS