
(ਸਾਰਾ ਯਹਾਂ/ਬਿਊਰੋ ਨਿਊਜ਼ ): ਪੰਜਾਬ ਦੇ ਨਾਭਾ ਰੋਡ ਇਲਾਕੇ ਵਿੱਚ ਭਾਖੜਾ ਨਹਿਰ ਵਿੱਚੋਂ 20 ਤੋਂ 25 ਕਿਲੋ ਦੀ ਬੰਬ ਵਰਗੀ ਵਸਤੂ ਮਿਲੀ ਹੈ। ਇਸ ਨਾਲ ਇਲਾਕੇ ‘ਚ ਹੜਕੰਪ ਮਚ ਗਿਆ ਹੈ। ਇੱਕ ਗੋਤਾਖੋਰ ਨੂੰ ਇਹ ਬੰਬ ਵਰਗੀ ਚੀਜ਼ ਇੱਕ ਨਹਿਰ ਵਿੱਚੋਂ ਮਿਲੀ ਹੈ। ਫਿਲਹਾਲ ਇਸ ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਸ਼ੰਕਰ ਭਾਰਦਵਾਜ ਨਾਂ ਦੇ ਇਸ ਗੋਤਾਖੋਰ ਦਾ ਕਹਿਣਾ ਹੈ ਕਿ ਨਹਿਰ ਵਿੱਚ ਇਸ ਤਰ੍ਹਾਂ ਦੀਆਂ ਹੋਰ ਵੀ ਚੀਜ਼ਾਂ ਹੋ ਸਕਦੀਆਂ ਹਨ।
ਜਾਣਕਾਰੀ ਮੁਤਾਬਕ ਮੌਕੇ ‘ਤੇ ਫਾਇਰ ਵਿਭਾਗ, ਗੋਤਾਖੋਰਾਂ ਅਤੇ ਹਥਿਆਰ ਮਾਹਿਰਾਂ ਨੂੰ ਬੁਲਾਇਆ ਗਿਆ ਹੈ। ਇਹ ਕਿਹੜੀ ਚੀਜ਼ ਹੈ ਜੋ ਤੋਪ ਦੇ ਗੋਲੇ ਵਰਗੀ ਲੱਗ ਰਹੀ ਹੈ ਅਤੇ ਇਹ ਪਾਣੀ ਦੇ ਹੇਠਾਂ ਕਦੋਂ ਤੋਂ ਹੈ, ਇਸ ਦਾ ਪਤਾ ਲਗਾਇਆ ਜਾ ਰਿਹਾ ਹੈ। ਕੀ ਇਸ ਨੂੰ ਕਿਤੇ ਛੁਪਾਉਣ ਲਈ ਪਾਣੀ ਵਿਚ ਨਹੀਂ ਪਾਇਆ ਗਿਆ ਸੀ? ਇਸ ਨੂੰ ਇੱਥੇ ਤੱਕ ਕੌਣ ਲਿਆਇਆ, ਪੁਲਿਸ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੱਭ ਰਹੀ ਹੈ।
